ਜਲੰਧਰ (ਬਿਊਰੋ)— ਮਕਸੂਦਾਂ ਥਾਣੇ ਦੇ ਬਾਹਰ ਹੋਏ 4 ਬੰਬ ਧਮਾਕਿਆਂ ਦੇ ਮਾਮਲੇ ਵਿਚ ਪੰਜਾਬ ਪੁਲਸ ਦੇ 2 ਕਸ਼ਮੀਰੀ ਵਿਦਿਆਰਥੀਆਂ ਦੀ ਕਥਿਤ ਸ਼ਮੂਲੀਅਤ ਦੇ ਦਾਅਵੇ ਦਾ ਅਸਰ ਇਹ ਹੋਇਆ ਹੈ ਕਿ ਬਹੁਤ ਸਾਰੇ ਵਿਦਿਆਰਥੀ ਪੀ.ਜੀ. ਛੱਡ ਕੇ ਆਪਣੇ ਘਰਾਂ ਨੂੰ ਪਰਤ ਗਏ ਹਨ। ਪੰਜਾਬ ਵਿਚ ਪੜ੍ਹਨ ਲਈ ਆਏ ਕਸ਼ਮੀਰੀ ਵਿਦਿਆਰਥੀਆਂ ਦੇ ਮਨਾਂ ਵਿਚ ਦਹਿਸ਼ਤ ਪੈਦਾ ਹੋ ਗਈ ਹੈ ਕਿ ਪਤਾ ਨਹੀਂ ਕਦੋਂ ਕਿਸ ਵਿਦਿਆਰਥੀ ਨੂੰ ਪੰਜਾਬ ਪੁਲਸ ਚੁੱਕ ਕੇ ਲੈ ਜਾਵੇ। ਕਈ ਵਿਦਿਆਰਥੀ ਤਾਂ ਪੀ.ਜੀ. ਵਿਚੋਂ ਆਪਣਾ ਸਾਰਾ ਸਾਮਾਨ ਵੀ ਚੁੱਕੇ ਕੇ ਲੈ ਗਏ ਹਨ। ਛੁੱਟੀਆਂ 'ਤੇ ਗਏ ਕਈ ਕਸ਼ਮੀਰੀ ਵਿਦਿਆਰਥੀਆਂ ਨੇ ਆਪਣੀਆਂ ਛੁੱਟੀਆਂ ਤੱਕ ਵਧਾ ਲਈਆਂ ਹਨ।
ਪੰਜਾਬ ਪੁਲਸ ਦੇ ਡੀ.ਜੀ.ਪੀ. ਸੁਰੇਸ਼ ਅਰੋੜਾ ਨੇ ਜਲੰਧਰ ਵਿਚ 22 ਅਕਤੂਬਰ ਨੂੰ ਕਸ਼ਮੀਰੀ ਵਿਦਿਆਰਥੀਆਂ ਨੂੰ ਹੀ ਨਿਸ਼ਾਨਾ ਬਣਾਏ ਜਾਣ ਦੇ ਕੀਤੇ ਜਾ ਰਹੇ ਦਾਅਵਿਆਂ ਨੂੰ ਸਿਰੇ ਤੋਂ ਰੱਦ ਕੀਤਾ ਸੀ। ਇਸ ਦੇ ਬਾਵਜੂਦ ਕਸ਼ਮੀਰੀ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੇ ਮਨਾਂ ਵਿਚ ਪੰਜਾਬ ਪੁਲਸ ਦੀ ਦਹਿਸ਼ਤ ਹੈ। ਜਿੱਥੇ-ਜਿੱਥੇ ਵੀ ਕਸ਼ਮੀਰੀ ਵਿਦਿਆਰਥੀ ਰਹਿ ਰਹੇ ਹਨ, ਉਥੇ-ਉਥੇ ਉਨ੍ਹਾਂ ਕੋਲੋਂ ਪੰਜਾਬ ਪੁਲਸ ਦੇ ਅਫਸਰ ਜਾ ਕੇ ਤਰ੍ਹਾਂ-ਤਰ੍ਹਾਂ ਦੇ ਸਵਾਲ ਪੁੱਛਦੇ ਹਨ ਜਿਸ ਕਰਕੇ ਕਸ਼ਮੀਰੀ ਵਿਦਿਆਰਥੀ ਪਰੇਸ਼ਾਨ ਦੱਸੇ ਜਾਂਦੇ ਹਨ।
ਪੰਜਾਬੀਆਂ ਦਾ ਕਚੂਮਰ ਕੱਢ ਰਿਹੈ ਬਿਜਲੀ ਟੈਕਸ
NEXT STORY