ਖੰਨਾ (ਬਿਪਨ) : ਖੰਨਾ ਪੁਲਸ ਨੇ ਚੋਰੀ ਦੇ 5 ਮੋਟਰਸਾਈਕਲ ਸਮੇਤ 2 ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਦੀ ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਖੰਨਾ ਧਰੁਵ ਦਹਿਆ, ਆਈ.ਪੀ. ਐੱਸ, ਸੀਨੀਅਰ ਪੁਲਸ ਕਪਤਾਨ ਖੰਨਾ ਨੇ ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਪ ਪੁਲਸ ਕਪਤਾਨ (ਆਈ) ਖੰਨਾ ਅਤੇ ਦੀਪਕ ਰਾਏ ਪੀ. ਪੀ. ਐੱਸ. ਉਪ ਪੁਲਸ ਕਪਤਾਨ ਖੰਨਾ, ਇੰਸਪੈਕਟਰ ਬਲਜਿੰਦਰ ਸਿੰਘ ਇੰਚਾਰਜ ਸੀ.ਆਈ.ਏ, ਥਾਣੇਦਾਰ ਰਜਨੀਸ਼ ਕੁਮਾਰ ਮੁੱਖ ਅਫਸਰ ਥਾਣਾ ਸਿਟੀ-2 ਖੰਨਾ ਦੇ ਸਹਾਇਕ ਥਾਣੇਦਾਰ ਸ਼ਮਸ਼ੇਰ ਸਿੰਘ ਮਾਮੂਰਾ ਥਾਣਾ ਸਿਟੀ-2 ਖੰਨਾ ਦੀ ਪੁਲਸ ਵੱਲੋਂ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਸ ਮੁਤਾਬਕ ਹਰਮਨ ਪੁੱਤਰ ਜਰਨੈਲ ਸਿੰਘ ਵਾਸੀ ਨਿਊ ਫਰੈਂਡ ਕਲੋਨੀ ਖੰਨਾ ਦਾ ਮੋਟਰ ਸਾਈਕਲ ਨੰਬਰ ਪੀ.ਬੀ-26-ਈ-7404 ਰੰਗ ਕਾਲਾ ਮਿਤੀ 03.09.18 ਨੂੰ ਦੁਪਹਿਰ ਵਕਤ ਬੁੱਕਸ ਮਾਰਕੀਟ ਵਿਚੋਂ ਚੋਰੀ ਹੋ ਗਿਆ ਸੀ। ਮੁਕੱਦਮੇ ਦੀ ਤਫਤੀਸ਼ ਬਹੁਤ ਹੀ ਡੂੰਘਾਈ ਅਤੇ ਆਧੁਨਿਕ ਢੰਗਾਂ ਨਾਲ ਕਰਦੇ ਹੋਏ ਮੁਦਈ ਮੁਕੱਦਮਾ ਨੂੰ ਹਮਰਾਹ ਲੈ ਕੇ ਅਮਲੋਹ ਚੌਕ ਖੰਨਾ ਵਿਖੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਦੌਰਾਨੇ ਨਾਕਾਬੰਦੀ ਅਮਲੋਹ ਸਾਈਡ ਵੱਲੋਂ ਦੋ ਨੌਜਵਾਨ ਇਕ ਮੋਟਰਸਾਈਕਲ ਮਾਰਕਾ ਪਲੈਟੀਨਾ ਲੈ ਕੇ ਆ ਰਹੇ ਸਨ ਜੋ ਪੁਲਸ ਨੂੰ ਦੇਖਕੇ ਇਕਦਮ ਪਿੱਛੇ ਮੁੜਨ ਲੱਗੇ ਜਿੰਨ੍ਹਾਂ ਨੂੰ ਸ਼ੱਕ ਦੀ ਬਿਨਾਹ 'ਤੇ ਰੋਕ ਕੇ ਕਾਬੂ ਕੀਤਾ।
ਉਕਤ ਨੌਜਵਾਨਾਂ ਨੇ ਪੁੱਛਗਿੱਛ 'ਚ ਆਪਣਾ ਨਾਂ ਮੰਗਾ ਉਰਫ ਸਨੀ ਪੁੱਤਰ ਰਾਮ ਸਿੰਘ ਵਾਸੀ ਪਿੰਡ ਨੰਗਲਾਂ ਥਾਣਾ ਖੁਮਾਣੋ (ਚਾਲਕ) ਅਤੇ ਦੂਸਰੇ ਵਿਅਕਤੀ ਨੇ ਆਪਣਾ ਨਾਮ ਗੁਰਸਿਮਰਨ ਸਿੰਘ ਉਰਫ ਸੋਮ ਸਿੰਘ ਵਾਸੀ ਪਿੰਡ ਭੱਟੀਆਂ ਥਾਣਾ ਸਿਟੀ ਖੰਨਾ ਦੱਸਿਆ। ਮੁਦਈ ਨੇ ਇੰਨ੍ਹਾਂ ਦੋਵੇ ਵਿਅਕਤੀਆਂ ਅਤੇ ਮੋਟਰਸਾਈਕਲ ਨੂੰ ਪਹਿਚਾਣ ਲਿਆ ਗਿਆ। ਪੁਲਸ ਪੁੱਛਗਿੱਛ 'ਚ ਉਕਤ ਨੇ ਦੋਰਾਹਾ, ਮੋਹਾਲੀ ਅਤੇ ਲੁਧਿਆਣਾ ਵਿਖੇ ਚੋਰੀ ਕੀਤੇ ਚਾਰ ਮੋਟਰ ਸਾਈਕਲ (1-ਪਲਸਰ, 3-ਸਪਲੈਂਡਰ) ਵੀ ਬਰਾਮਦ ਕਰਵਾਏ ਹਨ। ਦੋਸ਼ੀਆਂ ਪਾਸੋਂ ਪੁੱਛਗਿੱਛ ਜਾਰੀ ਹੈ, ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਮਾਛੀਵਾੜਾ ਵਿਖੇ ਅਕਾਲੀਆਂ ਨੇ ਦਾਖਲ ਕੀਤੇ ਨਾਮਜ਼ਦਗੀ ਪੱਤਰ
NEXT STORY