ਮਾਛੀਵਾੜਾ ਸਾਹਿਬ (ਟੱਕਰ) : ਅੱਜ ਬਲਾਕ ਸੰਮਤੀ ਅਤੇ ਜ਼ਿਲਾ ਪਰਿਸ਼ਦ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਆਖਰੀ ਦਿਨ ਸੀ ਅਤੇ ਬਲਾਕ ਮਾਛੀਵਾੜਾ ਤੋਂ ਬਲਾਕ ਸੰਮਤੀ ਦੇ 16 ਜ਼ੋਨਾਂ ਲਈ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਹਲਕਾ ਸਮਰਾਲਾ ਤੋਂ ਅਕਾਲੀ ਦਲ ਦੇ ਮੁੱਖ ਸੇਵਾਦਾਰ ਜੱਥੇ. ਸੰਤਾ ਸਿੰਘ ਉਮੈਦਪੁਰ ਦੀ ਅਗਵਾਈ ਹੇਠ ਸਾਰੇ ਹੀ ਉਮੀਦਵਾਰਾਂ ਨੇ ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਤੋਂ ਅਰਦਾਸ ਕਰਨ ਉਪਰੰਤ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਨਗਰ ਕੌਂਸਲ ਦਫ਼ਤਰ ਪੁੱਜੇ।
ਨਾਮਜ਼ਦਗੀ ਪੱਤਰ ਦਾਖਲ ਕਰਨ ਪੁੱਜੇ ਅਕਾਲੀ ਉਮੀਦਵਾਰਾਂ ਵਿਚ ਬਲਾਕ ਸੰਮਤੀ ਜ਼ੋਨ ਮਾਛੀਵਾੜਾ ਖਾਮ ਤੋਂ ਗੁਰਦੀਪ ਸਿੰਘ, ਗਹਿਲੇਵਾਲ ਤੋਂ ਤਰਸੇਮ ਸਿੰਘ, ਭਰਥਲਾ ਤੋਂ ਬਲਜੀਤ ਕੌਰ, ਜਾਤੀਵਾਲ ਤੋਂ ਕ੍ਰਿਪਾਲ ਕੌਰ, ਬਹਿਲੋਲਪੁਰ ਤੋਂ ਅਮਨਦੀਪ ਕੌਰ, ਮਾਣੇਵਾਲ ਤੋਂ ਮਹਿੰਦਰ ਕੌਰ, ਚਕਲੀ ਆਦਲ ਤੋਂ ਹਰਜੋਤ ਸਿੰਘ, ਤੱਖਰਾਂ ਤੋਂ ਰਵਿੰਦਰ ਸਿੰਘ, ਸ਼ੇਰਪੁਰ ਬੇਟ ਤੋਂ ਬਲਵਿੰਦਰ ਸਿੰਘ, ਕਕਰਾਲਾ ਕਲਾਂ ਤੋਂ ਕੁਲਵੰਤ ਕੌਰ, ਖੀਰਨੀਆ ਤੋਂ ਕਰਮਜੀਤ ਕੌਰ, ਰਤੀਪੁਰ ਤੋਂ ਬਲਜੀਤ ਕੌਰ, ਹੇਡੋਂ ਬੇਟ ਤੋਂ ਚਮਨ ਲਾਲ, ਪੰਜਗਰਾਈਆਂ ਤੋਂ ਦਲਜੀਤ ਸਿੰਘ ਬੁੱਲੇਵਾਲ, ਹਿਯਾਤਪੁਰ ਤੋਂ ਜਸਵਿੰਦਰ ਕੌਰ ਅਤੇ ਹੇਡੋਂ ਢਾਹਾ ਤੋਂ ਇਵਰਾਜ ਸਿੰਘ ਸ਼ਾਮਿਲ ਹਨ। ਅੱਜ ਨਾਮਜ਼ਦਗੀ ਪੱਤਰ ਦਾਖਲ ਕਰਨ ਮੌਕੇ ਸਾਬਕਾ ਪ੍ਰਧਾਨ ਉਜਾਗਰ ਸਿੰਘ ਬੈਨੀਪਾਲ, ਸਰਕਲ ਜੱਥੇ. ਕੁਲਦੀਪ ਸਿੰਘ ਜਾਤੀਵਾਲ, ਜੱਥੇ. ਹਰਜੀਤ ਸਿੰਘ ਸ਼ੇਰੀਆਂ, ਹਰਜਤਿੰਦਰ ਸਿੰਘ ਬਾਜਵਾ, ਸ਼ਹਿਰੀ ਪ੍ਰਧਾਨ ਜਸਪਾਲ ਸਿੰਘ ਜੱਜ, ਮਨਜੀਤ ਸਿੰਘ ਮੱਕੜ ਵੀ ਮੌਜੂਦ ਸਨ।
ਬਿਨਾਂ ਐੱਨ. ਓ. ਸੀ. ਦੇ ਨਹੀਂ ਹੋ ਰਹੀ ਕੋਈ ਰਜਿਸਟਰੀ, ਜਨਤਾ 'ਚ ਮਚੀ ਹਾਹਾਕਾਰ
NEXT STORY