ਵੈਰੋਵਾਲ (ਗਿੱਲ) : ਐੱਸ. ਐੱਸ. ਪੀ. ਤਰਨ ਤਾਰਨ ਵੱਲੋਂ ਸਮਾਜ ਵਿਰੋਧੀ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਥਾਣਾ ਵੈਰੋਵਾਲ ਦੇ ਐੱਸ. ਐੱਚ.ਓ. ਸਮਿੰਦਰਜੀਤ ਸਿੰਘ ਦੀਆਂ ਹਦਾਇਤਾਂ ਅਨੁਸਾਰ ਵੈਰੋਵਾਲ ਦੀ ਪੁਲਸ ਵੱਲੋਂ 120 ਨਸ਼ੀਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ । ਇਸ ਸੰਬਧੀ ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਲਖਵਿੰਦਰ ਸਿੰਘ ਨੇ ਦੱਸਿਆ ਕੇ ਪੁਲਸ ਪਾਰਟੀ ਵੱਲੋਂ ਬਿਹਾਰੀਪੁਰ ਗੇਟ ਖਡੂਰ ਸਾਹਿਬ ਰੋਡ ਉੱਪਰ ਸ਼ੱਕੀ ਵਿਅਕਤੀ ਨੂੰ ਕਾਬੂ ਕੀਤਾ ਜਿਸ ਪਾਸੋਂ 120 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਜਿਸਦੀ ਪਹਿਚਾਣ ਮਨਪ੍ਰੀਤ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਸ਼ੇਖਫੱਤਾ ਵਜੋਂ ਹੋਈ ।
ਇਸ ਸਬੰਧੀ ਪੁਲਸ ਥਾਣਾ ਵੈਰੋਵਾਲ ਵਿਖੇ ਐਨ.ਪੀ.ਡੀ. ਐਸ. ਐਕਟ ਅਧੀਨ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਇਸ ਮੌਕੇ ਐੱਸ.ਆਈ. ਬਲਬੀਰ ਸਿੰਘ, ਏ.ਐੱਸ.ਆਈ ਅਵਤਾਰ ਸਿੰਘ, ਏ.ਐੱਸ.ਆਈ ਰਣਜੀਤ ਸਿੰਘ, ਮੁਨਸ਼ੀ ਲਖਵਿੰਦਰ ਸਿੰਘ,ਏ.ਐਸ.ਆਈ ਬਲਜਿੰਦਰ ਸਿੰਘ, ਨਿਸ਼ਾਨ ਸਿੰਘ ਆਦਿ ਮੌਜੂਦ ਸਨ।
...ਤੇ ਗ੍ਰਿਫਤਾਰ ਕੀਤਾ 'ਥਾਣੇਦਾਰ' 15 ਸਾਲਾਂ ਤੋਂ ਵੇਚ ਰਿਹਾ ਸੀ ਨਸ਼ਾ
NEXT STORY