ਖੰਨਾ (ਵਿਪਨ)- ਸਾਈਬਰ ਠੱਗੀ ਦੇ ਵਧ ਰਹੇ ਮਾਮਲਿਆਂ ਵਿਚਕਾਰ ਖੰਨਾ ਪੁਲਸ ਨੂੰ ਵੱਡੀ ਸਫ਼ਲਤਾ ਹਾਸਲ ਹੋਈ ਹੈ। ਐੱਸ. ਐੱਸ. ਪੀ. ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ ਕੁਝ ਸਮੇਂ ਦੌਰਾਨ ਸਾਈਬਰ ਥਾਣੇ ਨੂੰ ਠੱਗੀ ਦੀਆਂ 18 ਸ਼ਿਕਾਇਤਾਂ ਮਿਲੀਆਂ, ਜਿਨ੍ਹਾਂ 'ਚ ਕੁੱਲ੍ਹ 58 ਲੱਖ ਰੁਪਏ ਦੀ ਠੱਗੀ ਹੋਈ।
ਇਹ ਮਾਮਲੇ ਮਿਲਦੇ ਹੀ ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ 30 ਲੱਖ 67 ਹਜ਼ਾਰ ਰੁਪਏ ਦੀ ਰਕਮ ਫ੍ਰੀਜ਼ ਕਰਵਾ ਲਈ। ਇਨ੍ਹਾਂ 'ਚੋਂ 12 ਲੱਖ 82 ਹਜ਼ਾਰ ਰੁਪਏ ਅਦਾਲਤੀ ਹੁਕਮਾਂ ਰਾਹੀਂ ਅਤੇ 6 ਲੱਖ 4 ਹਜ਼ਾਰ ਰੁਪਏ ਪੁਲਸ ਨੇ ਆਪਣੇ ਅਧਿਕਾਰਾਂ ਹੇਠਾਂ ਰਿਲੀਜ਼ ਕਰਵਾ ਕੇ ਪੀੜਤਾਂ ਨੂੰ ਵਾਪਸ ਦਿਵਾਏ। ਕੁੱਲ੍ਹ ਮਿਲਾ ਕੇ 19 ਲੱਖ ਰੁਪਏ ਲੋਕਾਂ ਨੂੰ ਵਾਪਸ ਮਿਲ ਚੁੱਕੇ ਹਨ। ਬਾਕੀ ਰਕਮ ਵੀ ਜਲਦੀ ਰਿਲੀਜ਼ ਕਰਵਾਈ ਜਾਵੇਗੀ।
ਇਹ ਵੀ ਪੜ੍ਹੋ: ਪੰਜਾਬ ਦੇ 9 ਜ਼ਿਲ੍ਹਿਆਂ 'ਚ Red Alert! ਮੌਸਮ ਦੀ ਹੋਈ ਵੱਡੀ ਭਵਿੱਖਬਾਣੀ, ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਮੀਂਹ
ਐੱਸ. ਐੱਸ. ਪੀ. ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਕਿਸੇ ਵੀ ਅਣਜਾਣੇ ਲਿੰਕ 'ਤੇ ਕਲਿੱਕ ਨਾ ਕਰੋ ਅਤੇ ਨਾ ਹੀ ਆਪਣੇ ਖਾਤੇ ਜਾਂ ਪਾਸਵਰਡ ਦੀ ਜਾਣਕਾਰੀ ਕਿਸੇ ਨਾਲ ਸਾਂਝੀ ਕਰੋ। ਠੱਗੀ ਹੋਣ ਦੀ ਸਥਿਤੀ 'ਚ ਤੁਰੰਤ 1930 'ਤੇ ਫੋਨ ਕਰਕੇ ਸ਼ਿਕਾਇਤ ਦਰਜ ਕਰਵਾਓ। ਪੱਤਰਕਤਾ ਦੌਰਾਨ ਠੱਗੀ ਦੇ ਪੀੜਤ ਵੀ ਮੌਜੂਦ ਸਨ। ਡਾ. ਐੱਨ. ਪੀ. ਐੱਸ. ਵਿਰਕ ਨੇ ਦੱਸਿਆ ਕਿ ਉਨ੍ਹਾਂ ਨਾਲ 2 ਲੱਖ ਰੁਪਏ ਦੀ ਠੱਗੀ ਹੋਈ ਸੀ। ਨਾ ਤਾਂ ਉਨ੍ਹਾਂ ਨੇ ਕਿਸੇ ਲਿੰਕ 'ਤੇ ਕਲਿੱਕ ਕੀਤਾ, ਨਾ ਹੀ ਓ. ਟੀ. ਪੀ. ਦਿੱਤਾ ਗਿਆ, ਫ਼ੋਨ ਹੈਕ ਕਰਕੇ ਇਹ ਰਕਮ ਲੁੱਟੀ ਗਈ। ਪੁਲਸ ਦੇ ਯਤਨਾਂ ਨਾਲ ਉਨ੍ਹਾਂ ਨੂੰ ਇਹ ਰਕਮ ਵਾਪਸ ਮਿਲੀ। ਇਸੇ ਤਰ੍ਹਾਂ ਨਿੱਜੀ ਸਕੂਲ ਚਲਾਉਣ ਵਾਲੇ ਸੁਖਬੀਰ ਸਿੰਘ ਨਾਲ 90 ਹਜ਼ਾਰ ਦੀ ਠੱਗੀ ਹੋਈ ਸੀ, ਜੋ ਕਿ ਸਾਈਬਰ ਸੈੱਲ ਖੰਨਾ ਨੇ ਵਾਪਸ ਦਿਵਾਈ।
ਇਹ ਵੀ ਪੜ੍ਹੋ: ਗਰਮੀ ਨੇ ਤੋੜੇ ਰਿਕਾਰਡ, ਪੰਜਾਬ ਤੇ ਹਰਿਆਣਾ ’ਚ ਸਭ ਤੋਂ ਗਰਮ ਚੰਡੀਗੜ੍ਹ ਦੀਆਂ ਰਾਤਾਂ, Red Alert ਜਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬੀਓ ਗਰਮੀ ਤੋਂ ਬੱਚਣ ਲਈ ਪੜ੍ਹੋ ਇਹ ਖ਼ਬਰ, ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
NEXT STORY