ਬੁਢਲਾਡਾ (ਬਾਂਸਲ) - ਪਿੰਡ ਦੇ ਸ਼ਮਸਾਨਘਾਟ ’ਚ ਸ਼ਰਾਬ ਦੀ ਬਲੈਕ ਕਰਨ ਵਾਲੇ ਵਿਅਕਤੀ ਨੂੰ 110 ਬੋਤਲਾਂ (ਹਰਿਆਣਾ ਪੰਜਾਬ ਮਾਰਕਾ) ਸਮੇਤ ਗ੍ਰਿਫਤਾਰ ਕਰਨ ਦਾ ਸਮਾਚਾਰ ਮਿਲਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਸਦਰ ਪੁਲਸ ਦੇ ਸਹਾਇਕ ਥਾਣੇਦਾਰ ਜੀਤ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਤੇ ਪਿੰਡ ਹਸਨਪੁਰ ਦੇ ਸ਼ਮਸਾਨਘਾਟ ’ਚ ਬਣੇ ਕਮਰੇ ਦੀ ਤਲਾਸ਼ੀ ਦੌਰਾਨ ਰਵੀ ਸਿੰਘ ਹਸਨਪੁਰ ਵਾਸੀ ਤੋਂ 83 ਬੋਤਲਾਂ ਸੋਫੀਆ ਪੰਜਾਬ ਤੇ 27 ਬੋਤਲਾਂ ਹਰਿਆਣਾ ਨਾਜਾਇਜ਼ ਸ਼ਰਾਬ ਬਰਾਮਦ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀ ਖਿਲਾਫ ਆਬਕਾਰੀ ਐਕਟ ਅਧੀਨ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸ਼ਾਹਕੋਟ ਨਗਰ ਪੰਚਾਇਤ ਚੋਣਾਂ: 13 ਵਾਰਡਾਂ ਤੋਂ 65 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਕੀਤੇ ਦਾਖਲ
NEXT STORY