ਗੜ੍ਹਦੀਵਾਲਾ (ਭੱਟੀ) : ਗੜ੍ਹਦੀਵਾਲਾ ਪੁਲਸ ਵੱਲੋਂ ਗੋਲੀ ਕਾਂਡ ਮਾਮਲੇ ਵਿਚ ਨਾਮਜ਼ਦ ਵਿਅਕਤੀ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਥਾਣਾ ਗੜ੍ਹਦੀਵਾਲਾ ਦੇ ਮੁੱਖ ਅਫਸਰ ਸਤਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਕੁਸਾਲ ਕੁਮਾਰ ਪੁੱਤਰ ਸੁਭਾਸ ਚੰਦਰ ਵਾਸੀ ਵਾਰਡ ਨੰਬਰ 2 ਹਾਊਸ ਨੰਬਰ 51 ਗੜ੍ਹਦੀਵਾਲਾ ਵਲੋਂ 11-6-2022 ਨੂੰ ਪੁਲਸ ਨੂੰ ਬਿਆਨ ਦਿੱਤੇ ਸੀ ਕਿ ਅਭਿਸ਼ੇਕ ਪੁੱਤਰ ਗੁਲਸ਼ਨ ਕੁਮਾਰ ਵਾਸੀ ਗੜ੍ਹਦੀਵਾਲਾ ਆਪਣੇ ਮੋਟਰਸਾਈਕਲ ਨੰਬਰੀ PB07-AE 876 ਮਾਰਕਾ ਸਪਲੈਡਰ ’ਤੇ ਸਵਾਰ ਹੋ ਕੇ ਪਿੰਡ ਅਰਗੋਵਾਲ ਪੈਟਰੋਲ ਪੰਪ ’ਤੇ ਤੇਲ ਪਵਾਉਣ ਲਈ ਗਿਆ ਜਦੋਂ ਉਹ ਗੜ੍ਹਦੀਵਾਲਾ ਨਿਰੰਕਾਰੀ ਭਵਨ ਦੇ ਨਜ਼ਦੀਕ ਪੁੱਜੇ ਤਾਂ ਸਾਹਿਲ, ਸਹਿਦੇਵ ਅਤੇ ਰਾਕੇਸ਼ ਕੁਮਾਰ ਲੰਬੜ ਨੇ ਸਾਡੇ ਅੱਗੇ ਮੋਟਰਸਾਈਕਲ ਲਗਾ ਦਿੱਤਾ ਅਤੇ ਗਾਲੀ ਗਲੋਚ ਕਰਨ ਲੱਗ ਪਏ ਅਤੇ ਸਾਹਿਲ ਨੇ ਆਪਣੇ ਡੁੱਬ ਵਿਚੋਂ ਪਿਸਟਲ ਕੱਢ ਕੇ ਸਾਡੇ ’ਤੇ ਫਾਇਰ ਕੀਤਾ ਜੋ ਇਹ ਫਾਇਰ ਅਭਿਸ਼ੇਕ ਦੇ ਪੈਰ ’ਤੇ ਲੱਗਾ ਜਿਸ ’ਤੇ ਮੁਕੱਦਮਾ ਨੰਬਰ 46 ਮਿਤੀ 11-6-2022 ਅ/ਧ 323 307,341,506 IPC 25-27-54-59 AACT ਦਰਜ ਕਰਕੇ ਪੁਲਸ ਵੱਲੋਂ ਇੱਕ ਦੋਸ਼ੀ ਰਾਕੇਸ਼ ਕੁਮਾਰ ਲੰਬੜ ਨੂੰ ਮਿਤੀ 24-7-2022 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਇਸ ਮਾਮਲੇ ਵਿਚ ਦੂਸਰਾ ਦੋਸ਼ੀ ਸਾਹਿਲ ਸਹਿਦੇਵ ਆਪਣੀ ਗ੍ਰਿਫਤਾਰੀ ਤੋਂ ਡਰਦਾ ਲੁੱਕ ਛਿਪ ਕੇ ਵੱਖ-ਵੱਖ ਟਿਕਾਣਿਆਂ ਵਿਚ ਰਹਿੰਦਾ ਸੀ ਜਿਸ ਦੀ ਪੁਲਸ ਵੱਲੋਂ ਭਾਲ ਕੀਤੀ ਜਾ ਰਹੀ ਸੀ। ਇਸ ’ਤੇ ਪੁਲਸ ਵੱਲੋਂ ਦੋਸ਼ੀ ਸਾਹਿਲ ਸਚਦੇਵ ਦੀ LOC ਜਾਰੀ ਕਰਵਾਈ ਸੀ ਜੋ ਵਿਦੇਸ਼ ਭੇਜਣ ਦੀ ਫਿਰਾਕ ਵਿੱਚ ਸੀ ਜਿਸ ਨੂੰ ਦਿੱਲੀ ਏਅਰਪੋਰਟ ਤੇ ਇਮੀਗ੍ਰੇਸ਼ਨ ਵੱਲੋਂ ਕਾਬੂ ਕੀਤਾ ਗਿਆ। ਇਸ ਸਬੰਧੀ ਦੋਸ਼ੀ ਨੂੰ ਏ. ਐੱਸ. ਆਈ ਅਵਤਾਰ ਸਿੰਘ ਸਮੇਤ ਪੁਲਸ ਪਾਰਟੀ ਨਾਲ ਦਿੱਲੀ ਏਅਰਪੋਰਟ ਤੋਂ ਲਿਆ ਕੇ ਮਾਨਯੋਗ ਅਦਲਾਤ ਵਿਚ ਪੇਸ਼ ਕਰਕੇ ਦੋਸ਼ੀ ਦਾ ਪੁਲਸ ਰਿਮਾਂਡ ਹਾਸਲ ਕਰਕੇ ਹੋਰ ਪੁੱਛ-ਗਿੱਛ ਕੀਤੀ ਜਾਵੇਗੀ।
ਮਾਰਕਫੈੱਡ ਦੇ ਗੋਦਾਮ ’ਚੋਂ ਲੱਖਾਂ ਦੀ ਕਣਕ ਦਾ ਘਪਲਾ ਕਰਨ ਦੇ ਸ਼ੱਕ ’ਚ 5 ਗ੍ਰਿਫਤਾਰ
NEXT STORY