ਸੰਗਰੂਰ (ਬੇਦੀ, ਹਰਜਿੰਦਰ, ਯਾਦਵਿੰਦਰ) : ਪੁਲਸ ਨੇ ਅੰਤਰਰਾਸ਼ਟਰੀ ਚੋਰ ਗਿਰੋਹ ਦੇ ਦੋ ਮੈਂਬਰਾਂ ਅਤੇ ਇਕ ਖਰੀਦਕਾਰ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਟਰੱਕ-ਟਰਾਲਾ ਅਤੇ ਚੋਰੀ ਕੀਤੇ 40 ਟਾਇਰ, 15 ਰਿੰਮ ਬਰਾਮਦ ਕੀਤੇ ਜਦਕਿ ਇਕ ਦੋਸ਼ੀ ਫਰਾਰ ਹੈ। ਹਰਿੰਦਰ ਸਿੰਘ ਐੱਸ.ਪੀ. (ਇੰਨ.) ਸੰਗਰੂਰ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱÎਸਆ ਕਿ 2-6-2019 ਨੂੰ ਏ. ਐੱਸ. ਆਈ. ਹਰਿੰਦਰ ਸਿੰਘ ਥਾਣਾ ਛਾਂਜਲੀ ਨੇ ਸਮੇਤ ਪੁਲਸ ਪਾਰਟੀ ਅੱਡਾ ਛਾਂਜਲਾ ਵਿਖੇ ਦੌਰਾਨੇ ਨਾਕਬੰਦੀ ਮੁਖਬਰੀ ਦੇ ਅਧਾਰ 'ਤੇ ਅੰਤਰਰਾਜ਼ੀ ਟਰੱਕ/ਟਰਾਲਾ ਚੋਰ ਗਿਰੋਹ ਦੇ ਦੋ ਮੈਂਬਰਾਂ ਸਲਿੰਦਰ ਸਿੰਘ ਉਰਫ਼ ਸਿੰਦਾ ਪੁੱਤਰ ਬਲਵੀਰ ਸਿੰਘ ਵਾਸੀ ਹਰੀਗੜ੍ਹ ਭੋਰਖ ਥਾਣਾ ਪਹੇਵਾ, ਸੁਖਚੈਨ ਸਿੰਘ ਉਰਫ਼ ਕਾਲਾ, ਪੁੱਤਰ ਜੀਤ ਰਾਮ ਵਾਸੀ ਬੋਧਨੀ ਥਾਣਾ ਪਹੇਵਾ ਜ਼ਿਲਾ ਕੁਰੂਕੇਸ਼ਰ ਵਿਜੈ ਉਰਫ਼ ਰਿੰਕੂ ਉਕਤਾਨ ਨੂੰ ਸਮੇਤ ਟਰੱਕ ਟਰਾਲਾ ਨੰ: ਐਚ.ਆਰ.-45-0315 ਵਿਚੋਂ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ ਚੋਰੀ ਕੀਤੇ 9 ਟਾਇਰ, 8 ਰਿੰਮ ਮੌਕੇ ਤੋਂ ਟਰੱਕ 'ਚੋਂ ਬਰਾਮਦ ਕਰਵਾਏ ਅਤੇ ਤਫਤੀਸ਼ ਦੌਰਾਨ ਵਿਜੈ ਕੁਮਾਰ ਉਰਫ਼ ਰਿੰਕੂ ਸਾਹਬਾਦ ਮਾਰਕੰਡਾ ਹਰਿਆਣਾ ਦੀ ਦੁਕਾਨ ਤੋਂ 20 ਟਾਇਰ ਬਰਾਮਦ ਕਰਵਾਏ। ਮੁਕੱਦਮੇ 'ਚ ਫਰਾਰ ਦੋਸ਼ੀ ਮਨਦੀਪ ਸਿੰਘ ਪੁੱਤਰ ਮਦਨਮੋਹਨ ਸਿੰਘ ਵਾਸੀ ਲਾਡਵਾ ਹਰਿਆਣਾ ਦੀ ਦੁਕਾਨ ਤੋਂ 11 ਟਾਇਰ ਬਰਾਮਦ ਕਰਵਾਏ ਅਤੇ 7 ਰਿੰਮ ਦੋਸ਼ੀਆਂ ਦੀ ਨਿਸ਼ਾਨਦੇਹੀ ਤੇ ਘੱਗਰ ਦਰਿਆ ਬਾਹੱਦ ਮੂਣਕ ਟੋਹਾਣਾ ਰੋਡ ਤੋਂ ਝਾੜੀਆਂ ਵਿਚ ਬਰਾਮਦ ਕਰਵਾਏ।
ਦੋਸ਼ੀ ਵਿਜੈ ਉਰਫ਼ ਰਿੰਕੂ ਅਤੇ ਮਨਦੀਪ ਸਿੰਘ ਉਕਤਾਨ ਚੋਰੀ ਦਾ ਮਾਲ ਖਰੀਦ ਕਰਦੇ ਸਨ। ਦੋਸ਼ੀਆਂ ਨੇ ਜ਼ਿਲਾ ਪਟਿਆਲਾ, ਮੋਹਾਲੀ, ਕੁਰੂਕਸ਼ੇਤਰ, ਕੈਥਲ, ਅੰਬਾਲਾ ਯੁਮਨਾਨਗਰ ਦੇ ਇਲਾਕੇ 'ਚ ਟਰੱਕ-ਟਰਾਲਾ ਅਤੇ ਟਾਇਰ ਚੋਰੀ ਕੀਤੇ ਹਨ। ਦੋਸ਼ੀ ਸਲਿੰਦਰ ਸਿੰਘ ਉਰਫ਼ ਸ਼ਿੰਦਾ ਥਾਣਾ ਜੁਲਕਾ ਜ਼ਿਲਾ ਕੁਰੂਕੇਸ਼ਰ, ਕੈਥਲ ਹਰਿਆਣਾ ਦੇ ਮਾਮਲਿਆਂ ਵਿਚ ਮਾਣਯੋਗ ਅਦਾਲਤ ਵੱਲੋਂ ਪੀ.ਓ. ਕਰਾਰ ਦਿੱਤਾ ਜਾ ਚੁੱਕਾ ਹੈ।
Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ 10 ਵੱਡੀਆਂ ਖਬਰਾਂ
NEXT STORY