ਪਾਤੜਾਂ (ਸ਼ੀਸ਼ਪਾਲ)- ਡੀ. ਐੱਸ. ਪੀ. ਪਾਤੜਾਂ ਭਰਭੂਰ ਸਿੰਘ ਵੱਲੋਂ ਨਸ਼ਿਆਂ ਖਿ਼ਲਾਫ਼ ਵਿੱਡੀ ਮੁਹਿੰਮ ਤਹਿਤ ਨਸ਼ਿਆਂ ਖ਼ਿਲਾਫ਼ ਚਲਾਏ ਵਿਸ਼ੇਸ਼ ਸਰਚ ਅਭਿਆਨ ਦੌਰਾਨ ਪਾਤੜਾਂ ਪੁਲਸ ਵੱਲੋਂ ਥਾਣਾਂ ਪਾਤੜਾਂ ਦੇ ਮੁਖੀ ਰਣਬੀਰ ਸਿੰਘ ਅਗਵਾਈ ਹੇਠ ਨਜਾਇਜ ਸ਼ਰਾਬ ਦੇ 3 ਵੱਖ-ਵੱਖ ਮਾਮਲਿਆਂ ਵਿਚ 450 ਲੀਟਰ ਲਾਹਣ ਸਮੇਤ ਦੋ ਔਰਤਾਂ ਤੇ ਇਕ ਵਿਅਕਤੀ ਨੂੰ ਕਾਬੂ ਕੀਤਾ। ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਥਾਣਾਂ ਮੁਖੀ ਰਣਬੀਰ ਸਿੰਘ ਨੇ ਦੱਸਿਆ ਕਿ ਨਜਾਇਜ਼ ਸ਼ਰਾਬ ਦੇ ਪਹਿਲੇ ਮਾਮਲੇ ਵਿਚ ਸਹਾਇਕ ਥਾਣੇਦਾਰ ਪਲਵਿੰਦਰ ਸਿੰਘ ਸਮੇਤ ਪੁਲਸ ਪਾਰਟੀ ਨਾਲ ਸ਼ੱਕੀ ਅਨਸਰਾਂ ਖ਼ਿਲਾਫ਼ ਤਲਾਸ਼ੀ ਮੁਹਿੰਮ ਤਹਿਤ ਟੀ-ਪੁਆਇੰਟ ਬੱਸ ਅੱਡਾ ਮਤੌਲੀ ਮੌਜੂਦ ਸੀ, ਜੋ ਇਤਲਾਹ ਮਿਲੀ ਕਿ ਕਥਿਤ ਮੁਲਜ਼ਮ ਨਜਾਇਜ਼ ਸ਼ਰਾਬ ਕਸੀਦ ਕਰਕੇ ਵੇਚਣ ਦਾ ਧੰਦਾ ਕਰਦਾ ਹੈ, ਜੋ ਕਿ ਕਥਿਤ ਦੋਸ਼ੀ ਦੇ ਘਰ ਰੇਡ ਕਰਕੇ ਤਲਾਸ਼ੀ ਲੈਣ ਉਪਰੰਤ 150 ਲੀਟਰ ਲਾਹਣ ਬਰਾਮਦ ਹੋਈ। ਪੁੱਛਗਿੱਛ ਦੌਰਾਨ ਕਥਿਤ ਦੋਸ਼ੀ ਨੇ ਆਪਣਾ ਨਾਮ ਸੁਖਵਿੰਦਰ ਸਿੰਘ ਪੁੱਤਰ ਪ੍ਰਕਾਸ਼ ਸਿੰਘ ਵਾਸੀ ਪਿੰਡ ਮਤੌਲੀ ਦੱਸਿਆ।
ਦੂਜੇ ਮਾਮਲੇ ਵਿਚ ਸਹਾਇਕ ਥਾਣੇਦਾਰ ਗੁਰਬਾਜ ਸਿੰਘ ਸਮੇਤ ਪੁਲਸ ਪਾਰਟੀ ਨਾਲ ਸ਼ੱਕੀ ਅਨਸਰਾਂ ਖ਼ਿਲਾਫ਼ ਤਲਾਸ਼ੀ ਮੁਹਿੰਮ ਤਹਿਤ ਟੀ ਪੁਆਇੰਟ ਪਿੰਡ ਸੋਧੇਵਾਲ ਮੌਜੂਦ ਸੀ,ਜੋ ਇਤਲਾਹ ਮਿਲੀ ਕਿ ਕਥਿਤ ਦੋਸ਼ਣ ਨਜਾਇਜ਼ ਸ਼ਰਾਬ ਕਸੀਦ ਕਰਕੇ ਵੇਚਣ ਦਾ ਧੰਦਾ ਕਰਦੀ ਹੈ, ਜੋ ਕਿ ਉਕਤ ਦੇ ਘਰ ਰੇਡ ਕਰਕੇ ਤਲਾਸ਼ੀ ਲੈਣ ਉਪਰੰਤ 150 ਲੀਟਰ ਲਾਹਣ ਬਰਾਮਦ ਹੋਈ। ਪੁੱਛਗਿੱਛ ਦੌਰਾਨ ਉਕਤਨੇ ਆਪਣਾ ਨਾਮ ਸੀਮਾ ਰਾਣੀ ਪਤਨੀ ਸੁਖਦੇਵ ਸਿੰਘ ਵਾਸੀ ਪਿੰਡ ਮਤੌਲੀ ਦੱਸਿਆ।
ਤੀਜੇ ਮਾਮਲੇ ਵਿੱਚ ਹੈੱਡ ਕਾਂਸਟੇਬਲ ਮਨਜੀਤ ਭਾਰਤੀ ਸਮੇਤ ਪੁਲਸ ਪਾਰਟੀ ਨਾਲ ਟੀ ਪੁਆਇੰਟ ਪਿੰਡ ਸੋਧੇਵਾਲ ਮੌਜੂਦ ਸੀ,ਜੋ ਇਤਲਾਹ ਮਿਲੀ ਕਿ ਕਥਿਤ ਦੋਸ਼ਣ ਨਜਾਇਜ਼ ਸ਼ਰਾਬ ਕਸੀਦ ਕਰਕੇ ਵੇਚਣ ਦਾ ਧੰਦਾ ਕਰਦੀ ਹੈ, ਉਸ ਦੇ ਘਰ ਰੇਡ ਕਰਕੇ ਤਲਾਸ਼ੀ ਲੈਣ ਉਪਰੰਤ 150 ਲੀਟਰ ਲਾਹਣ ਬਰਾਮਦ ਹੋਇਆ। ਪੁੱਛ ਗਿੱਛ ਦੌਰਾਨ ਉਸ ਨੇ ਆਪਣਾ ਨਾਮ ਆਸ਼ਾ ਰਾਣੀ ਪਤਨੀ ਬਲਵਿੰਦਰ ਸਿੰਘ ਵਾਸੀ ਪਿੰਡ ਮਤੌਲੀ ਦੱਸਿਆ। ਪੁਲਸ ਨੇ ਇਨ੍ਹਾਂ ਖਿਲਾਫ 61/1/14 ਐਕਸਾਇਜ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਦੁਬਈ 'ਚ ਜਾਨ ਗੁਆਉਣ ਵਾਲੇ ਜਲੰਧਰ ਦੇ ਬਲਜੀਤ ਦੀ ਮ੍ਰਿਤਕ ਦੇਹ ਵਤਨ ਪਰਤੀ, ਧਾਹਾਂ ਮਾਰ ਰੋਇਆ ਪਰਿਵਾਰ
NEXT STORY