ਗੁਰਦਾਸਪੁਰ (ਹੇਮੰਤ) : ਥਾਣਾ ਸਦਰ ਪੁਲਸ ਨੇ ਇਕ ਕਾਰ ਚਾਲਕ ਨੌਜਵਾਨ ਨੂੰ ਗ੍ਰਿਫ਼ਤਾਰ ਕਰਕੇ ਉਸ ਤੋਂ ਇਕ ਪਿਸਟਲ 32, 2 ਮੈਗਜ਼ੀਨ ਬਰਾਮਦ ਕਰਕੇ ਇਸ ਮਾਮਲੇ ’ਚ ਕੁਲ ਚਾਰ ਨੌਜਵਾਨਾਂ ਖ਼ਿਲਾਫ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਸਹਾਇਕ ਸਬ-ਇੰਸਪੈਕਟਰ ਹਰਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਪੁਲਸ ਪਾਰਟੀ ਨਾਲ ਟੀ-ਪੁਆਇੰਟ ਪਿੰਡ ਆਲੇਚੱਕ ਬਾਈਪਾਸ ਤੋਂ ਦੋਸ਼ੀ ਜੋਰਾਵਰ ਸਿੰਘ ਉਰਫ ਜੋਲਾ ਪੁੱਤਰ ਸਤਨਾਮ ਸਿੰਘ ਵਾਸੀ ਵਰਸੋਲਾ ਨੂੰ ਕਾਰ ਨੰਬਰ ਪੀਬੀ 02 ਐੱਸ 0119 ਮਾਰਕਾ ਜਿੰਨ ਸਮੇਤ ਕਾਬੂ ਕਰਕੇ ਦੋਸ਼ੀ ਦੀ ਤਾਲਾਸ਼ੀ ਕੀਤੀ ਤਾਂ ਉਸ ਦੀ ਖੱਬੀ ਡੱਬ ਵਿਚੋਂ ਇਕ ਪਿਸਟਲ 32 ਬੋਰ ਸਮੇਤ ਮੈਗਜ਼ੀਨ ਅਤੇ ਕਾਰ ਦੀ ਤਾਲਾਸ਼ੀ ਕਰਨ ਤੇ ਕਾਰ ਦੇ ਡੈਸ਼ ਬੋਰਡ ਵਿਚੋਂ ਇਕ ਹੋਰ ਮੈਗਜ਼ੀਨ 32 ਬੋਰ ਬਰਾਮਦ ਹੋਇਆ।
ਪੁਲਸ ਅਧਿਕਾਰੀ ਨੇ ਦੱਸਿਆ ਕਿ ਪੁੱਛਗਿਛ ਦੌਰਾਨ ਦੋਸ਼ੀ ਨੇ ਦੱਸਿਆ ਕਿ ਕਰੀਬ ਇਕ ਹਫ਼ਤਾ ਪਹਿਲਾਂ ਉਹ ਅਤੇ ਰਾਕੇਸ਼ ਕੁਮਾਰ ਉਰਫ਼ ਟਿੰਕੂ ਪੁੱਤਰ ਅਜੀਤ ਰਾਮ ਵਾਸੀ ਮੁਸਤਾਬਾਦ ਸੈਦਾਂ ਆਪਣੀ ਜਿੰਨ ਕਾਰ ’ਤੇ ਸਵਾਰ ਹੋ ਕੇ ਲਾਈਟਾਂ ਵਾਲਾ ਚੌਂਕ ਸ਼੍ਰੀ ਹਰਗੋਬਿੰਦਪੁਰ ਗਏ ਸੀ ਅਤੇ ਦੋਸ਼ੀਆਂ ਸੁਖਵਿੰਦਰ ਸਿੰਘ ਪੁੱਤਰ ਇੰਦਰਜੀਤ ਸਿੰਘ, ਵਿੱਕੀ ਵਾਸੀਆਂ ਸ਼੍ਰੀ ਹਰਗੋਬਿੰਦਪੁਰ ਨੂੰ 75 ਹਜ਼ਾਰ ਰੁਪਏ ਦੇ ਕੇ ਉਕਤ ਪਿਸਟਲ ਖਰੀਦ ਕੇ ਲਿਆਏ ਸੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ’ਚ ਜੋਰਾਵਰ ਸਿੰਘ ਸਮੇਤ ਉਕਤ ਤਿੰਨਾਂ ਖ਼ਿਲਾਫ ਵੀ ਮਾਮਲਾ ਦਰਜ ਕੀਤਾ ਗਿਆ ਹੈ ਪਰ ਇਹ ਦੋਸ਼ੀ ਅਜੇ ਫਰਾਰ ਹਨ। ਜਿੰਨ੍ਹਾਂ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ।
ਯੂਕ੍ਰੇਨ ’ਚ ਫਸੇ ਜਲੰਧਰ ਦੇ ਇਕ ਪਰਿਵਾਰ ਦੇ 3 ਨੌਜਵਾਨ, ਫੋਨ ਦਾ ਹਰ ਸਮੇਂ ਰਹਿੰਦੈ ਇੰਤਜ਼ਾਰ, ਵੇਖਣ ਨੂੰ ‘ਤਰਸੀਆਂ ਅੱਖਾਂ
NEXT STORY