ਲੁਧਿਆਣਾ(ਪੰਕਜ)-2 ਮਈ 2017 ਨੂੰ ਪਟਿਆਲਾ-ਬਨੂੜ ਰੋਡ 'ਤੇ ਚਿਤਕਾਰਾ ਯੂਨੀਵਰਸਿਟੀ ਦੇ ਕੋਲ ਏ. ਟੀ. ਐੱਮ. ਵਿਚ ਕੈਸ਼ ਪਾਉਣ ਜਾ ਰਹੀ ਕੈਸ਼ ਵੈਨ ਤੋਂ ਹਥਿਆਰਬੰਦ ਲੁਟੇਰਿਆਂ ਵੱਲੋਂ ਕੀਤੀ ਗਈ 1.33 ਕਰੋੜ ਰੁਪਏ ਦੀ ਲੁੱਟ ਦੇ ਕੇਸ ਨੂੰ ਸੁਲਝਾਉਣ 'ਚ ਅਸਫਲ ਪੁਲਸ ਦੇ ਹੱਥ ਅਹਿਮ ਸੁਰਾਗ ਲੱਗੇ ਹਨ। ਆਉਣ ਵਾਲੇ ਦਿਨਾਂ ਵਿਚ ਪੁਲਸ ਇਸ ਵਾਰਦਾਤ ਵਿਚ ਸ਼ਾਮਲ ਦੋਸ਼ੀਆਂ ਦੇ ਨਾਂ ਉਜਾਗਰ ਕਰ ਸਕਦੀ ਹੈ। ਪੰਜਾਬ ਪੁਲਸ ਵੱਲੋਂ ਮਾਰਚ ਦੇ ਪਹਿਲੇ ਹਫਤੇ 'ਚ ਲੁਧਿਆਣਾ-ਸਮਰਾਲਾ ਰੋਡ ਤੋਂ ਗ੍ਰਿਫਤਾਰ ਕੀਤੇ ਏ ਕੈਟਾਗਰੀ ਦੇ ਗੈਂਗਸਟਰ ਤੀਰਥ ਸਿੰਘ ਢਿੱਲਵਾਂ, ਜਿਸ 'ਤੇ 2 ਲੱਖ ਦਾ ਇਨਾਮ ਸੀ, ਨੇ ਪੁੱਛਗਿੱਛ ਵਿਚ ਕਬੂਲਿਆ ਸੀ ਕਿ ਬਨੂੜ ਵਿਚ ਕੈਸ਼ ਵੈਨ ਤੋਂ ਹੋਈ ਲੁੱਟ ਵਿਚ ਮੋਸਟ ਵਾਂਟੇਡ ਗੈਂਗਸਟਰ ਜੈਪਾਲ, ਕਾਕਾ ਬਲਵਾਨ ਦੇ ਨਾਲ ਉਹ ਵੀ ਸ਼ਾਮਲ ਸੀ। ਪੁਲਸ ਐਨਕਾਊਂਟਰ ਵਿਚ ਮਾਰੇ ਗਏ ਪ੍ਰੇਮਾ ਲਾਹੌਰੀਆ ਅਤੇ ਵਿੱਕੀ ਗੌਂਡਰ ਦੇ ਨਜ਼ਦੀਕੀਆਂ ਵਿਚ ਸ਼ੁਮਾਰ ਢਿੱਲਵਾਂ ਦੇ ਇਕਬਾਲ-ਏ-ਜੁਰਮ ਨੇ 10 ਮਹੀਨੇ ਪਹਿਲਾਂ ਹੋਈ ਵਾਰਦਾਤ ਦੀ ਫਾਈਲ 'ਤੇ ਜੰਮੀ ਮਿੱਟੀ ਨੂੰ ਸਾਫ ਕਰ ਦਿੱਤਾ ਹੈ। ਖੰਨਾ ਦੇ ਸੀਨੀਅਰ ਪੁਲਸ ਅਧਿਕਾਰੀ ਦੀ ਮੰਨੀਏ ਤਾਂ ਢਿੱਲਵਾਂ ਰੋਪੜ ਵਿਚ ਸਾਲ 2016 ਵਿਚ ਹੋਈ 17.5 ਲੱਖ ਰੁਪਏ ਦੀ ਲੁੱਟ ਵਿਚ ਵੀ ਇਸੇ ਗਿਰੋਹ ਦਾ ਹੱਥ ਸੀ। ਲੁਟੇਰਿਆਂ ਨੇ ਡਰਾਈਵਰ ਸੁਖਵੰਤ ਦੀ ਬਾਂਹ ਵਿਚ ਗੋਲੀ ਵੀ ਮਾਰੀ ਸੀ।
ਜੈਪਾਲ ਬਣਿਆ ਪੁਲਸ ਲਈ ਸਿਰਦਰਦੀ
ਰਾਸ਼ਟਰੀ ਪੱਧਰ ਦਾ ਖਿਡਾਰੀ ਅਤੇ ਪੁਲਸ ਮੁਲਾਜ਼ਮ ਦਾ ਬੇਟਾ ਜੈਪਾਲ, ਜਿਸ ਨੇ ਕਾਲਕਾ ਦੇ ਕੋਲ ਗੈਂਗਸਟਰ ਤੋਂ ਆਗੂ ਬਣਨ ਦਾ ਸਫਰ ਤੈਅ ਕਰ ਰਹੇ ਰੌਕੀ ਦਾ ਸਾਥੀਆਂ ਸਮੇਤ ਬੇਦਰਦੀ ਨਾਲ ਕਤਲ ਕਰ ਦਿੱਤਾ ਸੀ। ਗੌਂਡਰ ਅਤੇ ਪ੍ਰੇਮਾ ਲਾਹੌਰੀਆ ਦਾ ਨਜ਼ਦੀਕੀ ਜੈਪਾਲ ਕਿਸੇ ਵੀ ਵਾਰਦਾਤ ਤੋਂ ਬਾਅਦ ਪੁਲਸ ਦੇ ਹੱਥੇ ਨਹੀਂ ਚੜ੍ਹਿਆ। ਹੁਣ ਪੰਜਾਬ ਪੁਲਸ ਉਸ ਦੀ ਸਰਗਰਮੀ ਨਾਲ ਭਾਲ ਕਰ ਰਹੀ ਹੈ।
ਕੈਸ਼ ਵੈਨ ਹੀ ਲੁਟੇਰਿਆਂ ਦਾ ਨਿਸ਼ਾਨਾ ਕਿਓਂ?
ਪੰਜਾਬ ਵਿਚ ਅੱਧਾ ਦਰਜਨ ਦੇ ਕਰੀਬ ਕੈਸ਼ ਵੈਨਾਂ ਤੋਂ ਹੋਈਆਂ ਲੁੱਟ ਦੀਆਂ ਵਾਰਦਾਤਾਂ ਵਿਚ ਲੁਟੇਰੇ ਕਰੋੜਾਂ ਰੁਪਏ ਲੁੱਟ ਚੁੱਕੇ ਹਨ। ਜ਼ਿਆਦਾਤਰ ਕੇਸ ਅਣਸੁਲਝੇ ਹਨ। ਹਾਲਾਕਿ ਜਲੰਧਰ ਪੁਲਸ ਨੇ ਆਪਣੇ ਇਲਾਕੇ ਵਿਚ ਹੋਈ ਵਾਰਦਾਤ ਨੂੰ ਸੁਲਝਾਅ ਲਿਆ ਸੀ। ਗੈਂਗਸਟਰਾਂ ਲਈ ਏ. ਟੀ. ਐੱਮ. ਵਿਚ ਕੈਸ਼ ਪਾਉਣ ਜਾਣ ਵਾਲੀ ਵੈਨ ਸੋਨੇ ਦੀ ਚਿੜੀ ਵਰਗੀ ਹੈ, ਕਿਉਂਕਿ ਜਿੱਥੇ ਇਨ੍ਹਾਂ ਗੱਡੀਆਂ ਵਿਚ ਨਕਦੀ ਕਰੋੜਾਂ ਦੀ ਹੁੰਦੀ ਹੈ, ਉੱਥੇ ਦੂਜੇ ਪਾਸੇ ਲੁਟੇਰਿਆਂ ਦੀ ਗਿਣਤੀ ਕਿਤੇ ਜ਼ਿਆਦਾ ਹੁੰਦੀ ਹੈ। ਨੌਜਵਾਨ ਲੁਟੇਰਿਆਂ ਕੋਲ ਸਟੈਫਟੀਕੇਡ ਹਥਿਆਰ ਹੁੰਦੇ ਹਨ, ਜਿਨ੍ਹਾਂ ਦਾ ਮੁਕਾਬਲਾ ਕਰਨਾ ਮੁਸ਼ਕਲ ਹੁੰਦਾ ਹੈ। ਇਸੇ ਕਾਰਨ ਲੁਟੇਰਿਆਂ ਦੇ ਨਿਸ਼ਾਨੇ 'ਤੇ ਕੈਸ਼ ਵੈਨਾਂ ਹੀ ਰਹੀਆਂ ਹਨ।
ਘਰ 'ਚੋਂ 20 ਲੱਖ ਦੀ ਨਕਦੀ ਤੇ ਗਹਿਣੇ ਚੋਰੀ
NEXT STORY