ਬਹਿਰਾਮ (ਆਰ. ਡੀ. ਰਾਮਾ) : ਬਹਿਰਾਮ ਪੁਲਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਪੁਲਸ ਪਾਰਟੀ ਬਹਿਰਾਮ ਇਲਾਕੇ ਅੰਦਰ ਗਸ਼ਤ ਕਰ ਰਹੀ ਸੀ ਤਾਂ ਪਿੰਡ ਝੰਡੇਰ ਖੁਰਦ ਪੁਲੀ ਕੋਲ ਇਕ ਵਿਆਕਤੀ ਪਾਸੋਂ 10 ਕਿਲੋ ਡੋਡੇ ਬਰਾਮਦ ਕੀਤੇ ਗਏ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਗੁਰਦਿਆਲ ਸਿੰਘ ਥਾਣਾ ਇੰਚਾਰਜ ਬਹਿਰਾਮ ਨੇ ਦੱਸਿਆ ਕਿ ਇਲਾਕੇ ਅੰਦਰ ਪੁਲਸ ਗਸ਼ਤ ਕਰ ਰਹੀ ਸੀ, ਇਸ ਦੌਰਾਨ ਇਕ ਨੌਜਵਾਨ ਮੋਟਰਸਾਈਕਲ 'ਤੇ 10 ਕਿੱਲੋ ਚੂਰਾ ਪੋਸਤ ਲੈ ਕੇ ਕਿਸੇ ਪਾਸੇ ਜਾ ਰਿਹਾ ਸੀ ਜਿਸ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ।
ਉਕਤ ਦੀ ਪਛਾਣ ਰਜੀਵ ਪੁੱਤਰ ਹਰਨਾਮ ਦਾਸ ਵਾਸੀ ਟੱਬਾ ਥਾਣਾ ਗੜ੍ਹਸ਼ੰਕਰ ਵਜੋਂ ਹੋਈ ਹੈ। ਪੁਲਸ ਨੇ ਕਰਵਾਈ ਕਰਦਿਆਂ ਦੋਸ਼ੀ ਖਿਲਾਫ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸਿਆਸਤ-ਏ-ਕਾਂਗਰਸ: ਖੁਦ ਦੀ ਪਾਵਰ ਹਾਵੀ ਰੱਖਣ ਲਈ ਵਿਧਾਇਕਾਂ ਨੇ ਖੂਬ ਖੇਡੀ ਪਾਵਰ ਗੇਮ
NEXT STORY