ਲੁਧਿਆਣਾ (ਤਰੁਣ)- ਬੱਸ ਅੱਡੇ ਕੋਲ ਸਥਿਤ ਅਸ਼ੋਕ ਨਗਰ ’ਚ ਦੇਰ ਰਾਤ ਇਕ ਪਲਾਟ ’ਤੇ ਕਬਜ਼ਾ ਕਰਨ ਦੇ ਯਤਨ ’ਚ ਹਥਿਆਰਾਂ ਨਾਲ ਲੈਸ 3 ਦਰਜਨ ਦੇ ਕਰੀਬ ਨਿਹੰਗਾਂ ਨੇ ਉਥੇ ਰਹਿਣ ਵਾਲੇ ਲੋਕਾਂ ’ਤੇ ਹਮਲਾ ਕਰ ਦਿੱਤਾ। ਇਸ ਮਾਮਲੇ ਵਿਚ ਪੁਲਸ ਨੇ 6 ਨਿਹੰਗ ਸਿੰਘਾਂ ਸਣੇ 9 ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਨ੍ਹਾਂ ਵਿਚੋਂ 2 ਮੁਲਜ਼ਮ ਅਸ਼ਵਨੀ ਵਾਸੀ ਅਬੋਹਰ ਅਤੇ ਬੱਬੂ ਵਾਸੀ ਬਠਿੰਡਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਤੋਂ ਇਲਾਵਾ 7 ਹੋਰ ਮੁਲਜ਼ਮ ਗ੍ਰਿਫ਼ਤਾਰ ਕੀਤੇ ਗਏ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਨੈਸ਼ਨਲ ਹਾਈਵੇਅ ਜਾਮ ਨਾਲ ਜੁੜੀ ਵੱਡੀ ਅਪਡੇਟ
ਜਾਣਕਾਰੀ ਮੁਤਾਬਕ ਗੁਰਦੇਵ ਨਗਰ ਦੇ ਰਹਿਣ ਵਾਲੇ ਸੇਵਾਮੁਕਤ ਮੇਜਰ ਸੁਰਿੰਦਰਪਾਲ ਸਿੰਘ ਗਿੱਲ ਦਾ ਬੱਸ ਸਟੈਂਡ ਧਿਆਨ ਕੰਪਲੈਕਸ ਨੇੜੇ ਪਲਾਟ ਹੈ। ਇਸ ਪਲਾਟ 'ਤੇ ਕਬਜ਼ਾ ਕਰਨ ਦੀ ਨੀਅਤ ਨਾਲ ਕੁਝ ਨਿਹੰਗ ਸਿੰਘ ਲੋਹੇ ਦਾ ਗੇਟ ਟੱਪ ਕੇ ਪਹਿਲਾਂ ਅੰਦਰ ਦਾਖਲ ਹੋਏ। ਪਤਾ ਲਗਦੇ ਹੀ ਥਾਣਾ ਡਵੀਜ਼ਨ ਨੰ. 5 ਦੀ ਪੁਲਸ ਵੀ ਮੌਕੇ ’ਤੇ ਪੁੱਜ ਗਈ। ਜਦੋਂ ਪੁਲਸ ਨੇ ਨਿਹੰਗਾਂ ਨੂੰ ਰੋਕਣ ਦਾ ਯਤਨ ਕੀਤਾ ਤਾਂ ਉਨ੍ਹਾਂ ਨੇ ਪੁਲਸ ਟੀਮ ਨਾਲ ਵੀ ਧੱਕਾ-ਮੁੱਕੀ ਕਰਨ ਦਾ ਯਤਨ ਕੀਤਾ। ਪੁਲਸ ਨੇ ਮੌਕੇ ’ਤੇ ਕੁਝ ਨਿਹੰਗਾਂ ਨੂੰ ਹਿਰਾਸਤ ’ਚ ਲੈ ਲਿਆ ਸੀ, ਜਦੋਂਕਿ ਉਨ੍ਹਾਂ ਦੇ ਬਾਕੀ ਸਾਥੀ ਮੌਕੇ ਤੋਂ ਫਰਾਰ ਹੋ ਗਏ।
ਇਹ ਖ਼ਬਰ ਵੀ ਪੜ੍ਹੋ - ਡਾਕਟਰਾਂ ਨੂੰ ਚਿਤਾਵਨੀ! ਕੰਮ 'ਤੇ ਨਾ ਪਰਤੇ ਤਾਂ ਹੋਵੇਗੀ ਕਾਰਵਾਈ
ਇਸ ਮਾਮਲੇ ਵਿਚ ਪੁਲਸ ਨੇ 9 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ। ਪੁਲਸ ਵੱਲੋਂ ਅਸ਼ਵਨੀ ਵਾਸੀ ਅਬੋਹਰ ਅਤੇ ਬੱਬੂ ਵਾਸੀ ਬਠਿੰਡਾ ਨੂੰ ਗ੍ਰਿਫ਼ਤਾਰ ਕਰ ਲਿਆ ਗਿ ਹੈ। ਇਸ ਤੋਂ ਇਲਾਵਾ 7 ਹੋਰ ਵਿਅਕਤੀ ਹਿਰਾਸਤ ਵਿਚ ਲਏ ਗਏ ਹਨ। ਕੁਝ ਦੇਰ ਵਿਚ ਇਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਲਿਆ ਜਾਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰੀ ਮੀਂਹ ਕਾਰਨ ਜਲਥਲ ਹੋਈ ਗੁਰੂ ਨਗਰੀ, ਮੌਸਮ ਹੋਇਆ ਸੁਹਾਵਨਾ
NEXT STORY