ਬਾਘਾਪੁਰਾਣਾ (ਰਾਕੇਸ਼) - ਗੈਂਗਸਟਰ ਵਿੱਕੀ ਗੌਂਡਰ ਦੀ ਪੁਲਸ ਮੁਕਾਬਲੇ 'ਚ ਹੋਈ ਮੌਤ ਤੋਂ ਬਾਅਦ ਪੁਲਸ ਪ੍ਰਸ਼ਾਸਨ ਪੂਰੀ ਤਰਾਂ ਚੌਕਸ ਹੋ ਗਿਆ ਹੈ। ਗੈਂਗਸਟਰਾਂ ਦੀਆਂ ਗਤੀਵਿਧੀਆਂ ਨੂੰ ਦੇਖਦਿਆਂ ਪੁਲਸ ਵੱਲੋਂ ਹਲਕੇ ਅੰਦਰ ਵਧੇਰੇ ਚੌਕਸੀ ਵਰਤੀ ਜਾ ਰਹੀ ਹੈ। ਪੁਲਸ ਥਾਂ-ਥਾਂ 'ਤੇ ਨਾਕੇਬੰਦੀ ਕਰਕੇ ਆਉਂਦੇ ਜਾਣ ਵਾਲੇ ਵ੍ਹੀਕਲਾਂ ਦੀ ਤਲਾਸ਼ੀ ਲੈ ਰਹੇ ਹਨ। ਇਸ ਮੌਕੇ ਥਾਣਾ ਮੁਖੀ ਜੰਗਜੀਤ ਸਿੰਘ ਦੀ ਅਗਵਾਈ 'ਚ ਪੁਲਸ ਪਾਰਟੀ ਨੇ ਮੇਨ ਚੌਂਕ 'ਚ ਨਾਕੇਬੰਦੀ ਕਰਕੇ ਵ੍ਹੀਕਲਾਂ ਦੇ ਕਾਗਜ, ਡਰਾÂਵਿੰਗ ਲਾਇਸੰਸ ਅਤੇ ਡਿੱਗੀਆਂ ਨੂੰ ਚੈÎÎੱਕ ਕੀਤਾ । ਥਾਨਾ ਮੁਖੀ ਨੇ ਕਿਹਾ ਕਿ ਪੁਲਸ ਪਾਰਟੀ ਕਿਸੇ ਵੀ ਹਾਲਤ 'ਚ ਮਾੜੇ ਅਨਸਰ ਨੂੰ ਸਿਰ ਨਹੀਂ ਚੁੱਕਣ ਦੇਵੇਗੀ, ਜਿਸ ਕਾਰਨ ਪੁਲਸ ਪ੍ਰਸ਼ਾਸਨ ਵੱਲੋਂ ਇਲਾਕੇ 'ਚ ਸਖਤੀ ਵਰਤੀ ਜਾ ਰਹੀ ਹੈ। ਇਸ ਦੇ ਨਾਲ ਹੀ ਨਿਗਰਾਨੀ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਵੀ ਅਨਸਰ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਨਾ ਕਰੇ। ਪੁਲਸ ਵੱਲੋਂ ਥਾਂ ਥਾਂ ਬੈਰੀਕੇਟ ਵੀ ਲਾਏ ਗਏ ਹਨ।
ਨਸ਼ਾ ਤਸਕਰ ਪੁਲਸ ਨੂੰ ਦੇਖ ਡੋਡੇ ਸੁੱਟ ਹੋਇਆ ਫਰਾਰ
NEXT STORY