ਚੰਡੀਗੜ੍ਹ/ਜਲੰਧਰ (ਧਵਨ)—ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਪੁਲਸ ਨੂੰ ਕਿਹਾ ਹੈ ਕਿ ਉਹ ਕੱਟੜਪੰਥੀ ਅਨਸਰਾਂ ਵਲੋਂ ਸੋਸ਼ਲ ਮੀਡੀਆ ਦੀ ਦੁਰਵਰਤੋਂ ਕਰਨ ਦੇ ਮਾਮਲੇ ਨੂੰ ਲੈ ਕੇ ਚੌਕਸ ਰਹਿਣ ਕਿਉਂਕਿ ਕੱਟੜਪੰਥੀ ਅਨਸਰਾਂ ਵਲੋਂ ਸੋਸ਼ਲ ਮੀਡੀਆ ਦੇ ਵੱਖ-ਵੱਖ ਜ਼ਰੀਏ ਜਿਵੇਂ ਫੇਸਬੁੱਕ ਆਦਿ ਦੀ ਆਪਣੀ ਮੁਹਿੰਮ ਲਈ ਦੁਰਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਪੁਲਸ ਨੂੰ ਕਿਹਾ ਕਿ ਸਰਦੀਆਂ ਦੇ ਮੌ ਸਮ ਨੂੰ ਵੇਖਦਿਆਂ ਸਰਹੱਦ ਪਾਰ ਤੋਂ ਹੋਣ ਵਾਲੀ ਘੁਸਪੈਠ ਨੂੰ ਰੋਕਣ ਲਈ ਭਾਰਤ-ਪਾਕਿ ਸਰਹੱਦ 'ਤੇ ਜ਼ਿਆਦਾ ਚੌਕਸੀ ਵਰਤੀ ਜਾਵੇ। ਮੁੱਖ ਮੰਤਰੀ ਨੇ ਅੱਜ ਡੀ. ਜੀ. ਪੀ. ਅਰੋੜਾ ਤੇਵੱਖ-ਵੱਖ ਪੁਲਸ ਕਮਿਸ਼ਨਰਾਂ ਤੇ ਐੱਸ. ਐੱਸ. ਪੀਜ਼ ਨਾਲਉੱਚ ਪੱਧਰੀ ਬੈਠਕ ਕੀਤੀ , ਜਿਸਵਿਚ ਮੁੱਖ ਮੰਤਰੀ ਨੇ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ, ਡੀ. ਜੀ. ਪੀ. ਇੰਟੈਲੀਜੈਂਸ ਦਿਨਕਰ ਗੁਪਤਾ, ਡੀ. ਜੀ. ਪੀ. ਲਾਅ ਐਂਡ ਆਰਡਰ ਹਰਦੀਪ ਢਿੱਲੋਂ ਤੇ ਹੋਰ ਅਧਿਕਾਰੀਆਂ ਨੇਹਿੱਸਾ ਲਿਆ। ਸਰਕਾਰੀਹਲਕਿਆਂ ਨੇਦੱਸਿਆ ਕਿ ਬੈਠਕ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰਦਾ ਮੁੱਖ ਏਜੰਡਾਂ ਅੱਤਵਾਦੀਆਂ ਨਾਲ ਸੰਬੰਧਤ ਅਪਰਾਧਾਂ ਨੂੰ ਹਰ ਹਾਲ ਵਿਚ ਰੋਕਣਾ ਹੈ ਤੇ ਉਨ੍ਹਾਂ ਕਿਹਾ ਕਿ ਪੁਲਸ ਨੂੰ ਅੱਤਵਾਦੀਆਂ ਵਲੋਂ ਪੰਜਾਬ ਦੀ ਅਮਨ ਤੇ ਸ਼ਾਂਤੀ ਨੂੰ ਭੰਗ ਕਰਨ ਦੀਆਂ ਸਾਜ਼ਿਸ਼ਾਂ ਨੂੰ ਮਿਲ ਕੇ ਬੇਨਕਾਬ ਕਰਨਾ ਹੈ। ਮੁੱਖ ਮੰਤਰੀ ਨੇ ਕਿਹਾ ਕਿ 31 ਜਨਵਰੀ ਨੂੰ ਬਠਿੰਡਾ ਵਿਚ ਮੌੜ ਵਿਚ ਹੋਏ ਬੰਬ ਧਮਾਕੇ, ਭੈਣੀ ਸਾਹਿਬ ਨਾਲ ਸਬੰਧਤ ਮਾਤਾ ਚਾਂਦ ਕੌਰ ਦੀ ਹੱਤਿਆਤੇ ਲੁਧਿਆਣਾ ਵਿਚ ਸੰਤ ਢਡਰੀਆ ਵਾਲੇ 'ਤੇ ਹੋਏ ਹਮਲੇ ਨੂੰ ਸਮਾਬੱਧ ਢੰਗ ਨਾਲ ਹੱਲ ਕੀਤਾ ਜਾਵੇ।ਮੁੱਖ ਮੰਤਰੀ ਨੇ ਸਾਰੇ ਪੁਲਸ ਕਮਿਸ਼ਨਰਾਂ ਤੇ ਐੱਸ. ਐੱਸ. ਪੀਜ਼ ਨੂੰ ਕਿਹਾ ਕਿ ਉਹ ਅੱਤਵਾਦੀ ਅਨਸਰਾਂ ਦੇ ਨਾਲ-ਨਾਲ ਨਸ਼ਾ ਸਮੱਗਲਰਾਂ ਦੇ ਖਿਲਾਫ ਹੋਰ ਸ਼ਿਕੰਜਾ ਕੱਸਣ। ਉਨ੍ਹਾਂ ਕਿਹਾ ਕਿ ਜੇਕਰ ਨਸ਼ਿਆਂ ਨਾਲ ਸਬੰਧਤ ਕਿਸੇ ਮਾਮਲੇ ਵਿਚ ਹੇਠਲੇ ਪੱਧਰ ਦਾ ਪੁਲਸ ਅਧਿਕਾਰੀ ਸਮੱਗਲਰਾਂ ਦੀ ਮਦਦ ਕਰਦਾ ਪਾਇਆ ਗਿਆ ਤਾਂ ਉਸਦੇ ਖਿਲਾਫ ਸਰਕਾਰ ਸਖ਼ਤ ਕਾਰਵਾਈ ਕਰੇਗੀ। ਜੇਲਾਂ ਵਿਚ ਅਪਰਾਧਿਕ ਸਰਗਰਮੀਆਂ 'ਤੇ ਰੋਕ ਲਾਉਣ ਦੇ ਸਖ਼ਤ ਨਿਰਦੇਸ਼ ਜਾਰੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸਦੇ ਲਈ ਟੈਕਨਾਲੋਜੀ ਦਾ ਸਹਾਰਾ ਲਿਆ ਜਾਵੇ। ਜੇਲਨਿਯਮਾਂ ਦੀ ਦੁਬਾਰਾ ਸਮੀਖਿਆ ਕੀਤੀ ਜਾਵੇ।ਉਨ੍ਹਾਂ ਪੁਲਸ ਨੂੰ ਗੈਂਗਸਟਰਾਂ ਦੇਖਿਲਾਫ ਸਖ਼ਤ ਕਾਰਵਾਈਕਰਨ ਦੇ ਨਿਰਦੇਸ਼ ਵੀ ਦਿੱਤੇ।
ਸਾਬਕਾ ਸਰਕਾਰ ਦੇ ਕਾਰਜਕਾਲ 'ਚ ਸਭ ਤੋਂ ਵੱਧ ਕਿਸਾਨਾਂ ਨੇ ਕੀਤੀਆਂ ਖੁਦਕੁਸ਼ੀਆਂ
NEXT STORY