ਲੁਧਿਆਣਾ (ਗੌਤਮ/ਰਿਸ਼ੀ)- ਸੰਗੋਵਾਲ ’ਚ ਕਿਸਾਨ ਮਨੋਹਰ ਸਿੰਘ ਤੋਂ ਆਲਟੋ ਕਾਰ ਖੋਹਣ ਤੋਂ ਬਾਅਦ ਲੁਟੇਰਿਆਂ ਨੇ 2 ਦਿਨ ’ਚ ਲੁੱਟ ਦੀਆਂ 5 ਵਾਰਦਾਤਾਂ ਕਰ ਦਿੱਤੀਆਂ। ਇਸ ਦੌਰਾਨ ਮੁਲਜ਼ਮਾਂ ਨੇ ਕਾਰ, ਨਕਦੀ ਅਤੇ ਮੋਟਰਸਾਈਕਲ ਖੋਹੇ। ਇਸ ਗੱਲ ਦਾ ਖੁਲਾਸਾ ਇਸ ਮਾਮਲੇ ’ਚ ਕਾਬੂ ਕੀਤੇ ਗਏ 2 ਮੁਲਜ਼ਮਾਂ ਮਨਜਿੰਦਰ ਸਿੰਘ ਉਰਫ ਮਨੀ ਅਤੇ ਸਿਮਰਜੀਤ ਸਿੰਘ ਭਿੰਡਰ ਕਲਾਂ ਦਾ ਰਹਿਣ ਵਾਲਾ ਸੁਖਵੀਰ ਸਿੰਘ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਇਸ ਸਬੰਧੀ ਹੋਈ ਪ੍ਰੈੱਸ ਕਾਨਫਰੰਸ ਦੌਰਾਨ ਡੀ. ਸੀ. ਪੀ. ਜਸਕਿਰਨਜੀਤ ਸਿੰਘ, ਏ. ਡੀ. ਸੀ. ਪੀ.-2 ਦੇਵ ਸਿੰਘ ਨੇ ਦੱਸਿਆ ਕਿ ਮੁਲਜ਼ਮ ਮੁਤਾਬਕ ਕਾਬੂ ਕੀਤੇ ਗਏ ਮੁਲਜ਼ਮਾਂ ਤੋਂ ਪੁਲਸ ਨੇ ਵੱਖ-ਵੱਖ ਥਾਵਾਂ ਤੋਂ ਖੋਹੇ ਗਏ 3 ਮੋਟਰਸਾਈਕਲ, 2 ਕਾਰਾਂ, ਬਿਨਾਂ ਨੰਬਰ ਦਾ ਛੋਟਾ ਹਾਥੀ ਟੈਂਪੂ, ਕੈਂਟਰ ਬਰਾਮਦ ਕੀਤੇ ਹਨ। ਮੁਲਜ਼ਮਾਂ ਤੋਂ ਵਾਰਦਾਤਾਂ ਦੌਰਾਨ ਵਰਤੇ ਗਏ ਹਥਿਆਰ 4 ਕਿਰਪਾਨਾਂ, 2 ਲੋਹੇ ਦੇ ਖੰਡੇ, 2 ਗੰਡਾਸੇ, 1 ਕਟਾਰ, 3 ਚਾਕੂ ਬਰਾਮਦ ਕੀਤੇ ਹਨ।
ਇਹ ਖ਼ਬਰ ਵੀ ਪੜ੍ਹੋ - ਨਿਹੰਗ ਸਿੰਘਾਂ ਵੱਲੋਂ ਪੁਲਸ 'ਤੇ ਹਮਲਾ! SHO ਦੀ ਅੱਖ ਨੇੜੇ ਲੱਗੀ ਤਲਵਾਰ, 4 ਮੁਲਾਜ਼ਮ ਜ਼ਖ਼ਮੀ
ਜਾਂਚ ਦੌਰਾਨ ਪਤਾ ਲੱਗਾ ਹੈ ਕਿ ਮਨਜਿੰਦਰ ਸਿੰਘ ਖਿਲਾਫ ਬਰਨਾਲਾ ਦੇ ਥਾਣਾ ਰੋਡੇ ਕੇ ਕਲਾਂ ’ਚ ਪਰਚਾ ਦਰਜ ਹੈ, ਜਿਸ ਵਿਚ ਉਹ ਭਗੌੜਾ ਹੈ ਅਤੇ ਮੁਲਜ਼ਮ ਸਿਮਰਜੀਤ ਸਿੰਘ ਖਿਲਾਫ ਥਾਣਾ ਰਾਮਦਾਸ ’ਚ ਆਰਮ ਐਕਟ ਅਤੇ ਯੂ. ਏ. ਪੀ. ਏ. ਐਕਟ ਤਹਿਤ ਕੇਸ ਦਰਜ ਹੈ। ਮੁਲਜ਼ਮਾਂ ਤੋਂ ਆਲਟੋ ਕਾਰ, ਮੁਕਤਸਰ ਤੋਂ ਖੋਹੀ ਗਈ। ਮੋਟਰਸਾਈਕਲ ਅਤੇ ਹੋਰ ਸਾਮਾਨ ਦੀ ਬਰਾਮਦਗੀ ਬਕਾਇਆ ਹੈ। ਪੁਲਸ ਦਾ ਦਾਅਵਾ ਹੈ ਕਿ ਮੁਲਜ਼ਮਾਂ ਤੋਂ ਹੋਰ ਕਈ ਲੁੱਟ ਦੀਆਂ ਵਾਰਦਾਤਾਂ ਹੱਲ ਹੋਣ ਦੀ ਸੰਭਾਵਨਾ ਹੈ। ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਕੇ ਰਿਮਾਂਡ ’ਤੇ ਲਿਆ ਗਿਆ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮਾਂ ਨੇ ਪਹਿਲਾਂ ਸੰਗੋਵਾਲ ਦੇ ਮਨੋਹਰ ਸਿੰਘ ਤੋਂ ਆਲਟੋ ਕਾਰ ਖੋਹੀ, ਉਸ ਤੋਂ ਕੁਝ ਸਮੇਂ ਬਾਅਦ ਹੀ ਮੁਲਜ਼ਮਾਂ ਨੇ ਪਿੰਡ ਡੇਹਲੋਂ ’ਚ ਵੇਰਕਾ ਬੂਥ ਦੇ ਮਾਲਕ ਨੂੰ ਡਰਾ-ਧਮਕਾ ਕੇ ਉਸ ਤੋਂ ਨਕਦੀ ਅਤੇ ਹੋਰ ਸਾਮਾਨ ਖੋਹਿਆ, ਜਿਸ ਨੇ ਮੁਲਜ਼ਮਾਂ ਦੇ ਡਰ ਕਾਰਨ ਪੁਲਸ ਨੂੰ ਸੂਚਨਾ ਨਹੀਂ ਦਿੱਤੀ। ਉਸੇ ਦਿਨ ਮੁਲਜ਼ਮਾਂ ਨੇ ਪਿੰਡ ਜੋਧਾਂ ’ਚ ਪਿੰਡ ਬੱਲੋਵਾਲ, ਚਮਿੰਡਾ ਤੋਂ ਸ਼ਰਾਬ ਦੇ ਠੇਕੇ ਤੋਂ ਨਕਦੀ ਲੁੱਟੀ। ਮੁਲਜ਼ਮਾਂ ਨੇ ਅਗਲੇ ਦਿਨ ਬਠਿੰਡਾ ਦੇ ਥਾਣਾ ਦਿਆਲਪੁਰਾ ਦੇ ਇਲਾਕੇ ਤੋਂ ਆਈ–10 ਕਾਰ ਖੋਹੀ, ਉਸ ਤੋਂ ਬਾਅਦ ਮੁਲਜ਼ਮਾਂ ਨੇ ਜ਼ਿਲਾ ਮੁਕਤਸਰ ਇਲਾਕੇ ਤੋਂ ਇਕ ਮੋਟਰਸਾਈਕਲ ਵੀ ਖੋਹਿਆ।
ਅੰਨ੍ਹੇਵਾਹ ਵਾਰਦਾਤਾਂ ਦਾ ਹੱਲ ਕਰਦੇ ਹੋਏ ਪੁਲਸ ਪੁੱਜੀ ਮੁਲਜ਼ਮਾਂ ਤੱਕ
ਪ੍ਰੈੱਸ ਕਾਨਫਰੰਸ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਕਾਰ ਖੋਹਣ ਦੇ ਦੋਸ਼ ’ਚ ਥਾਣਾ ਸਦਰ ਦੀ ਪੁਲਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਤਾਂ ਮੁਲਜ਼ਮਾਂ ਸਬੰਧੀ ਕੁਝ ਵੀ ਨਹੀਂ ਪਤਾ ਸੀ। ਸਿਰਫ ਪੁਲਸ ਕੋਲ ਫੁਟੇਜ ਸੀ। ਪੁਲਸ ਨੇ ਇਨ੍ਹਾਂ ਅੰਨ੍ਹੇਵਾਹ ਕੀਤੀਆਂ ਵਾਰਦਾਤਾਂ ਨੂੰ ਹੱਲ ਕਰਦੇ ਹੋਏ ਕਾਰਵਾਈ ਦੌਰਾਨ ਮੁਲਜ਼ਮਾਂ ਦੀ ਪਛਾਣ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਮੁਲਜ਼ਮ ਅਪਰਾਧਿਕ ਕਿਸਮ ਦੇ ਹਨ ਅਤੇ ਮੁਲਜ਼ਮਾਂ ਦਾ ਕੋਈ ਟਿਕਾਣਾ ਨਹੀਂ ਹੈ। ਪੁਲਸ ਨੇ ਇਕ ਮੁਲਜ਼ਮ ਨੂੰ ਕਾਬੂ ਕਰ ਲਿਆ।
ਇਹ ਖ਼ਬਰ ਵੀ ਪੜ੍ਹੋ - ਲੱਗ ਗਿਆ ਕਰਫ਼ਿਊ! ਜਾਰੀ ਹੋਏ ਸਖ਼ਤ ਹੁਕਮ
ਪੁਲਸ ਪਾਰਟੀ ’ਤੇ ਕਰ ਦਿੱਤਾ ਹਮਲਾ
ਕਾਬੂ ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਜਦੋਂ ਪੁਲਸ ਦੂਜੇ ਮੁਲਜ਼ਮ ਮਨਜਿੰਦਰ ਸਿੰਘ ਨੂੰ ਕਾਬੂ ਕਰਨ ਗਈ ਤਾਂ ਮੁਲਜ਼ਮ ਨੇ ਪਹਿਲਾਂ ਪੁਲਸ ਪਾਰਟੀ ’ਤੇ ਹਮਲਾ ਕਰ ਦਿੱਤਾ। ਫਿਰ ਪਿੰਡ ਦੇ ਲੋਕਾਂ ਨੇ ਵੀ ਮੁਲਜ਼ਮ ਨੂੰ ਪੁਲਸ ਦੀ ਗ੍ਰਿਫਤ ਤੋਂ ਛੁਡਵਾਉਣ ਦਾ ਯਤਨ ਕੀਤਾ। ਇਸ ਦੌਰਾਨ ਐੱਸ. ਐੱਚ. ਓ. ਸਦਰ ਹਰਸ਼ਵੀਰ ਸਿੰਘ ਸੰਧੂ ਅਤੇ ਚੌਕੀ ਇੰਚਾਰਜ ਤਰਸੇਮ ਸਿੰਘ ਅਤੇ ਹੋਰ ਮੁਲਾਜ਼ਮ ਜ਼ਖ਼ਮੀ ਹੋ ਗਏ ਸਨ। ਇਸ ਸਬੰਧੀ ਪੁਲਸ ਨੇ ਥਾਣਾ ਹਠੂਰ ’ਚ ਮੁਲਜ਼ਮ ਸਿਮਰਜੀਤ ਸਿੰਘ, ਮਨਦੀਪ ਸਿੰਘ ਉਰਫ ਗੋਗੂ ਬਾਬਾ ਸਰਪੰਚ, ਪੰਮਾ ਪੰਚ, ਮੁਲਜ਼ਮ ਸਿਮਰਜੀਤ ਸਿੰਘ ਦੇ ਪਰਿਵਾਰਕ ਮੈਂਬਰ, ਹਰਜੀਤ ਸਿੰਘ ਤੋਤੂ ਅਤੇ ਦਰਜਨ ਦੇ ਕਰੀਬ ਸਾਥੀਆਂ ਖ਼ਿਲਾਫ਼ ਸਰਕਾਰੀ ਡਿਊਟੀ ’ਚ ਰੁਕਾਵਟ ਪਾਉਣ, ਜਾਨਲੇਵਾ ਹਮਲਾ ਕਰਨ ਅਤੇ ਹੋਰਨਾਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗਣਤੰਤਰ ਦਿਵਸ ਮੌਕੇ ਗੁਰਦਾਸਪੁਰ ਵਿਖੇ ਮੰਤਰੀ ਧਾਲੀਵਾਲ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ
NEXT STORY