ਚੰਡੀਗੜ੍ਹ (ਅੰਕੁਰ) : ਚੰਡੀਗੜ੍ਹ ਪੁਲਸ ਨੇ ਹੈਰੋਇਨ ਸਣੇ 2 ਨਸ਼ਾ ਤਸਕਰਾਂ ਨੂੰ ਕਾਬੂ ਕਰਨ 'ਚ ਵੱਡੀ ਸਫਲਤਾ ਹਾਸਲ ਕੀਤੀ ਹੈ। ਫੜੇ ਗਏ ਸਮੱਗਲਰਾਂ ਦੇ ਅੰਤਰਰਾਸ਼ਟਰੀ ਗੈਂਗਸਟਰਾਂ ਨਾਲ ਸਬੰਧ ਹਨ। ਇਹ ਦੋਵੇਂ ਮੁਲਜ਼ਮ ਵੀਰਵਾਰ ਮੋਹਾਲੀ ਵਿਚ ਪੁਲਸ ਮੁਕਾਬਲੇ ਵਿਚ ਜ਼ਖਮੀ ਹੋਏ ਰਾਜਨ ਭੱਟੀ ਤੋਂ ਹੈਰੋਇਨ ਖਰੀਦ ਕੇ ਅੱਗੇ ਸਪਲਾਈ ਕਰਦੇ ਸਨ। ਕ੍ਰਾਈਮ ਬ੍ਰਾਂਚ ਨੇ ਦੋਵਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਚਾਰ ਦਿਨ ਦੇ ਪੁਲਸ ਰਿਮਾਂਡ ਹਾਸਲ ਕਰ ਲਿਆ ਹੈ। ਕ੍ਰਾਈਮ ਬ੍ਰਾਂਚ ਰਾਜਨ ਭੱਟੀ ਨੂੰ ਵੀ ਪ੍ਰੋਡਕਸ਼ਨ ਵਾਰੰਟ ’ਤੇ ਲਿਆਵੇਗੀ।
ਇਹ ਵੀ ਪੜ੍ਹੋ- ਜੇਕਰ ਤੁਹਾਡੇ ਕੋਲ ਵੀ ਹੈ ਇਕ ਤੋਂ ਵੱਧ ਗੈਸ ਕੁਨੈਕਸ਼ਨ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ, ਸ਼ੁਰੂ ਹੋ ਰਹੀ ਹੈ 'Gas KYC'
ਕ੍ਰਾਈਮ ਬ੍ਰਾਂਚ ਦੇ ਡੀ.ਐੱਸ.ਪੀ. ਉਦੈਪਾਲ ਸਿੰਘ ਦੇ ਹੁਕਮਾਂ ’ਤੇ ਐੱਸ.ਐੱਚ.ਓ. ਅਸ਼ੋਕ ਕੁਮਾਰ ਨੇ ਟੀਮ ਬਣਾਈ ਸੀ। ਟੀਮ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਸੈਕਟਰ-45 ਤੋਂ ਦੋ ਨਸ਼ਾ ਸਮੱਗਲਰਾਂ ਨੂੰ ਕਾਬੂ ਕੀਤਾ। ਇਨ੍ਹਾਂ ਦੀ ਪਛਾਣ ਸੈਕਟਰ-45 ਦੇ ਵਸਨੀਕ ਪਮੇਸ਼ ਅਰੋੜਾ ਅਤੇ ਡੇਰਾਬੱਸੀ ਥਾਣਾ ਖੇਤਰ ਦੇ ਪਿੰਡ ਭਨਕਪੁਰ ਵਾਸੀ ਹਰਜਿੰਦਰ ਸਿੰਘ ਉਰਫ਼ ਬਿੱਲਾ ਵਜੋਂ ਹੋਈ ਹੈ। ਸੂਚਨਾ ਮਿਲਣ ’ਤੇ ਡੀ.ਐੱਸ.ਪੀ. ਉਦੈਪਾਲ ਸਿੰਘ ਮੌਕੇ ’ਤੇ ਪਹੁੰਚੇ ਤੇ ਜਦੋਂ ਸਮੱਗਲਰਾਂ ਦੀ ਤਲਾਸ਼ੀ ਲਈ ਗਈ ਤਾਂ ਪਮੇਸ਼ ਅਰੋੜਾ ਕੋਲੋਂ 271.65 ਗ੍ਰਾਮ ਹੈਰੋਇਨ ਅਤੇ ਬਿੱਲਾ ਕੋਲੋਂ 20.62 ਗ੍ਰਾਮ ਹੈਰੋਇਨ ਬਰਾਮਦ ਹੋਈ। ਇਹ ਦੋਵੇਂ ਇਹ ਹੈਰੋਇਨ ਗੈਂਗਸਟਰ ਰਾਜਨ ਭੱਟੀ ਤੋਂ ਲਿਆਉਂਦੇ ਸਨ। ਵੀਰਵਾਰ ਰਾਜਨ ਭੱਟੀ ਮੋਹਾਲੀ ਪੁਲਸ ਮੁਕਾਬਲੇ ’ਚ ਜ਼ਖਮੀ ਹੋ ਗਿਆ ਸੀ।
ਇਹ ਵੀ ਪੜ੍ਹੋ- ਵੱਡੀ ਖ਼ਬਰ : ਕਾਂਗਰਸ ਨੂੰ ਲੱਗਾ ਵੱਡਾ ਝਟਕਾ, ਆਪਣੇ ਹੀ ਕੀਤੇ ਸਰਵੇ 'ਚ ਹਾਰ ਰਹੀ ਪਾਰਟੀ
ਦੋਵਾਂ ਸਮੱਗਲਰਾਂ ਤੋਂ ਪੁੱਛਗਿੱਛ ਦੌਰਾਨ ਰਾਜਨ ਦਾ ਨਾਂ ਸਾਹਮਣੇ ਆਉਣ ਤੋਂ ਬਾਅਦ ਕ੍ਰਾਈਮ ਬਰਾਂਚ ਹੁਣ ਉਸ ਨੂੰ ਪੁੱਛਗਿੱਛ ਲਈ ਪ੍ਰੋਡਕਸ਼ਨ ਵਾਰੰਟ ’ਤੇ ਲਿਆਉਣ ਦੀ ਤਿਆਰੀ ਕਰ ਰਹੀ ਹੈ। ਇਸ ਤੋਂ ਇਲਾਵਾ ਫਤਹਿਗੜ੍ਹ ਵਾਸੀ ਜੱਗਾ ਦਾ ਨਾਂ ਵੀ ਉਸ ਨਾਲ ਜੁੜਿਆ ਹੋਇਆ ਹੈ। ਪੁਲਸ ਨੇ ਉਸ ਦੀ ਗ੍ਰਿਫ਼ਤਾਰੀ ਲਈ ਯਤਨ ਸ਼ੁਰੂ ਕਰ ਦਿੱਤੇ ਹਨ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਹ ਦੋਵੇਂ ਮਿਲ ਕੇ ਭਾਰੀ ਮਾਤਰਾ ’ਚ ਹੈਰੋਇਨ ਖਰੀਦਦੇ ਸਨ ਅਤੇ ਬਾਅਦ ਵਿਚ ਥੋੜ੍ਹੀ ਮਾਤਰਾ ਵਿਚ ਮਹਿੰਗੇ ਭਾਅ ਵੇਚਦੇ ਸਨ।
ਇਹ ਵੀ ਪੜ੍ਹੋ- ਸਾਬਕਾ PM ਨਵਾਜ਼ ਸ਼ਰੀਫ਼ ਨੇ ਕੀਤਾ ਜਿੱਤ ਦਾ ਦਾਅਵਾ, ਕਿਹਾ- 'PML-N ਬਣੀ ਦੇਸ਼ ਦੀ ਸਭ ਤੋਂ ਵੱਡੀ ਪਾਰਟੀ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e
ਕਿਸਾਨਾਂ ਨੇ ਸੜਕਾਂ 'ਤੇ ਖ਼ਿਲਾਰੇ ਕਿੰਨੂ, ਡੀ.ਸੀ. ਦਫ਼ਤਰ ਮੂਹਰੇ 200 ਟਰਾਲੀਆਂ ਹੋਰ ਸੁੱਟਣ ਦੀ ਦਿੱਤੀ ਚਿਤਾਵਨੀ
NEXT STORY