ਲੁਧਿਆਣਾ (ਰਾਜ/ਬੇਰੀ)- ਗੰਦੇ ਨਾਲੇ ’ਚੋਂ ਮਿਲੀ ਸ਼ਾਲੂ ਦੀ ਲਾਸ਼ ਦੀ ਗੁੱਥੀ ਨੂੰ ਪੁਲਸ ਨੇ 3 ਘੰਟਿਆਂ ’ਚ ਸੁਲਝਾ ਕੇ 2 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ। ਫੜੇ ਗਏ ਮੁਲਜ਼ਮ ਮ੍ਰਿਤਕ ਸ਼ਾਲੂ ਦੇ ਦੋਸਤ ਹੀ ਸਨ। ਮੁਲਜ਼ਮਾਂ ਦੀ ਪਛਾਣ ਈ.ਡਬਲਯੂ.ਐੱਸ. ਕਾਲੋਨੀ ਦੇ ਰਹਿਣ ਵਾਲੇ ਕੱਲੂ ਅਤੇ ਸੁਨੀਲ ਵਜੋਂ ਹੋਈ ਹੈ। ਮੁਲਜ਼ਮਾਂ ਤੋਂ ਕਤਲ ’ਚ ਵਰਤੀ ਗੱਡੀ ਅਤੇ ਇੱਟਾਂ ਵੀ ਬਰਾਮਦ ਕਰ ਲਈਆਂ ਗਈਆਂ ਹਨ। ਮੁਲਜ਼ਮਾਂ ਦਾ ਰਿਮਾਂਡ ਹਾਸਲ ਕਰ ਕੇ ਪੁਲਸ ਅੱਗੇ ਦੀ ਪੁੱਛਗਿੱਛ ਕਰ ਰਹੀ ਹੈ।
ਏ.ਡੀ.ਸੀ.ਪੀ.-4 ਪ੍ਰਭਜੋਤ ਸਿੰਘ ਵਿਰਕ ਤੇ ਏ.ਸੀ.ਪੀ. (ਈਸਟ) ਰੂਪਦੀਪ ਕੌਰ ਨੇ ਦੱਸਿਆ ਕਿ ਐਤਵਾਰ ਦੀ ਦੁਪਹਿਰ ਨੂੰ ਰਾਹਗੀਰਾਂ ਨੇ ਤਾਜਪੁਰ ਰੋਡ ਪੁਲ ’ਤੇ ਇਕ ਨੌਜਵਾਨ ਦੀ ਲਾਸ਼ ਤੈਰਦੀ ਦੇਖੀ ਸੀ। ਸੂਚਨਾ ਤੋਂ ਤੁਰੰਤ ਬਾਅਦ ਮੌਕੇ ’ਤੇ ਥਾਣਾ ਡਵੀਜ਼ਨ ਨੰ. 7 ਦੀ ਪੁਲਸ ਪੁੱਜ ਗਈ। ਐੱਸ.ਐੱਚ.ਓ. ਭੁਪਿੰਦਰ ਸਿੰਘ ਨੇ ਜਾਂਚ ਸ਼ੁਰੂ ਕੀਤੀ ਅਤੇ ਸਭ ਤੋਂ ਪਹਿਲਾਂ ਮ੍ਰਿਤਕ ਦੀ ਪਛਾਣ ਕੀਤੀ, ਜੋ ਸ਼ਾਲੂ ਕੁਮਾਰ ਵਜੋਂ ਹੋਈ, ਜੋ ਈ.ਡਬਲਯੂ.ਐੱਸ. ਕਾਲੋਨੀ ਦਾ ਰਹਿਣ ਵਾਲਾ ਸੀ।
ਪੁਲਸ ਨੇ ਮ੍ਰਿਤਕ ਦੇ ਪਰਿਵਾਰ ਨੂੰ ਮੌਕੇ 'ਤੇ ਬੁਲਾਇਆ। ਮ੍ਰਿਤਕ ਦੀ ਪਤਨੀ ਨੀਤੂ ਨੇ ਲਾਸ਼ ਦੀ ਸ਼ਨਾਖਤ ਕੀਤੀ ਅਤੇ ਦੱਸਿਆ ਕਿ ਉਸ ਨੇ ਇਕ ਦਿਨ ਪਹਿਲਾਂ ਹੀ ਚੌਕੀ ’ਚ ਸ਼ਾਲੂ ਦੀ ਗੁੰਮਸ਼ੁਦਗੀ ਦੀ ਰਿਪੋਰਟ ਦੀ ਰਿਪੋਰਟ ਦਰਜ ਕਰਵਾਈ ਸੀ। ਉਹ 16 ਅਗਸਤ ਤੋਂ ਲਾਪਤਾ ਚੱਲ ਰਿਹਾ ਸੀ। ਫਿਰ ਉਨ੍ਹਾਂ ਨੂੰ ਜਾਂਚ ਦੌਰਾਨ ਪਤਾ ਲੱਗਾ ਕਿ ਸ਼ਾਲੂ ਨੂੰ ਆਖਰੀ ਵਾਰ ਉਸ ਦੇ ਦੋਸਤ ਕੱਲੂ ਦੇ ਘਰ ਦੇਖਿਆ ਗਿਆ ਸੀ।
ਇਹ ਵੀ ਪੜ੍ਹੋ- ਸ਼ਗਨਾਂ ਵਾਲੇ ਦਿਨ ਬੁਝ ਗਿਆ ਘਰ ਦਾ ਚਿਰਾਗ, 'ਆ ਕੇ ਰੱਖੜੀ ਬੰਨ੍ਹਾਉਂਦਾ...' ਕਹਿ ਕੇ ਗਿਆ ਮੁੜ ਨਾ ਆਇਆ ਨੌਜਵਾਨ
ਐੱਸ.ਐੱਚ.ਓ. ਭੁਪਿੰਦਰ ਸਿੰਘ ਨੇ ਟੀਮ ਨਾਲ ਛਾਪੇਮਾਰੀ ਕਰ ਕੇ ਕੱਲੂ ਨੂੰ ਫੜ ਲਿਆ। ਉਸ ਤੋਂ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਕਤਲ ਦੀ ਵਾਰਦਾਤ ’ਚ ਉਸ ਨਾਲ ਸੁਨੀਲ ਵੀ ਸ਼ਾਮਲ ਸੀ। ਪੁਲਸ ਨੇ ਉਸ ਨੂੰ ਵੀ ਫੜ ਲਿਆ। ਪੁੱਛਗਿੱਛ ’ਚ ਪਤਾ ਲੱਗਾ ਕਿ ਸ਼ਾਲੂ, ਕੱਲੂ ਅਤੇ ਸੁਨੀਲ ਤਿੰਨੋਂ ਦੋਸਤ ਸਨ। 16 ਅਗਸਤ ਦੀ ਰਾਤ ਨੂੰ ਸ਼ਾਲੂ ਕੋਲ 10 ਹਜ਼ਾਰ ਰੁਪਏ ਸਨ, ਜੋ ਕੱਲੂ ਅਤੇ ਸੁਨੀਲ ਨੇ ਖੋਹ ਲਏ ਸਨ ਪਰ ਸ਼ਾਲੂ ਨੇ ਕਿਸੇ ਤਰ੍ਹਾਂ ਵਿਰੋਧ ਕਰ ਕੇ ਉਨ੍ਹਾਂ ਤੋਂ ਪੈਸੇ ਵਾਪਸ ਲੈ ਲਏ।
ਇਸੇ ਗੱਲ ਕਰ ਕੇ ਦੋਵੇਂ ਸ਼ਾਲੂ ਨਾਲ ਰੰਜਿਸ਼ ਰੱਖਣ ਲੱਗ ਪਏ। ਦੇਰ ਰਾਤ ਕਰੀਬ 11 ਵਜੇ ਜਦੋਂ ਸ਼ਾਲੂ ਪੈਦਲ ਘਰ ਵਾਪਸ ਜਾ ਰਿਹਾ ਸੀ ਤਾਂ ਮੁਲਜ਼ਮਾਂ ਨੇ ਉਸ ਨੂੰ ਰਸਤੇ ’ਚ ਰੋਕ ਲਿਆ। ਦੋਵੇਂ ਮੁਲਜ਼ਮ ਬਲੈਰੋ ਗੱਡੀ ’ਚ ਸਨ। ਮੁਲਜ਼ਮਾਂ ਨੇ ਗੱਡੀ ਸ਼ਾਲੂ ਦੇ ਉੱਪਰ ਚੜ੍ਹਾ ਦਿੱਤੀ, ਜਿਸ ਕਾਰਨ ਸ਼ਾਲੂ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਫਿਰ ਮੁਲਜ਼ਮਾਂ ਨੇ ਜ਼ਖਮੀ ਸ਼ਾਲੂ ਦੇ ਸਿਰ ’ਤੇ ਇੱਟਾਂ ਤੇ ਪੱਥਰਾਂ ਨਾਲ ਵਾਰ ਕੀਤੇ ਅਤੇ ਕਿਸੇ ਤੇਜ਼ਧਾਰ ਹਥਿਆਰ ਨਾਲ ਉਸ ਦਾ ਕਤਲ ਕਰ ਦਿੱਤਾ। ਉਸ ਦੀ ਲਾਸ਼ ਨੂੰ ਖੁਰਦ-ਬੁਰਦ ਕਰਨ ਲਈ ਚੁੱਕ ਕੇ ਗੰਦੇ ਨਾਲੇ ’ਚ ਸੁੱਟ ਦਿੱਤੀ ਸੀ।
ਇਹ ਵੀ ਪੜ੍ਹੋ- 12ਵੀਂ ਦੀ ਵਿਦਿਆਰਥਣ ਨੂੰ ਆਟੋ ਚਾਲਕ ਨੇ ਬਣਾਇਆ ਹਵਸ ਦਾ ਸ਼ਿਕਾਰ, ਪੁਲਸ ਨੇ 4 ਘੰਟਿਆਂ 'ਚ ਕਰ ਲਿਆ ਕਾਬੂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
12ਵੀਂ ਦੀ ਵਿਦਿਆਰਥਣ ਨੂੰ ਆਟੋ ਚਾਲਕ ਨੇ ਬਣਾਇਆ ਹਵਸ ਦਾ ਸ਼ਿਕਾਰ, ਪੁਲਸ ਨੇ 4 ਘੰਟਿਆਂ 'ਚ ਕਰ ਲਿਆ ਕਾਬੂ
NEXT STORY