ਬਠਿੰਡਾ (ਵਿਜੇ) — ਪੁਲਸ ਦੇ ਸਾਂਝੇ ਅਭਿਆਨ ਨਾਲ ਨਸ਼ੀਲੇ ਪਦਾਰਥਾਂ ਦੀ ਖਰੀਦ ਲਈ ਜਾਲੀ ਕਰੰਸੀ ਛਾਪਣ ਵਾਲੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ, ਜੋ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹਲਕੇ ਥਾਣਾ ਲੰਬੀ ਨਾਲ ਸੰਬੰਧਿਤ ਹੈ।
ਲੰਬੀ ਥਾਣੇ 'ਚ ਪੈਂਦੇ ਪਿੰਡ ਮਿੱਠੜੀ ਨਿਵਾਸੀ ਰਵਿੰਦਰ ਸਿੰਘ ਨੇ ਨਾਇਜੀਰਿਅਨ ਤੋਂ ਹੈਰੋਇਨ ਖਰੀਦਨ ਲਈ ਜਾਲੀ ਕਰੰਸੀ ਛਾਪੀ ਤੇ ਪੁਲਸ ਦੇ ਹੱਥੇ ਚੜ੍ਹ ਗਿਆ। ਦੋਸ਼ੀ ਦੇ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਗਹਿਰਾਈ ਨਾਲ ਪੁੱਛਗਿੱਛ ਸ਼ੁਰੂ ਕਰ ਦਿੱਤੀ। ਜਾਣਕਾਰੀ ਦਿੰਦੇ ਹੋਏ ਐੱਸ. ਟੀ. ਐੱਫ ਦੇ ਇੰਚਾਰਜ ਹਰਿੰਦਰ ਸਿੰਘ ਮਾਨ ਨੇ ਦੱਸਿਆ ਕਿ ਥਾਣਾ ਕੈਨਾਲ ਪੁਲਸ ਤੇ ਸੀ. ਆਈ. ਏ. 2 ਦੇ ਸਾਂਝੇ ਅਭਿਆਨ ਨਾਲ ਐੱਸ. ਟੀ. ਐੱਸ. ਨੂੰ ਵੱਡੀ ਕਾਮਯਾਬੀ ਮਿਲੀ।
ਗੁਪਤ ਸੂਚਨਾ ਦੇ ਆਧਾਰ 'ਤੇ ਪੁਲਸ ਨੇ ਰਵਿੰਦਰ ਸਿੰਘ ਨੂੰ 8.80 ਲੱਖ ਦੀ ਜਾਲੀ ਭਾਰਤੀ ਕਰੰਸੀ ਸਮੇਤ ਗ੍ਰਿਫਤਾਰ ਕੀਤਾ, ਜੋ ਦਿੱਲੀ ਦੇ ਨਾਈਜੀਰੀਅਨ ਤੋਂ ਹੈਰੋਇਨ ਖਰੀਦਨ ਜਾ ਰਿਹਾ ਸੀ, ਪੁਲਸ ਨੇ ਉਸ ਨੂੰ ਬਠਿੰਡਾ 'ਚ ਗ੍ਰਿਫਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਉਸ ਦੀ ਨਿਸ਼ਾਨਦੇਹੀ 'ਤੇ ਪੁਲਸ ਨੇ ਪੁਲਸ ਨੇ ਕੁਆਲੀਟੀ ਦਾ ਪ੍ਰੀਂਟਰ ਤੇ ਸਕੈਨਰ ਵੀ ਬਰਾਮਦ ਕੀਤਾ ਜੋ ਉਸ ਨੇ ਜਾਲੀ ਕਰੰਸੀ ਛਾਪਣ ਲਈ ਇਸਤੇਮਾਲ ਕੀਤਾ ਸੀ। ਮਾਨ ਨੇ ਦੱਸਿਆ ਕਿ ਉਹ ਆਪਣੀ ਕਰੰਸੀ ਖੁਦ ਹੀ ਚਲਾਉਂਦਾ ਸੀ।
ਚੰਡੀਗੜ੍ਹ ਹਵਾਈ ਅੱਡੇ 'ਤੇ ਪਰੇਸ਼ਾਨ ਹੁੰਦੇ ਨੇ ਵਿਦੇਸ਼ੀ ਯਾਤਰੀ, ਜਾਣੋ ਕੀ ਹੈ ਕਾਰਨ
NEXT STORY