ਸ੍ਰੀ ਮੁਕਤਸਰ ਸਾਹਿਬ - ਸ੍ਰੀ ਮੁਕਤਸਰ ਸਾਹਿਬ ਵਿੱਚ ਦੋ ਦਿਨ ਤੋਂ ਲਾਪਤਾ ਹੋਈ 9 ਸਾਲ ਦੀ ਨਾਬਾਲਿਗ ਬੱਚੀ ਦਾ ਕਤਲ ਕਰਨ ਵਾਲੇ ਦੋਸ਼ੀ ਦਾ ਪੁਲਸ ਨਾਲ ਐਨਕਾਊਂਟਰ ਹੋਇਆ। ਮਿਲੀ ਜਾਣਕਾਰੀ ਅਨੁਸਾਰ, ਮਜ਼ਦੂਰ ਪਰਿਵਾਰ ਨਾਲ ਸੰਬੰਧਿਤ ਇਹ ਬੱਚੀ ਦੋ ਦਿਨ ਪਹਿਲਾਂ ਅਚਾਨਕ ਲਾਪਤਾ ਹੋ ਗਈ ਸੀ। ਪਰਿਵਾਰ ਵੱਲੋਂ ਦਿੱਤੀ ਗਈ ਸੂਚਨਾ ਤੋਂ ਬਾਅਦ ਪੁਲਸ ਨੇ ਤਲਾਸ਼ੀ ਮੁਹਿੰਮ ਚਲਾਈ ਅਤੇ ਸ਼ਹਿਰ ਦੇ ਹੀ ਇੱਕ ਇਲਾਕੇ 'ਚ ਉਸਦੀ ਲਾਸ਼ ਬਰਾਮਦ ਕੀਤੀ ਗਈ।
ਪੁਲਸ ਮੁਤਾਬਕ ਮੁਢੱਲੀ ਜਾਂਚ ਵਿੱਚ ਬੱਚੀ ਦਾ ਕਤਲ ਹੋਣ ਦੀ ਪੁਸ਼ਟੀ ਹੋਈ। ਜਾਂਚ ਦੌਰਾਨ ਸ਼ੱਕੀ ਹਾਲਾਤਾਂ ਕਰਕੇ ਮੁਕੇਸ਼ ਨਾਂ ਦੇ ਸ਼ਖ਼ਸ ਨੂੰ ਦੋਸ਼ੀ ਕਰਾਰ ਦਿੱਤਾ ਗਿਆ, ਜੋ ਸ੍ਰੀ ਮੁਕਤਸਰ ਸਾਹਿਬ ਦਾ ਹੀ ਰਹਿਣ ਵਾਲਾ ਹੈ।
ਦੋਸ਼ੀ ਨੂੰ ਕਾਬੂ ਕਰਨ ਲਈ ਪੁਲਸ ਵੱਲੋਂ ਨਾਕੇਬੰਦੀ ਕੀਤੀ ਗਈ। ਇਸ ਦੌਰਾਨ ਮੁਕੇਸ਼ ਨੇ ਪੁਲਸ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਪੁਲਸ 'ਤੇ ਗੋਲੀ ਚਲਾ ਦਿੱਤੀ। ਇਸ ਤੋਂ ਬਾਅਦ ਪੁਲਸ ਨੇ ਜਵਾਬੀ ਕਾਰਵਾਈ ਕਰਦਿਆਂ ਫਾਇਰਿੰਗ ਕੀਤੀ, ਜੋ ਕਿ ਮੁਕੇਸ਼ ਦੀ ਲੱਤ ਵਿੱਚ ਲੱਗੀ।
ਜ਼ਖ਼ਮੀ ਮੁਕੇਸ਼ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਸਦਾ ਇਲਾਜ ਜਾਰੀ ਹੈ। ਐਸ.ਐਸ਼.ਪੀ. ਪ੍ਰਗਿਆ ਜੈਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗ੍ਰਿਫਤਾਰ ਕੀਤਾ ਗਏ ਮਕੇਸ਼ 'ਤੇ ਪਹਿਲਾਂ ਤੋਂ ਹੀ 3 ਪਰਚੇ ਦਰਜ ਹਨ। ਉਨ੍ਹਾਂ ਕਿਹਾ ਕਿ ਇਸ ਨੇ ਪਹਿਲਾਂ ਵੀ ਅਜਿਹਾ ਹੀ ਘਿਨਾਉਣਾ ਕੰਮ ਕੀਤਾ ਸੀ ਅਤੇ ਇਸ ਵਾਰ ਫਿਰ ਅਜਿਹਾ ਹੀ ਕੰਮ ਕੀਤਾ। ਇਹ ਪਹਿਲਾਂ ਵੀ 16 ਸਾਲ ਜੇਲ੍ਹ ਦੀ ਸਜ਼ਾ ਭੁਗਤ ਚੁੱਕਾ ਹੈ।
ਦੋਸਤ ਨੇ ਕੀਤਾ ਦੋਸਤ ਦਾ ਬੇਰਹਿਮੀ ਨਾਲ ਕਤਲ, ਇਲਾਕੇ 'ਚ ਫੈਲੀ ਸਨਸਨੀ
NEXT STORY