ਬੁਢਲਾਡਾ (ਬਾਂਸਲ) : ਸਥਾਨਕ ਸ਼ਹਿਰ ਦੇ ਇਕ ਪ੍ਰਾਇਵੇਟ ਸਕੂਲ 'ਚ ਕੰਮ ਕਰਦੇ ਮਾਲੀ ਦਾ ਨਾਬਾਗਲ ਪੁੱਤਰ ਜੋ ਅਚਾਨਕ ਗੁੰਮ ਹੋ ਗਿਆ ਸੀ। ਪੁਲਸ ਨੇ ਸਾਢੇ ਪੰਜ ਮਹੀਨਿਆ ਬਾਅਦ ਵਾਰਸਾਂ ਨੂੰ ਸੌਂਪ ਦਿੱਤਾ। ਰਮੇਸ਼ ਗਿਰੀ ਨੇ 31 ਜੁਲਾਈ 2017 ਨੂੰ ਸਿਟੀ ਥਾਣੇ 'ਚ ਬੱਚਾ ਗੁੰਮ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸਦਾ ਪੁੱਤਰ ਪ੍ਰਵੀਨ ਗਿਰੀ (13) ਜੋ ਛੇਵੀਂ ਕਲਾਸ ਦਾ ਵਿਦਿਆਰਥੀ ਸੀ, 29 ਜੁਲਾਈ ਤੋਂ ਘਰੋਂ ਗੁੰਮ ਹੈ। ਐੱਸ. ਐੱਚ. ਓ. ਸਿਟੀ ਬਲਵਿੰਦਰ ਸਿੰਘ ਰੌਮਾਣਾ ਨੇ ਦੱਸਿਆ ਕਿ ਉਪਰੋਕਤ ਬੱਚਾ ਨੈਣਾ ਦੇਵੀ ਦਾ ਮੇਲਾ ਵੇਖਣ ਲਈ ਬੱਸ ਤੇ ਚੜ੍ਹ ਗਿਆ ਅਤੇ ਉਸਦੇ ਆਸ-ਪਾਸ ਦੇ ਖੇਤਰਾਂ 'ਚ ਸਾਢੇ ਪੰਜ ਮਹੀਨੇ ਘੁੰਮਦਾ ਰਿਹ।
ਪੁਲਸ ਵੱਲੋਂ ਇਸ਼ਤਿਹਾਰ ਜਾਰੀ ਕਰਨ ਤੋਂ ਬਾਅਦ ਉਸਦੀ ਸੂਚਨਾ ਹੁਸ਼ਿਆਰਪੁਰ ਦੇ ਨਜ਼ਦੀਕ ਮਿਲੀ। ਜਿੱਥੇ ਪੁਲਸ ਨੇ ਤਾਲਮੇਲ ਨਾਲ ਬੱਚੇ ਦੀ ਬਰਾਮਦਗੀ ਕਰ ਲਈ ਤੇ ਅੱਜ ਸਿਟੀ ਥਾਣਾ 'ਚ ਉਸਦੇ ਪਿਤਾ ਨੂੰ ਬੱਚਾ ਸੌਂਪ ਦਿੱਤਾ ਗਿਆ। ਬੱਚੇ ਨੇ ਦੱਸਿਆ ਕਿ ਉਹ ਸਾਢੇ ਪੰਜ ਮਹੀਨੇ ਨੇੜਲੇ ਗੁਰੂ ਘਰਾਂ 'ਚੋਂ ਲੰਗਰ ਪਾਣੀ ਛੱਕ ਕੇ ਬੱਸ ਸਟੈਂਡ ਤੇ ਹੀ ਸੌ ਜਾਦਾ ਸੀ। ਇਸ ਤਰ੍ਹਾਂ ਉਸਨੇ ਆਪਣੇ ਸਾਢੇ ਪੰਜ ਮਹੀਨੇ ਗੁਜ਼ਾਰੇ। ਬੱਚੇ ਨੇ ਕਿਹਾ ਕਿ ਉਹ ਨੈਣਾ ਦੇਵੀ ਦਾ ਮੇਲਾ ਦੇਖਣਾ ਚਾਹੁੰਦਾ ਸੀ, ਇਸ ਲਈ ਉਹ ਘਰੋਂ ਭੱਜ ਗਿਆ ਸੀ। ਇਸ ਮੌਕੇ 'ਤੇ ਸਹਾਇਕ ਥਾਣੇਦਾਰ ਜਸਕਰਨ ਸਿੰਘ, ਥਾਣੇਦਾਰ ਗੁਰਮੇਲ ਸਿੰਘ, ਥਾਣੇਦਾਰ ਹਰਬੰਸ ਸਿੰਘ, ਮੁਨਸ਼ੀ ਕੁਲਦੀਪ ਸਿੰਘ ਆਦਿ ਹਾਜ਼ਰ ਸਨ।
ਲੋਹੜੀ ਤੋਂ ਪਹਿਲਾਂ ਮਿਡ-ਡੇ-ਮੀਲ ਲਈ ਜਾਰੀ ਹੋਏ 3 ਕਰੋੜ
NEXT STORY