ਜਲੰਧਰ (ਸੁਧੀਰ)—ਹੋਟਲ ਮਾਲਕ ਦੇ ਡਰਾਇਵਰ ਕੋਲੋਂ ਬੰਦੂਕ ਦੀ ਨੋਕ 'ਤੇ ਫਾਰਚੂਨਰ ਗੱਡੀ ਖੋਹਣ ਦੀ ਘਟਨਾ ਨੂੰ 17 ਦਿਨ ਬੀਤ ਜਾਣ ਦੇ ਬਾਅਦ ਵੀ ਕਮਿਸ਼ਨਰੇਟ ਪੁਲਸ ਫਰਾਰ ਦੋਸ਼ੀਆਂ ਨੂੰ ਫੜ੍ਹਨ 'ਚ ਅਸਫਲ ਨਜ਼ਰ ਆ ਰਹੀ ਹੈ।
ਜ਼ਿਕਰਯੋਗ ਹੈ ਕਿ ਬੀਤੀ 1 ਜੂਨ ਨੂੰ ਹੋਟਲ ਡਾਲਫਿਨ ਦੇ ਮਾਲਕ ਜਸਵਿੰਦਰ ਸਿੰਘ ਦੀ ਕਾਰ ਦੁਰਗਾ ਕਾਲੋਨੀ ਦੇ ਮੋਡ ਦੇ ਕੋਲ ਡਰਾਇਵਰ ਰਾਜ ਕੁਮਾਰ ਕੋਲੋਂ ਬੰਦੂਕ ਦੀ ਨੋਕ 'ਤੇ ਕਾਰ ਲੈ ਕੇ ਫਰਾਰ ਹੋ ਗਏ ਸਨ। ਪੁਲਸ ਕਮਿਸ਼ਨਰ ਪ੍ਰਵੀਨ ਸਿਨਹਾ ਵੱਲੋਂ ਸੂਬੇ ਭਰ 'ਚ ਅਲਰਟ ਜਾਰੀ ਕਰਵਾਉਣ ਦੇ ਬਾਅਦ ਪੁਲਸ ਨੇ ਗੱਡੀ ਤਰਨਤਾਰਨ ਤੋਂ ਬਰਾਮਦ ਕਰ ਲਈ। ਜਾਂਚ 'ਚ ਲੋਹੀਆਂ ਟੋਲ ਟੈਕਸ ਦੇ ਕੋਲੋਂ ਤੋਂ ਲੁਟੇਰਿਆਂ ਦੀ ਫੋਟੋ ਅਤੇ ਉਨ੍ਹਾਂ ਦੀ ਗੱਡੀ ਦੇ ਬਾਰੇ 'ਚ ਸੁਰਾਖ ਦਾ ਪਤਾ ਲੱਗਿਆ, ਜਿਸ ਦੇ ਆਧਾਰ 'ਤੇ ਪੁਲਸ ਨੇ ਲੁਧਿਆਣੇ 'ਚ ਤਾਇਨਾਤ ਥਾਣੇਦਾਰ ਦੇ ਭਰਾ ਗੁਰਪ੍ਰੀਤ ਸਿੰਘ ਉਰਫ ਗੋਪੀ ਅਤੇ ਉਸ ਦੇ ਸਾਥੀ ਹੈਪੀ ਨੂੰ ਗ੍ਰਿਫਤਾਰ ਕਰ ਲਿਆ, ਜਦਕਿ ਉਨ੍ਹ ਦੇ ਫਰਾਰ ਹੋਰ ਸਾਥੀਆਂ ਯਾਦਵਿੰਦਰ ਸਿੰਘ ਉਰਫ ਧੋਬਾ ਨਿਵਾਸੀ, ਅੰਮ੍ਰਿਤਸਰ, ਕਰਨਵੀਰ ਸਿੰਘ ਨਿਵਾਸੀ ਹਰੀਕੇ, ਅਮਰੀਕ ਸਿੰਘ ਨਿਵਾਸੀ ਅੰਮ੍ਰਿਤਸਰ ਅਤੇ ਇਕ ਹੋਰ ਨੂੰ ਫੜ੍ਹਨ 'ਚ ਪੁਲਸ ਅਸਫਲ ਰਹੀ ਹੈ।
ਕੀ ਕਹਿੰਦੇ ਹਨ ਕਮਿਸ਼ਨਰ
ਇਸ ਬਾਰੇ 'ਚ ਗੱਲ ਕਰਨ 'ਤੇ ਪੁਲਸ ਕਮਿਸ਼ਨਰ ਪ੍ਰਵੀਨ ਕੁਮਾਰ ਸਿਨਹਾ ਨੇ ਦੱਸਿਆ ਕਿ ਫਰਾਰ ਦੋਸ਼ੀਆਂ ਦੀ ਤਲਾਸ਼ 'ਚ ਕਮਿਸ਼ਨਰੇਟ ਪੁਲਸ ਅੰਮ੍ਰਿਤਸਰ, ਹਰੀਕੇ, ਲੁਧਿਆਣਾ ਅਤੇ ਤਰਨਤਾਰਨ 'ਚ ਛਾਪੇਮਾਰੀ ਕਰ ਰਹੀ ਹੈ। ਫਰਾਰ ਦੋਸ਼ੀਆਂ 'ਚ ਕਈਆਂ ਦੇ ਖਿਲਾਫ ਪਹਿਲੇ ਵੀ ਮਾਮਲੇ ਦਰਜ ਹਨ। ਪੁਲਸ ਉਨ੍ਹਾਂ ਨੂੰ ਜਲਦ ਗ੍ਰਿਫਤਾਰ ਕਰ ਲਵੇਗੀ।
ਚੰਡੀਗੜ੍ਹ 'ਚ ਪ੍ਰਵਾਸੀ ਪੰਛੀਆਂ ਦਾ ਨਵਾਂ ਆਸ਼ੀਆਨਾ ਬਣੇਗਾ 'ਸਿਟੀ ਫਾਰੈਸਟ'
NEXT STORY