ਨੂਰਪੁਰਬੇਦੀ, (ਸ਼ਰਮਾ/ਤਰਨਜੀਤ)- ਪੀ. ਓ. ਸਟਾਫ ਰੂਪਨਗਰ ਦੇ ਇੰਚਾਰਜ ਏ. ਐੱਸ. ਆਈ. ਰਜਿੰਦਰ ਸਿੰਘ ਦੀ ਅਗਵਾਈ ਹੇਠ ਪੁਲਸ ਪਾਰਟੀ ਨੇ ਬਲਵੀਰ ਸਿੰਘ ਫੌਜੀ ਪੁੱਤਰ ਛੋਟੂ ਰਾਮ ਨਿਵਾਸੀ ਕੋਲਾਪੁਰ ਨੂੰ ਕਾਬੂ ਕੀਤਾ ਹੈ। ਏ. ਐੱਸ. ਆਈ. ਰਜਿੰਦਰ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਕਾਫੀ ਸਮੇਂ ਤੋਂ ਰੂਪਨਗਰ ਅਦਾਲਤ ਦਾ ਭਗੌੜਾ ਸੀ, ਜਿਸ ਨੂੰ ਅੱਜ ਪਿੰਡ ਬਰਾਰੀ ਤੋਂ ਕਾਬੂ ਕਰ ਕੇ ਅਗਲੀ ਕਾਰਵਾਈ ਲਈ ਨੂਰਪੁਰਬੇਦੀ ਦੀ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ।
ਟ੍ਰਾਂਜ਼ਿਟ ਰਿਮਾਂਡ 'ਤੇ ਲਿਆਂਦੇ ਅੱਤਵਾਦੀ ਭੇਜੇ ਜੇਲ
NEXT STORY