ਗੁਰਦਾਸਪੁਰ, (ਵਿਨੋਦ)- ਬੀਤੇ ਦਿਨੀਂ ਪੁਰਾਣਾ ਸ਼ਾਲਾ ਪੁਲਸ ਨੇ ਦੀਨਾਨਗਰ ਦੇ ਇਕ ਹੋਟਲ 'ਚੋਂ ਜਿਸ ਔਰਤ ਨੂੰ 40 ਦਿਨ ਧੰਦਾ ਕਰਨ ਲਈ ਮਜਬੂਰ ਕੀਤੇ ਜਾਣ ਤੋਂ ਮੁਕਤ ਕਰਵਾਉਣ 'ਚ ਸਫਲਤਾ ਪ੍ਰਾਪਤ ਕੀਤੀ ਸੀ, ਅੱਜ ਉਸ ਦਾ ਸਿਵਲ ਹਸਪਤਾਲ ਤੋਂ ਮੈਡੀਕਲ ਕਰਵਾਇਆ ਗਿਆ, ਜੋ ਕਾਨੂੰਨ ਅਨੁਸਾਰ ਇਕ ਜ਼ਰੂਰੀ ਪ੍ਰਕਿਰਿਆ ਹੁੰਦੀ ਹੈ ਪਰ ਪੁਲਸ ਅਜੇ ਤੱਕ ਇਸ ਮਾਮਲੇ 'ਚ ਜੋਤੀ ਹੋਟਲ ਦੇ ਮਾਲਕ ਅਤੇ ਪਿੰਡ ਝੰਡੇਚੱਕ ਦੇ ਭਾਜਪਾ ਸਰਪੰਚ ਜੋਗਿੰਦਰ ਪਾਲ ਸਮੇਤ ਹੋਰ 3 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ 'ਚ ਸਫ਼ਲ ਨਹੀਂ ਹੋਈ ਹੈ।ਔਰਤ ਨੂੰ ਉਸ ਦੇ ਇਕ ਗਾਹਕ ਦੀ ਮਦਦ ਨਾਲ 40 ਦਿਨ ਬਾਅਦ ਜੋਤੀ ਹੋਟਲ ਤੋਂ ਮੁਕਤ ਕਰਵਾਇਆ ਜਾ ਸਕਿਆ ਸੀ। ਉਦੋਂ ਮਹਿਲਾ ਜੋ ਭੱਠੇ 'ਤੇ ਲੇਬਰ ਦਾ ਕੰਮ ਕਰਦੀ ਹੈ, ਨੇ ਪੁਲਸ ਨੂੰ ਬਿਆਨ ਦਿੱਤਾ ਸੀ ਕਿ 40 ਦਿਨ ਪਹਿਲਾਂ ਉਹ ਆਪਣੇ ਪਿੰਡ ਤਾਲਿਬਪੁਰ ਤੋਂ ਗੁਰਦਾਸਪੁਰ ਦਵਾਈ ਲੈਣ ਲਈ ਚੱਲੀ ਗਈ ਸੀ ਕਿ ਕਾਰ 'ਚ ਸਵਾਰ 4 ਨੌਜਵਾਨਾਂ ਵਿਨੋਦ ਕੁਮਾਰ, ਅਜੇ ਸੰਨੀ, ਡੈਨੀਅਲ ਅਤੇ ਮਲਕੀਤ ਨੇ ਉਸ ਨੂੰ ਗੁਰਦਾਸਪੁਰ ਤੱਕ ਲਿਫਟ ਦੇਣ ਦੀ ਗੱਲ ਕਰ ਕੇ ਕਾਰ 'ਚ ਬੈਠਾਇਆ ਸੀ। ਕਾਰ 'ਚ ਹੀ ਇਨ੍ਹਾਂ 4 ਨੌਜਵਾਨਾਂ ਨੇ ਉਸ ਨੂੰ ਕੋਲਡ-ਡ੍ਰਿੰਕ ਪਿਆਈ ਸੀ, ਜਿਸ ਕਾਰਨ ਉਹ ਬੇਹੋਸ਼ ਹੋ ਗਈ ਸੀ ਅਤੇ ਜਦੋਂ ਹੋਸ਼ ਆਇਆ ਤਾਂ ਉਹ ਇਕ ਹੋਟਲ ਦੇ ਕਮਰੇ 'ਚ ਬੰਦ ਸੀ, ਉਥੇ ਹੋਟਲ ਮਾਲਕ ਜੋਗਿੰਦਰ ਪਾਲ, ਜੋ ਪਿੰਡ ਝੰਡੇਚੱਕ ਦਾ ਭਾਜਪਾ ਸਰਪੰਚ ਹੈ ਸਮੇਤ ਚਾਰੇ ਨੌਜਵਾਨ, ਉਸ ਨਾਲ ਜਬਰ-ਜ਼ਨਾਹ ਕਰਦੇ ਰਹੇ ਅਤੇ ਹੋਟਲ 'ਚ ਗਾਹਕਾਂ ਨੂੰ ਵੀ ਪਰੋਸਦੇ ਰਹੇ।
ਸ਼ੱਕੀ ਹਾਲਾਤ 'ਚ ਟੀਚਰ ਨੇ ਲਿਆ ਫਾਹਾ
NEXT STORY