ਜਲੰਧਰ: ਜਲੰਧਰ ਦੇ ਡਿਪਸ ਇੰਟਰਨੈਸ਼ਨਲ ਸਕੂਲ ਦੇ ਮਾਲਕ ਤਰਵਿੰਦਰ ਸਿੰਘ ਰਾਜੂ ਨੂੰ ਪੁਲਸ ਨੇ ਪੁੱਛਗਿੱਛ ਤੋਂ ਬਾਅਦ ਰਿਹਾਅ ਕਰ ਦਿੱਤਾ ਹੈ। ਤੜਕੇ ਪੁਲਸ ਦੀ ਅਚਾਨਕ ਕਾਰਵਾਈ ਤੋਂ ਬਾਅਦ ਇਹ ਮਾਮਲਾ ਸ਼ਹਿਰ 'ਚ ਚਰਚਾ ਦਾ ਵਿਸ਼ਾ ਬਣ ਗਿਆ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਲਾਲਾਬਾਦ ਪੁਲਸ ਦੀ ਟੀਮ ਸਵੇਰੇ ਤੜਕੇ ਮਾਡਲ ਟਾਊਨ 'ਚ ਤਰਵਿੰਦਰ ਰਾਜੂ ਦੇ ਆਲੀਸ਼ਾਨ ਹਵੇਲੀ ਪਹੁੰਚੀ ਸੀ ਅਤੇ ਉਸ ਨੂੰ ਅਤੇ ਉਸ ਦੀ ਪਤਨੀ ਨੂੰ ਪੁੱਛਗਿੱਛ ਲਈ ਆਪਣੇ ਨਾਲ ਲੈ ਗਈ ਸੀ।
ਇਹ ਵੀ ਪੜ੍ਹੋ: ਜੰਗ ਵਿਚਾਲੇ ਪੰਜਾਬ 'ਤੇ ਪਿਆ ਡਾਲਰਾਂ ਦਾ ਮੀਂਹ! ਦੋਆਬਾ ਵਾਲਿਆਂ ਦਾ ਵਧਿਆ ਬੈਂਕ ਬੈਲੇਂਸ
ਪਤਾ ਲੱਗਾ ਕਿ ਜਲਾਲਾਬਾਦ ਵਿੱਚ ਕਿਸੇ ਜ਼ਮੀਨ ਨੂੰ ਲੈ ਕੇ ਵਿਵਾਦ ਸੀ। ਸੂਤਰਾਂ ਅਨੁਸਾਰ ਜਲੰਧਰ 'ਚ ਸਕੂਲ ਮਾਲਕ ਦੇ ਘਰ 'ਤੇ ਪੁਲਸ ਵੱਲੋਂ ਛਾਪੇਮਾਰੀ ਅਤੇ ਪੁਲਸ ਵੱਲੋਂ ਸਕੂਲ ਮਾਲਕ ਨੂੰ ਪੁਲਸ ਵੱਲੋਂ ਚੁੱਕ ਕੇ ਲੈ ਜਾਣ ਕਾਰਨ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਇਕ ਵਾਰ ਫਿਰ ਵਿਵਾਦਾਂ ਵਿੱਚ ਆ ਗਿਆ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਵੱਡੀ ਵਾਰਦਾਤ! ਗੋਲ਼ੀਆਂ ਦੀ ਆਵਾਜ਼ ਨਾਲ ਕੰਬਿਆ ਇਹ ਇਲਾਕਾ, ਨੌਜਵਾਨ ਨੂੰ ਬੁਰੀ ਤਰ੍ਹਾਂ ਵੱਢਿਆ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਬਿਕਰਮ ਸਿੰਘ ਮਜੀਠੀਆ ਦਾ 'ਆਪ' ਸਰਕਾਰ 'ਤੇ ਵੱਡਾ ਹਮਲਾ
NEXT STORY