ਜਲੰਧਰ, (ਸੁਧੀਰ, ਪ੍ਰੀਤ)— ਅਲੀ ਮੁਹੱਲਾ ਵਿਖੇ ਭਾਜਪਾ ਨੇਤਾ ਦੀਪਕ ਤੇਲੂ 'ਤੇ ਹੋਏ ਕਾਤਲਾਨਾ ਹਮਲੇ ਦੇ ਮਾਮਲੇ ਵਿਚ ਤੈਅ ਤੱਕ ਪਹੁੰਚਣ ਲਈ ਗ੍ਰਿਫਤਾਰ ਦੋਸ਼ੀ ਸੁਭਾਸ਼ ਸੋਂਧੀ ਅਤੇ ਰਾਜੂ ਖੋਸਲਾ ਤੋਂ ਪੁਲਸ ਅਧਿਕਾਰੀ ਲਗਾਤਾਰ ਪੁੱਛਗਿੱਛ ਕਰ ਰਹੇ ਹਨ। ਪੁਲਸ ਰਿਮਾਂਡ ਦੇ ਕਰੀਬ ਡੇਢ ਦਿਨ ਬੀਤ ਜਾਣ ਦੇ ਬਾਵਜੂਦ ਪੁਲਸ ਦੋਸ਼ੀ ਸੁਭਾਸ਼ ਸੋਂਧੀ ਤੋਂ ਅਸਲਾ ਬਰਾਮਦ ਨਹੀਂ ਕਰ ਸਕੀ ਹੈ।
ਦੋਸ਼ੀਆਂ ਨੂੰ ਸ਼ਨੀਵਾਰ ਨੂੰ ਦੁਬਾਰਾ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਏ. ਸੀ. ਪੀ. ਸੈਂਟਰਲ ਸਤਿੰਦਰ ਚੱਢਾ ਨੇ ਦੱਸਿਆ ਕਿ ਸੁਭਾਸ਼ ਸੋਂਧੀ ਅਤੇ ਰਾਜੂ ਖੋਸਲਾ ਤੋਂ ਘਟਨਾ ਦੇ ਹਰੇਕ ਪਹਿਲੂ ਦੇ ਬਾਰੇ ਵਿਚ ਪੁੱਛਗਿੱਛ ਕੀਤੀ ਜਾ ਰਹੀ ਹੈ।
ਫਰਾਰ ਦੋਸ਼ੀਆਂ ਦੀ ਤਲਾਸ਼ 'ਚ ਛਾਪੇਮਾਰੀ
ਪੁਲਸ ਟੀਮਾਂ ਕੇਸ ਵਿਚ ਨਾਮਜ਼ਦ ਫਰਾਰ ਦੋਸ਼ੀਆਂ ਦੀ ਤਲਾਸ਼ ਵਿਚ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਸਾਰੇ ਦੋਸ਼ੀ ਘਰਾਂ ਤੋਂ ਫਰਾਰ ਹਨ। ਕੁਝ ਇਕ ਦੇ ਪਰਿਵਾਰ ਵੀ ਘਰਾਂ ਨੂੰ ਤਾਲਾ ਲਾ ਕੇ ਅੰਡਰਗਰਾਊਂਡ ਹੋ ਚੁੱਕੇ ਹਨ। ਪੁਲਸ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਹਰ ਤਰ੍ਹਾਂ ਦਬਾਅ ਬਣਾ ਰਹੀ ਹੈ।
ਸਥਾਨਕ ਅਲੀ ਮੁਹੱਲੇ 'ਚ ਹੋਏ ਝਗੜੇ 'ਚ ਭਾਜਪਾ ਨੇਤਾ ਦੀਪਕ ਤੇਲੂ ਦੇ ਗੋਲੀ ਲੱਗਣ ਦੇ ਮਾਮਲੇ 'ਚ ਪੁਲਸ ਵਲੋਂ ਫੜੇ ਸੁਭਾਸ਼ ਸੋਂਧੀ ਅਤੇ ਉਨ੍ਹਾਂ ਦੇ ਸਾਥੀਆਂ ਦੀ ਭਾਲ 'ਚ ਅੱਜ ਰਾਤ ਅਲੀ ਮੁਹੱਲਾ 'ਚ ਛਾਪੇਮਾਰੀ ਕੀਤੀ ਜਦਕਿ ਪੁਲਸ ਦੇ ਹੱਥ ਕੁਝ ਨਹੀਂ ਲੱਗਾ। ਇਸ ਤੋਂ ਇਲਾਵਾ ਕੁਝ ਲੋਕਾਂ ਨੇ ਇਸ ਮਾਮਲੇ 'ਚ ਨਾਮਜ਼ਦ ਕੁਝ ਨੌਜਵਾਨਾਂ 'ਤੇ ਪੁਲਸ ਵਲੋਂ ਝੂਠਾ ਮਾਮਲਾ ਦਰਜ ਕਰਨ ਸਬੰਧੀ ਦੋਸ਼ ਲਾਇਆ ਹੈ।
ਦੀਪਕ ਤੇਲੂ ਦੀ ਹਾਲਤ ਚਿੰਤਾਜਨਕ
ਗੋਲੀ ਲੱਗਣ ਨਾਲ ਜ਼ਖ਼ਮੀ ਹੋਏ ਦੀਪਕ ਤੇਲੂ ਦੀ ਹਾਲਤ ਫਿਲਹਾਲ ਚਿੰਤਾਜਨਕ ਬਣੀ ਹੋਈ ਹੈ। ਦੀਪਕ ਤੇਲੂ ਪ੍ਰਾਈਵੇਟ ਹਸਪਤਾਲ ਵਿਖੇ ਜ਼ੇਰੇ ਇਲਾਜ ਹੈ। ਪਤਾ ਲੱਗਾ ਹੈ ਕਿ ਡਾਕਟਰਾਂ ਨੇ ਕਿਹਾ ਹੈ ਕਿ ਦੀਪਕ ਤੇਲੂ ਦਾ ਇਕ ਹੋਰ ਆਪ੍ਰੇਸ਼ਨ ਵੀ ਆਉਣ ਵਾਲੇ ਦਿਨਾਂ ਵਿਚ ਕੀਤਾ ਜਾਵੇਗਾ। ਫਿਲਹਾਲ ਟ੍ਰੀਟਮੈਂਟ ਦੌਰਾਨ ਪਹਿਲਾਂ ਹੋਏ ਆਪ੍ਰੇਸ਼ਨ ਸਹੀ ਰਹੇ।
ਤਨਖਾਹ ਅਤੇ ਪੈਨਸ਼ਨ ਨਾ ਮਿਲਣ 'ਤੇ ਪਾਵਰਕਾਮ ਦੇ ਮੁਲਾਜ਼ਮਾਂ ਦਾ ਗੁੱਸਾ ਫੁੱਟਿਆ
NEXT STORY