ਪੰਚਕੂਲਾ — ਡੇਰਾ ਪ੍ਰਮੁੱਖ ਦੀ ਪੇਸ਼ੀ ਨੂੰ ਲੈ ਕੇ ਹਰਿਆਣੇ ਦੇ ਨਾਲ-ਨਾਲ ਪੰਜਾਬ 'ਚ ਵੀ ਪੁਲਸ ਅਲਰਟ ਹੋ ਗਿਆ ਹੈ। ਇਸ ਦੇ ਨਾਲ ਹੀ ਦੂਸਰੇ ਸੂਬਿਆਂ 'ਚ ਵੀ ਕਾਨੂੰਨ ਵਿਵਸਥਾ ਬਣਾ ਕੇ ਰੱਖਣ ਦੇ ਲਈ ਹਰਿਆਣਾ ਸਰਕਾਰ ਨੇ ਪੁਲਸ ਹੈੱਡਕੁਆਟਰ, ਸੈਕਟਰ-6 ਪੰਚਕੂਲਾ 'ਚ ਸੂਬਾ ਪੱਧਰੀ ਦੰਗਾ ਕੰਟਰੋਲ ਸੈਂਟਰ ਦੀ ਸਥਾਪਨਾ ਕੀਤੀ ਹੈ ਜੋ ਕਿ ਜਨਤਾ ਦੀ ਸਾਹਇਤਾ ਲਈ ਲਗਾਤਾਰ 24 ਘੰਟੇ ਕੰਮ ਕਰ ਰਿਹਾ ਹੈ।
ਇਸ ਦੇ ਨਾਲ ਹੀ ਕੰਟਰੋਲ ਰੂਮ 'ਚ ਫੋਨ ਨੰਬਰਾਂ ਦੀ ਵੀ ਵਿਵਸਥਾ ਕੀਤੀ ਗਈ ਹੈ। ਕਿਸੇ ਵੀ ਨਾਗਰਿਕ ਨੂੰ ਕਾਨੂੰਨ ਵਿਵਸਥਾ ਜਾਂ ਦੰਗੇ ਨਾਲ ਸੰਬੰਧਤ ਕੋਈ ਸੂਚਨਾ ਦੇਣੀ ਹੈ ਜਾਂ ਪੁਲਸ ਦੀ ਸਹਾਇਤਾ ਦੀ ਜ਼ਰੂਰਤ ਹੋਵੇ ਤਾਂ ਕੰਟਰੋਲ ਰੂਮ ਦੇ ਇਨ੍ਹਾਂ ਫੋਨ ਨੰਬਰ 0172-2587905, ਫੈਕਸ ਨੰਬਰ 0172-2587906 'ਤੇ ਸੂਚਿਤ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ 0172-2587901 ਤੋਂ ਲੈ ਕੇ 0172-2587904 ਤੱਕ ਕੋਈ ਵੀ ਨੰਬਰ ਮਿਲਾ ਕੇ ਜਾਂ 100 ਨੰਬਰ ਡਾਇਲ ਕਰਕੇ ਵੀ ਸੂਚਨਾ ਦਿੱਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਸੂਚਨਾ ਦੇਣ ਵਾਲੇ ਦਾ ਨਾਂ ਗੁਪਤ ਰੱਖਿਆ ਜਾਵੇਗਾ।
ਜਦੋਂ ਧੀ ਨੇ ਮਾਂ ਨੂੰ ਦੱਸਿਆ, 'ਮੰਮੀ ਤੁਹਾਡੀ ਕੱਟੀ ਹੋਈ ਗੁੱਤ ਹੇਠਾਂ ਪਈ ਹੈ', ਇਹ ਸੁਣ ਮਾਂ ਦਾ ਹੋਇਆ ਬੁਰਾ ਹਾਲ
NEXT STORY