ਲੁਧਿਆਣਾ (ਤਰੁਣ, ਗਣੇਸ਼) : ਕੋਰੋਨਾ ਵਾਇਰਸ ਕਾਰਨ ਲੁਧਿਆਣਾ 'ਚ ਲੱਗੇ ਕਰਫਿਊ ਦੌਰਾਨ ਪੁਲਸ ਵੱਲੋਂ ਸੋਮਵਾਰ ਨੂੰ ਕਈ ਲੋਕਾਂ 'ਤੇ ਲਾਠੀਆਂ ਵਰ੍ਹਾਈਆਂ ਗਈਆਂ। ਜਾਣਕਾਰੀ ਮੁਤਾਬਕ ਮਨੋਜ ਕੁਮਾਰ ਨਾਂ ਦਾ ਇਕ ਵਿਅਕਤੀ, ਜੋ ਕਿ ਪਿਛਲੇ ਕਈ ਸਾਲਾਂ ਤੋਂ ਕਰਿਆਨੇ ਦਾ ਕੰਮ ਕਰਦਾ ਹੈ, ਉਹ ਸੋਮਵਾਰ ਦੁਪਿਹਰ ਨੂੰ ਮੰਡੀ ਕੇਸਰਗੰਜ ਵਿਖੇ ਕਿਸੇ ਗਾਹਕ ਨੂੰ ਸਮਾਨ ਦੀ ਸਪਲਾਈ ਦੇਣ ਜਾ ਰਿਹਾ ਸੀ। ਇਸ ਦੌਰਾਨ ਨਾਕੇ 'ਤੇ ਖੜ੍ਹੀ ਪੁਲਸ ਵਲੋਂ ਪੁੱਛਗਿੱਛ ਦੌਰਾਨ ਉਸ ਨਾਲ ਬਦਸਲੂਕੀ ਕੀਤੀ ਗਈ।
ਜਦੋਂ ਮਨੋਜ ਨੇ ਗੱਲਬਾਤ ਦੀ ਕੋਸ਼ਿਸ਼ ਕੀਤੀ ਤਾਂ ਪੁਲਸ ਨੇ ਉਸ ਨੂੰ ਲਾਠੀਆਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ, ਜਿਸ ਦੌਰਾਨ ਉਹ ਗੰਭੀਰ ਜ਼ਖਮੀਂ ਹੋ ਗਿਆ। ਇਸ ਦੌਰਾਨ ਪੁਲਸ ਨੇ ਕਈ ਹੋਰ ਲੋਕਾਂ ਨੂੰ ਵੀ ਲਾਠੀਆਂ ਨਾਲ ਕੁੱਟਿਆ ਅਤੇ ਇੰਨਾ ਹੀ ਨਹੀਂ, ਮੌਕੇ 'ਤੇ ਪੁੱਜੇ ਪੱਤਰਕਾਰਾਂ ਨਾਲ ਵੀ ਕਾਫੀ ਬਦਸਲੂਕੀ ਕੀਤੀ। ਇਸ ਬਾਰੇ ਜਦੋਂ ਮਨੋਜ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਬੇਸ਼ੱਕ ਪੁਲਸ ਦਾ ਕੰਮ ਲੋਕਾਂ ਨੂੰ ਸੜਕਾਂ 'ਤੇ ਆਉਣ ਤੋਂ ਰੋਕਣਾ ਹੈ ਪਰ ਲਾਠੀਆਂ ਨਾਲ ਮਾਰਨਾ ਬਿਲਕੁਲ ਗਲਤ ਹੈ।
ਮਨੋਜ ਕੁਮਾਰ ਨੇ ਕਿਹਾ ਕਿ ਉਸ ਕੋਲ ਕਰਫਿਊ ਪਾਸ ਵੀ ਸੀ ਪਰ ਇਸ ਦੇ ਬਾਵਜੂਦ ਵੀ ਪੁਲਸ ਵਾਲਿਆਂ ਨੇ ਉਸ ਦੀ ਕੋਈ ਗੱਲ ਨਹੀਂ ਸੁਣੀ। ਜਦੋਂ ਇਸ ਬਾਰੇ ਮਨੋਜ ਨੇ ਆਪਣੇ ਮਾਲਕ ਨਾਲ ਗੱਲ ਕੀਤੀ ਤਾਂ ਮਾਲਕ ਤੁਰੰਤ ਕੋਤਵਾਲੀ ਥਾਣਾ ਪ੍ਰਭਾਰੀ ਰਜਵੰਤ ਸਿੰਘ ਨੂੰ ਮਿਲਣ ਪੁੱਜ ਗਿਆ। ਥਾਣਾ ਪ੍ਰਭਾਰੀ ਨੇ ਦੱਸਿਆ ਕਿ ਅਜੇ ਉਨ੍ਹਾਂ ਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਹੈ ਅਤੇ ਜੇਕਰ ਕਿਸੇ ਪੁਲਸ ਮੁਲਾਜ਼ਮ ਵੱਲੋਂ ਲਾਠੀਚਾਰਜ ਕਰਕੇ ਕਿਸੇ ਨੂੰ ਜ਼ਖਮੀਂ ਕੀਤਾ ਗਿਆ ਹੈ ਤਾਂ ਪੁਲਸ ਮਾਮਲੇ ਦੀ ਕਾਰਵਾਈ ਕਰਦੇ ਹੋਏ ਦੋਸ਼ੀ ਪੁਲਸ ਮੁਲਾਜ਼ਮ ਖਿਲਾਫ ਸਖਤ ਕਾਰਵਾਈ ਕਰੇਗੀ।
ਕੌਮਾਂਤਰੀ ਮਜ਼ਦੂਰ ਦਿਵਸ ਮੌਕੇ ਜ਼ਮੀਨਾਂ 'ਤੇ ਲਾਲ ਝੰਡੇ ਲਹਿਰਾ ਕੇ ਮਜ਼ਦੂਰਾਂ ਦੇ ਹੱਕਾਂ ਦੀ ਰਾਖੀ ਕਰੇਗੀ ਸੰਘਰਸ਼ ਕਮੇਟੀ
NEXT STORY