ਮਾਨਸਾ (ਜੱਸਲ) : ਪੰਜਾਬ ਪੁਲਸ 'ਚ ਤਾਇਨਾਤ ਹੌਲਦਾਰ ਗੁਲਾਬ ਸਿੰਘ ਕਿਸ਼ਨਗੜ੍ਹ ਫਰਵਾਹੀ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ। ਪੰਜਾਬ ਪੁਲਸ ਦੀ ਟੁਕੜੀ ਵਲੋ ਉਨ੍ਹਾਂ ਨੂੰ ਅੰਤਿਮ ਸਲਾਮੀ ਦਿੱਤੀ ਗਈ ਅਤੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਉਹ ਆਪਣੇ ਪਿੱਛੇ ਪਤਨੀ, ਬੇਟਾ, ਬੇਟੀ ਨੂੰ ਛੱਡ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆ ਉਨ੍ਹਾਂ ਦੇ ਛੋਟੇ ਭਰਾ ਬਹਾਲ ਸਿੰਘ ਪੰਜਾਬ ਪੁਲਸ ਨੇ ਦੱਸਿਆ ਕਿ ਉਨ੍ਹਾਂ ਦੀ ਆਂਤਮਿਕ ਸ਼ਾਂਤੀ ਲਈ ਰੱਖੇ ਪਾਠ ਦੇ ਭੋਗ 17 ਜੂਨ ਦਿਨ ਐਤਵਾਰ ਨੂੰ ਕਿਸ਼ਨਗੜ੍ਹ ਫਰਵਾਹੀ ਵਿਖੇ ਦੁਪਹਿਰ 12:30 ਵਜੇ ਪਾਏ ਜਾਣਗੇ।
ਝੂਠ ਦੇ ਬਲਬੂਤੇ 'ਤੇ ਬਣੀ ਕਾਂਗਰਸ ਸਰਕਾਰ ਬੁਰੀ ਤਰ੍ਹਾਂ ਫੇਲ : ਭੂੰਦੜ
NEXT STORY