ਮੋਗਾ, (ਆਜ਼ਾਦ)- ਅੱਜ ਥਾਣਾ ਸਿਟੀ ਮੋਗਾ ਅਤੇ ਮਹਿਣਾ ਪੁਲਸ ਵੱਲੋਂ ਸਾਂਝੇ ਤੌਰ 'ਤੇ ਅੰਮ੍ਰਿਤਸਰ ਰੋਡ ਮੋਗਾ 'ਤੇ ਸਥਿਤ ਇਕ ਐੱਨ. ਆਰ. ਆਈ. ਦੀ ਕੋਠੀ 'ਤੇ ਛਾਪਾਮਾਰੀ ਕੀਤੀ ਗਈ। ਇਸ ਸਮੇਂ ਆਸ-ਪਾਸ ਦੇ ਲੋਕਾਂ ਦਾ ਭਾਰੀ ਇਕੱਠ ਹੋ ਗਿਆ। ਪੁਲਸ ਨੇ ਦੋ ਔਰਤਾਂ ਸਮੇਤ ਤਿੰਨ ਲੋਕਾਂ ਨੂੰ ਪੁੱਛਗਿੱਛ ਲਈ ਹਿਰਾਸਤ 'ਚ ਲਿਆ। ਇਸ ਸਬੰਧ 'ਚ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਮੋਗਾ ਦੇ ਮੁੱਖ ਅਫਸਰ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਲਾਕੇ ਦੇ ਕੁਝ ਲੋਕਾਂ ਨੇ ਪੁਲਸ ਕੋਲ ਸ਼ਿਕਾਇਤ ਕੀਤੀ ਸੀ ਕਿ ਉਕਤ ਕੋਠੀ 'ਚ ਗਲਤ ਕੰਮ ਹੋਣ ਦਾ ਸ਼ੱਕ ਹੈ, ਜਿਸ 'ਤੇ ਅਸੀਂ ਛਾਪਾਮਾਰੀ ਕੀਤੀ ਸੀ।
ਉਨ੍ਹਾਂ ਦੱਸਿਆ ਕਿ ਉਸ ਸਮੇਂ ਕੋਠੀ ਦਾ ਮਾਲਕ ਅਤੇ ਉਸ ਦੇ ਦੋ ਸਾਥੀ ਮੌਜੂਦ ਸਨ ਅਤੇ ਕੋਠੀ ਦੇ ਮਾਲਕ ਨੇ ਸਾਨੂੰ ਦੱਸਿਆ ਕਿ ਉਕਤ ਦੋਵੇਂ ਔਰਤਾਂ ਕੋਠੀ ਦੀ ਸਾਫ-ਸਫਾਈ ਲਈ ਕੋਠੀ 'ਚ ਆਈਆਂ ਹਨ, ਇਥੇ ਕੋਈ ਗਲਤ ਕੰਮ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਉਕਤ ਸਾਰਿਆਂ ਨੂੰ ਪੁੱਛਗਿੱਛ ਅਤੇ ਜਾਂਚ ਤੋਂ ਬਾਅਦ ਛੱਡ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਸਾਨੂੰ ਲਿਖਤੀ ਸ਼ਿਕਾਇਤ ਕਰੇਗਾ ਤਾਂ ਅਗਲੇਰੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।
ਸੁਲਤਾਨਪੁਰ ਲੋਧੀ ਰੇਲਵੇ ਸਟੇਸ਼ਨ 'ਤੇ ਨਹੀਂ ਹੈ ਓਵਰਬ੍ਰਿਜ ਤੇ ਦੂਜਾ ਪਲੇਟ ਫਾਰਮ
NEXT STORY