ਪਟਿਆਲਾ (ਬਲਜਿੰਦਰ, ਬਖਸ਼ੀ)—70 ਕਿੱਲੇ ਜ਼ਮੀਨ ਦਾ ਮਾਲਕ, ਗੱਲ 'ਚ ਸੋਨੇ ਦੀਆਂ ਚੈਨਾ, ਨਾਲ ਹੱਥਾਂ 'ਚ ਮੋਟੀਆਂ ਛਾਪਾਂ ਪਾ ਕੇ ਲਗਜ਼ਰੀ ਗੱਡੀ 'ਚ ਅਫੀਮ ਨਸ਼ੇ ਦੀ ਤਸਕਰੀ ਕਰਦਾ ਦੋਸ਼ੀ ਆਪਣੀ ਮਹਿਲਾ ਮਿੱਤਰ ਨਾਲ ਨਾਕੇਬੰਦੀ ਦੌਰਾਨ ਪੁਲਸ ਦੇ ਅੜਿੱਕੇ ਚੜ੍ਹਿਆ। ਦੱਸ ਦੇਈਏ ਕੇ ਦੋਸ਼ੀ ਹਰਿਆਣਾ ਦੇ ਫ਼ਤਿਹਾਬਾਦ ਦਾ ਵਸਨੀਕ ਹੈ ਤੇ ਇਸ ਧੰਦੇ 'ਚ ਆਪਣੀ ਮਹਿਲਾ ਮਿੱਤਰ ਦੀ ਮਦਦ ਲੈਂਦਾ ਸੀ। ਤਾਂ ਜੋ ਪੁਲਸ ਕਰਮੀਆਂ ਨੂੰ ਸ਼ੱਕ ਨਾ ਹੋ ਸਕੇ। ਪੁਲਸ ਵੱਲੋਂ ਦੋਸ਼ੀਆਂ ਕੋਲੋਂ 2 ਲਗਜ਼ਰੀ ਗੱਡੀਆਂ ਸਮੇਤ 3 ਕਿੱਲੋ 400 ਗ੍ਰਾਮ ਅਫੀਮ ਬਰਾਮਦ ਕੀਤੀ ਗਈ ਹੈ
ਜਾਣਕਾਰੀ ਮੁਤਾਬਕ ਪੁਲਸ ਨੂੰ ਚਕਮਾ ਦੇ ਕੇ ਹਮੇਸ਼ਾ ਬੱਚ ਨਿਕਲਣ ਵਾਲਾ ਸਕੀਮੀ ਦੋਸ਼ੀ ਆਖਿਰਕਾਰ ਪੁਲਿਸ ਦੇ ਅੜਿਕੇ ਚੜ ਗਿਆ। ਅੱਜ ਦੋਸ਼ੀ ਨੂੰ ਅਦਾਲਤ 'ਚ ਪੇਸ਼ ਕਰ ਪੁੱਛਗਿੱਛ ਲਈ ਰਿਮਾਂਡ ਦੀ ਮੰਗ ਕੀਤੀ ਜਾਵੇਗੀ। ਜਿਸ ਤੋਂ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਪੀ. ਜੀ. ਆਈ. ਨੂੰ ਸਾਰੰਗਪੁਰ 'ਚ ਛੇਤੀ ਮਿਲੇਗੀ 50 ਏਕੜ ਜ਼ਮੀਨ
NEXT STORY