ਲੁਧਿਆਣਾ (ਰਾਜ) : ਗੈਸ ਲੀਕ ਕਾਂਡ ’ਚ ਸਭ ਤੋਂ ਪਹਿਲਾਂ ਪੀ. ਸੀ. ਆਰ. ਟੈਂਗੋ ਗੱਡੀ ਨੰ. 42 ਦਾ ਦਸਤਾ ਪੁੱਜਾ, ਜਿਸ ਦੇ ਮੈਂਬਰ ਬਚਾਅ ਕਰਦੇ ਹੋਏ ਖ਼ੁਦ ਵੀ ਬੇਹੋਸ਼ ਹੋਣ ਲੱਗ ਗਏ ਸਨ ਪਰ ਕਿਸੇ ਤਰ੍ਹਾਂ ਉਨ੍ਹਾਂ ਨੇ ਖ਼ੁਦ ਨੂੰ ਸੰਭਾਲਿਆ ਅਤੇ ਜ਼ਖ਼ਮੀਆਂ ਨੂੰ ਐਂਬੂਲੈਂਸ ਬੁਲਾ ਕੇ ਉਨ੍ਹਾਂ ਨੂੰ ਹਸਪਤਾਲ ਵੀ ਪਹੁੰਚਾਇਆ। ਹੁਣ ਖ਼ੁਦ ਠੀਕ ਹੋ ਕੇ ਦੋਵੇਂ ਮੁਲਾਜ਼ਮ ਫਿਰ ਡਿਊਟੀ ’ਤੇ ਆ ਗਏ ਹਨ। ਉਨ੍ਹਾਂ ਨੇ ਡਿਊਟੀ ’ਤੇ ਆ ਕੇ ਹਾਦਸੇ ਦਾ ਲੂ ਕੰਡੇ ਕਰ ਦੇਣ ਵਾਲਾ ਮੰਜ਼ਰ ਬਿਆਨ ਕੀਤਾ।
ਇਹ ਵੀ ਪੜ੍ਹੋ : ਸੂਬੇ ਵਿੱਚ ਅਨਾਜ ਵੰਡ ਲਈ ਵੱਡਾ ਕਦਮ ਚੁੱਕਣ ਜਾ ਰਹੀ ਪੰਜਾਬ ਸਰਕਾਰ
ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਗੈਸ ਨੇ 10 ਮਿੰਟ ’ਚ 11 ਵਿਅਕਤੀਆਂ ਨੂੰ ਆਪਣੀ ਲਪੇਟ ’ਚ ਲੈ ਲਿਆ, ਜੋ ਵੀ ਉੱਥੇ ਬਚਾਅ ਲਈ ਆਉਂਦਾ ਸੀ, ਉਹ ਰੁੱਖ ਦੇ ਪੱਤਿਆਂ ਵਾਂਗ ਥੱਲੇ ਡਿੱਗਦਾ ਜਾ ਰਿਹਾ ਸੀ। ਉਨ੍ਹਾਂ ਨੇ ਕੋਈ ਚੰਗੇ ਕਰਮ ਕੀਤੇ ਹੋਣਗੇ, ਜੋ ਇੰਨੇ ਵੱਡੇ ਹਾਦਸੇ ’ਚ ਬਚ ਗਏ। ਅਸਲ ’ਚ ਘਟਨਾ ਸਥਾਨ ’ਤੇ ਸਭ ਤੋਂ ਪਹਿਲਾਂ ਪੀ. ਸੀ. ਆਰ. ਦਸਤੇ ਦੇ ਏ. ਐੱਸ. ਆਈ. ਸਾਵਨ ਕੁਮਾਰ ਅਤੇ ਏ. ਐੱਸ. ਆਈ. ਕਮਲਜੀਤ ਸਿੰਘ ਪੁੱਜੇ ਸਨ। ਉਨ੍ਹਾਂ ਦੱਸਿਆ ਕਿ ਕਰੀਬ 7 ਵਜੇ ਉਨ੍ਹਾਂ ਨੂੰ ਕੰਟਰੋਲ ਰੂਮ ਤੋਂ ਵਾਇਰਲੈੱਸ ਰਾਹੀਂ ਮੈਸੇਜ ਮਿਲਿਆ ਕਿ ਗਿਆਸਪੁਰਾ ਦੇ ਸੂਆ ਰੋਡ ਵਿਖੇ ਗੋਇਲ ਕੋਲਡ ਡ੍ਰਿੰਕ ਸਟੋਰ ’ਤੇ ਗੈਸ ਲੀਕ ਹਾਦਸਾ ਹੋਇਆ ਹੈ। ਉਹ ਦੋਵੇਂ ਗੱਡੀ ’ਚ ਕੁਝ ਹੀ ਮਿੰਟਾਂ ’ਚ ਘਟਨਾ ਸਥਾਨ ’ਤੇ ਪੁੱਜ ਗਏ ਸਨ।
ਇਹ ਵੀ ਪੜ੍ਹੋ : ਪੰਜਾਬ ਦੇ ਹਜ਼ਾਰਾਂ ਅਧਿਆਪਕਾਂ ਨੂੰ ਵੱਡਾ ਝਟਕਾ, ਸਕੂਲ ਮੁਖੀਆਂ ਨੂੰ ਸਖ਼ਤ ਹੁਕਮ ਜਾਰੀ
ਏ. ਐੱਸ. ਆਈ. ਸਾਵਨ ਦਾ ਕਹਿਣਾ ਹੈ ਕਿ ਜਦੋਂ ਉਹ ਪੁੱਜੇ ਤਾਂ ਦੁਕਾਨ ਦੇ ਬਾਹਰ 8 ਵਿਅਕਤੀ ਡਿੱਗੇ ਪਏ ਸਨ ਪਰ ਆਸ-ਪਾਸ ਅਜੀਬ ਜਿਹੀ ਬਦਬੂ ਫੈਲੀ ਹੋਈ ਸੀ। ਉਨ੍ਹਾਂ ਨੇ ਤੁਰੰਤ ਪੁੱਜ ਕੇ ਲੋਕਾਂ ਨੂੰ ਚੁੱਕਣ ਦਾ ਯਤਨ ਕੀਤਾ ਤਾਂ ਕਿ ਉਨ੍ਹਾਂ ਨੂੰ ਆਪਣੀ ਗੱਡੀ ’ਚ ਪਾ ਕੇ ਹਸਪਤਾਲ ਪਹੁੰਚਾਇਆ ਜਾ ਸਕੇ ਪਰ ਇਸ ਦੌਰਾਨ ਉਸ ਨੂੰ ਵੀ ਗੈਸ ਚੜ੍ਹਨੀ ਸ਼ੁਰੂ ਹੋ ਗਈ ਅਤੇ ਉਹ ਖ਼ੁਦ ਥੱਲੇ ਡਿੱਗ ਗਿਆ।
ਇਹ ਵੀ ਪੜ੍ਹੋ : ਪ੍ਰਕਾਸ਼ ਸਿੰਘ ਬਾਦਲ ਦੇ ਦਿਹਾਂਤ 'ਤੇ ਬੋਲੇ ਮੁੱਖ ਮੰਤਰੀ ਭਗਵੰਤ ਮਾਨ, ਕਹੀ ਇਹ ਗੱਲ
ਇਸ ਦੌਰਾਨ ਉਸ ਦਾ ਸਾਥੀ ਕਮਲਜੀਤ ਦੁਕਾਨ ਦੇ ਅੰਦਰ ਜਾਂਚ ਕਰਨ ਲਈ ਗਿਆ ਸੀ। ਸਾਵਨ ਮੁਤਾਬਕ ਉਹ ਕਿਸੇ ਤਰ੍ਹਾਂ ਹਿੰਮਤ ਕਰ ਕੇ ਉੱਠਿਆ ਅਤੇ ਰੁਮਾਲ ਨਾਲ ਆਪਣਾ ਮੂੰਹ ਤੇ ਨੱਕ ਢਕਿਆ ਅਤੇ ਕੁਝ ਦੂਰ ਚਲਾ ਗਿਆ ਅਤੇ ਆਪਣੇ ਸਾਥੀ ਨੂੰ ਵੀ ਬੁਲਾ ਲਿਆ ਕਿਉਂਕਿ ਉਸ ਦੀ ਹਾਲਤ ਵੀ ਖ਼ਰਾਬ ਹੋਣ ਲੱਗੀ ਸੀ। ਫਿਰ ਉਹ ਆਰਤੀ ਕਲੀਨਿਕ ਵੱਲ ਗਏ, ਜਿੱਥੇ ਅੰਦਰ ਡਾਕਟਰ ਜੋੜਾ ਡਿੱਗਿਆ ਪਿਆ ਸੀ। ਉਸ ਨੇ ਫਿਰ ਵੀ ਉਨ੍ਹਾਂ ਦੇ ਗੇਟ ਖੋਲ੍ਹਣ ਦਾ ਯਤਨ ਕੀਤਾ ਪਰ ਇਸ ਦੌਰਾਨ ਉਹ ਖ਼ੁਦ ਬੇਹੋਸ਼ ਹੋ ਕੇ ਡਿੱਗ ਪਿਆ।
ਇਹ ਵੀ ਪੜ੍ਹੋ : ਪਿੰਡ ਦੀ ਕੁੜੀ ਨੂੰ ਵਿਆਹ ਦਾ ਲਾਰਾ ਲਾ ਕੇ ਭਜਾਉਣ ਵਾਲੇ ਦੋਸ਼ੀ ਨੂੰ ਮੋਗਾ ਅਦਾਲਤ ਨੇ ਸੁਣਾਈ 20 ਸਾਲ ਦੀ ਕੈਦ
ਇਸ ਦੌਰਾਨ ਡਾਕਟਰ ਜੋੜੇ ਦੇ ਤਿੰਨੋਂ ਬੱਚੇ ਉੱਪਰੋਂ ਥੱਲੇ ਬਾਹਰ ਆਏ ਤਾਂ ਇਕ-ਇਕ ਕਰ ਕੇ ਤਿੰਨੋਂ ਥੱਲੇ ਡਿੱਗਦੇ ਗਏ। ਇਸੇ ਹੀ ਤਰ੍ਹਾਂ ਹਰ ਆ ਰਿਹਾ ਵਿਅਕਤੀ ਬੇਹੋਸ਼ ਹੋ ਕੇ ਡਿੱਗ ਰਿਹਾ ਸੀ। ਉਨ੍ਹਾਂ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਆਖਿਰ ਹੋ ਕੀ ਰਿਹਾ ਹੈ। ਇਸ ਦੌਰਾਨ ਇਲਾਕੇ ਦੇ ਕੁਝ ਨੌਜਵਾਨ ਆਏ, ਜੋ ਉਸ ਨੂੰ ਅਤੇ ਉਸ ਦੇ ਸਾਥੀ ਕਮਲਜੀਤ ਨੂੰ ਘਟਨਾ ਸਥਾਨ ਤੋਂ ਦੂਰ ਲੈ ਗਏ ਸਨ। ਲੋਕਾਂ ਨੇ ਉਨ੍ਹਾਂ ਨੂੰ ਪਾਣੀ ਵਗੈਰਾ ਪਿਲਾਇਆ ਅਤੇ ਹਸਪਤਾਲ ਲੈ ਗਏ।
ਇਹ ਵੀ ਪੜ੍ਹੋ : ਪਰਾਲੀ ਦੇ ਬੰਦੋਬਸਤ ਵਿਚ ਜੁਟੀ ਪੰਜਾਬ ਸਰਕਾਰ, ਇਸ ਪਲਾਨ 'ਤੇ ਹੋਵੇਗਾ ਕੰਮ
ਸਾਵਨ ਦਾ ਕਹਿਣਾ ਹੈ ਕਿ ਗੈਸ ਚੜ੍ਹਨ ਨਾਲ ਉਸ ਦਾ ਢਿੱਡ ਵੀ ਕਰੀਬ 5 ਤੋਂ 6 ਇੰਚ ਤੱਕ ਫੁੱਲ ਗਿਆ ਸੀ। ਉਸ ਦਾ ਬਲੱਡ ਪ੍ਰੈਸ਼ਰ ਵੀ ਕਾਫ਼ੀ ਹਾਈ ਹੋ ਗਿਆ ਸੀ। ਇਸ ਦੇ ਨਾਲ ਹੀ ਉਸ ਦੇ ਸਾਥੀ ਕਮਲਜੀਤ ਦਾ ਬੀ. ਪੀ. ਪੀ. ਕਾਫ਼ੀ ਵਧ ਗਿਆ ਸੀ। ਉਸ ਦੀ ਹਾਲਤ ਵੀ ਖ਼ਰਾਬ ਹੋ ਗਈ ਸੀ। ਉਹ ਦੋਵੇਂ ਕਰੀਬ 4 ਘੰਟਿਅਾਂ ਬਾਅਦ ਨਾਰਮਲ ਹੋਏ।ਏ. ਐੱਸ. ਆਈ. ਕਮਲਜੀਤ ਨੇ ਦੱਸਿਆ ਕਿ ਉਹ ਗੋਇਲ ਕਰਿਆਨਾ ਸਟੋਰ ਦੀ ਛੱਤ ਤੱਕ ਗਿਆ ਸੀ, ਜਿੱਥੇ ਉਸ ਨੂੰ ਕੋਈ ਨਹੀਂ ਮਿਲਿਆ। ਹਾਲਤ ਵਿਗੜਨ ਤੋਂ ਬਾਅਦ ਉਹ ਬਾਹਰ ਆਇਆ ਪਰ ਇਸ ਹਾਦਸੇ ’ਚ ਉਹ ਦੋਵੇਂ ਵਾਲ-ਵਾਲ ਬਚ ਗਏ ਅਤੇ ਵਾਪਸ ਡਿਊਟੀ ’ਤੇ ਆ ਗਏ।
ਇਹ ਵੀ ਪੜ੍ਹੋ : ਕਪੂਰਥਲਾ ਦੀ ਸ਼ਾਨ ਘੰਟਾ ਘਰ ਦੀ 120 ਸਾਲ ਪੁਰਾਣੀ ਘੜੀ ਮੁੜ ਦੱਸੇਗੀ ਟਾਈਮ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਲੁਧਿਆਣਾ ਪੈਟ੍ਰੋਲੀਅਮ ਡੀਲਰ ਐਸੋ. ਨੇ ਗਿਆਸਪੁਰਾ ਗੈਸ ਕਾਂਡ ਦੇ ਮ੍ਰਿਤਕਾਂ ਨੂੰ ਦਿੱਤੀ ਸ਼ਰਧਾਂਜਲੀ (ਵੀਡੀਓ)
NEXT STORY