ਕਪੂਰਥਲਾ (ਓਬਰਾਏ)— ਸੁਲਤਾਨਪੁਰ ਲੋਧੀ ਦੇ ਅਧੀਨ ਆਉਂਦੇ ਕਬੀਰਪੁਰ ਪੁਲਸ ਸਟੇਸ਼ਨ ਅਤੇ ਆਬਕਾਰੀ ਮਹਿਕਮਾ ਕਪੂਰਥਲਾ ਵੱਲੋਂ ਸਾਂਝੇ ਆਪਰੇਸ਼ਨ ਦੌਰਾਨ ਗੁਪਤਾ ਸੂਚਨਾ ਦੇ ਆਧਾਰ 'ਤੇ ਛਾਪੇਮਾਰੀ ਕਰਕੇ ਦਰਿਆ ਬਿਆਸ ਦੇ ਇਕ ਟਾਪੂ ਤੋਂ 2 ਹਜ਼ਾਰ ਕਿਲੋਗ੍ਰਾਮ ਲਾਹਣ ਅਤੇ ਸ਼ਰਾਬ ਬਣਾਉਣ ਲਈ ਵਰਤੀਆਂ ਜਾਣ ਵਾਲੀਆਂ ਵਸਤੂਆਂ ਬਰਾਮਦ ਕੀਤੀਆਂ ਹਨ। ਛਾਪੇਮਾਰੀ ਦੌਰਾਨ ਮੁੱਖ ਮੁਲਜ਼ਮ ਭੱਜਣ 'ਚ ਕਾਮਯਾਬ ਰਿਹਾ ਹੈ। ਮੁੱਖ ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ ਐਕਸਾਈਜ਼ ਐਕਟ ਅਧੀਨ ਕਈ ਮੁਕੱਦਮੇ ਦਰਜ ਹਨ।

ਥਾਣਾ ਕਬੀਰਪੁਰ ਦੇ ਐੱਸ. ਐੱਚ. ਓ. ਕਿਰਪਾਲ ਸਿੰਘ ਨੇ ਦੱਸਿਆ ਕਿ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਸਫ਼ਲਤਾ ਮਿਲੀ ਹੈ ਅਤੇ ਇਥੋਂ 6500 ਦੇ ਕਰੀਬ ਸ਼ਰਾਬ ਦੀਆਂ ਬੋਤਲਾਂ ਤਿਆਰ ਹੋਣੀਆਂ ਸਨ। ਇਸ ਮੌਕੇ 'ਤੇ ਐਕਸਾਈਜ਼ ਮਹਿਕਮੇ ਦੇ ਇੰਸਪੈਕਟਰ ਨੇ ਵੀ ਜਾਣਕਾਰੀ ਦਿੰਦੇ ਕਿਹਾ ਕਿ ਇਹ ਹੁਣ ਤੱਕ ਦੀ ਵੱਡੀ ਰਿਕਵਰੀ ਹੈ ਅਤੇ ਜਿੰਨੀਆਂ ਸ਼ਰਾਬ ਦੀਆਂ ਬੋਤਲਾਂ ਇਥੋਂ ਤਿਆਰ ਹੋਣੀਆਂ ਸਨ, ਇਹ ਹਲਕਾ ਸੁਲਤਾਨਪੁਰ ਲੋਧੀ ਦੇ ਸਰਕਲ ਦੇ ਠੇਕਿਆਂ ਦੀ ਸੇਲ ਦੇ ਬਰਾਬਰ ਹੈ।

ਜੇਕਰ ਇਸ ਲਾਹਣ ਨਾਲ ਸ਼ਰਾਬ ਦੀਆਂ 6 ਹਜ਼ਾਰ ਦੇ ਕਰੀਬ ਬੋਤਲਾਂ ਤਿਆਰ ਹੁੰਦੀਆਂ ਤਾਂ ਸਰਕਾਰ ਨੂੰ ਵੀ ਵੱਡੀ ਮਾਤਰਾ 'ਚ ਐਕਸਾਈਜ਼ ਡਿਊਟੀ ਦਾ ਭਾਰੀ ਨੁਕਸਾਨ ਚੁਕਾਉਣਾ ਪੈਂਦਾ, ਜੋ ਕਿ ਸਰਕਾਰ ਨੂੰ ਵੀ ਭਾਰੀ ਮਾਤਰਾ 'ਚ ਚੂਨਾ ਲਗਾਇਆ ਜਾ ਰਿਹਾ ਸੀ। ਦੱਸਣਯੋਗ ਹੈ ਕਿ ਜ਼ਹਿਰੀਲੀ ਸ਼ਰਾਬ ਨਾਲ 125 ਦੇ ਕਰੀਬ ਮੌਤਾਂ ਦੇ ਬਾਅਦ ਹੀ ਇੰਨੀ ਵੱਡੀ ਮਾਤਰਾ 'ਚ ਨਕਲੀ ਸ਼ਰਾਬ ਬਣਾਉਣ ਦੇ ਜਖ਼ੀਰੇ ਲਗਾਤਾਰ ਬਰਾਮਦ ਕਰਨਾ, ਲਗਾਤਾਰ ਛਾਪੇਮਾਰੀ ਕਰਨਾ ਕਿਤੇ ਨਾ ਕਿਤੇ ਇਸ ਗੋਰਖਧੰਦੇ ਦੇ ਅਜੇ ਵੀ ਉਤਸ਼ਾਹਤ ਹੋਣ ਵੱਲ ਇਸ਼ਾਰਾ ਕਰਦੇ ਹਨ।

ਸਹੁਰੇ ਪਰਿਵਾਰ ਨੇ ਜਵਾਈ ਦੇ ਘਰ ਕੀਤਾ ਹਮਲਾ, 3 ਜ਼ਖਮੀਂ
NEXT STORY