ਮਾਨਸਾ (ਅਮਰਜੀਤ)— ਮਾਨਸਾ ਪੁਲਸ ਨੇ ਕਈ ਸਾਲਾਂ ਤੋਂ ਲੋਕਾਂ ਦੇ ਗੁਆਚੇ ਹੋਏ 601 ਮਹਿੰਗੇ ਮੋਬਾਇਲ ਬਰਾਮਦ ਕੀਤੇ ਹਨ। ਇਹ ਮੋਬਾਇਲ ਆਈ. ਜੀ. ਬਠਿੰਡਾ ਰੇਂਜ ਜਸਕਰਨ ਸਿੰਘ ਦੀ ਅਗਵਾਈ 'ਚ ਸੁਪੁਰਦ ਕੀਤੇ ਗਏ। ਇਸ ਮੌਕੇ 'ਤੇ ਆਈ. ਜੀ. ਬਠਿੰਜਾ ਰੇਂਜ ਜਸਕਰਨ ਸਿੰਘ ਨੇ ਲੋਕਾਂ ਨੂੰ ਉਨ੍ਹਾਂ ਦੇ ਮੋਬਾਇਲ ਫੋਨ ਵੰਡੇ।
ਇਹ ਵੀ ਪੜ੍ਹੋ: ਜਲੰਧਰ 'ਚ ਕਹਿਰ ਵਰ੍ਹਾਅ ਰਿਹੈ 'ਕੋਰੋਨਾ', 8 ਹੋਰ ਨਵੇਂ ਮਾਮਲੇ ਆਏ ਸਾਹਮਣੇ
ਉਨ੍ਹਾਂ ਦੱਸਿਆ ਕਿ ਮਾਨਸਾ ਪੁਲਸ ਨੇ ਗੁਆਚੇ ਹੋਏ ਮੋਬਾਇਲ ਪੰਜਾਬ ਦੇ ਬਾਹਰੀ ਸੂਬਿਆਂ ਤੋਂ ਬਰਾਮਦ ਕੀਤੇ ਹਨ। ਦੂਜੇ ਪਾਸੇ ਮਾਨਸਾ ਦੇ ਐੱਸ. ਐੱਸ. ਪੀ. ਨਰਿੰਦਰ ਭਾਰਗਵ ਨੇ ਦੱਸਿਆ ਕਿ ਸਾਈਬਰ ਮਹਿਕਮੇ ਦੀ ਮਦਦ ਨਾਲ ਉਨ੍ਹਾਂ ਨੇ ਗੁਆਚੇ ਮੋਬਾਇਲ ਟਰੈਕ ਤੋਂ ਬਰਾਮਦ ਕਰ ਲਏ ਹਨ ਅਤੇ ਦੋ ਲੋਕ ਮੋਬਾਇਲ ਮਿਲਣ ਦੀ ਉਮੀਦ ਛੱਡ ਚੁੱਕੇ ਸਨ, ਅੱਜ ਉਨ੍ਹਾਂ ਨੂੰ ਵਾਪਸ ਕਰ ਦਿੱਤੇ ਗਏ ਹਨ।
ਇਹ ਵੀ ਪੜ੍ਹੋ: ਹੁਸ਼ਿਆਰਪੁਰ: ਦਸੂਹਾ ''ਚ ਏ.ਐੱਸ.ਆਈ. ਦੀ ਰਿਪੋਰਟ ਆਈ ਕੋਰੋਨਾ ਪਾਜ਼ੇਟਿਵ
ਮੋਬਾਇਲ ਲੈਣ ਆਏ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਮਹਿੰਗੇ ਮੋਬਾਇਲ ਕਈ ਸਾਲ ਪਹਿਲਾਂ ਗੁਆਚੇ ਹੋਏ ਸਨ ਅਤੇ ਉਹ ਮਿਲਣ ਦੀ ਉਮੀਦ ਵੀ ਛੱਡ ਚੁੱਕੇ ਸਨ। ਮਾਨਸਾ ਪੁਲਸ ਨੇ ਉਨ੍ਹਾਂ ਦੇ ਮੋਬਾਇਲ ਲਿਆ ਕੇ ਵੱਡਾ ਕੰਮ ਕੀਤਾ ਹੈ। ਉਨ੍ਹਾਂ ਪੁਲਸ ਦੀ ਪ੍ਰਸ਼ੰਸਾ ਕਰਦੇ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਉਨ੍ਹਾਂ ਦੀ ਗਾਇਬ ਹੋਈ ਇੰਨੀ ਮਹਿੰਗੀ ਚੀਜ਼ ਉਨ੍ਹਾਂ ਨੂੰ ਵਾਪਸ ਮਿਲੀ ਹੋਵੇ।
ਇਹ ਵੀ ਪੜ੍ਹੋ: ਸ਼ਰਮਸਾਰ: ਨਾਬਾਲਗ ਲੜਕੀ ਨਾਲ ਦਰਿੰਦਗੀ ਦੀਆਂ ਹੱਦਾਂ ਪਾਰ, ਕੀਤਾ ਗਰਭਵਤੀ
ਵੱਡੀ ਵਾਰਦਾਤ : ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਨੌਜਵਾਨ
NEXT STORY