ਟਾਂਡਾ, (ਮੋਮੀ, ਪੰਡਿਤ)- ਮੇਨ ਬਾਜ਼ਾਰ ਉਡ਼ਮੁਡ਼ ਵਿਖੇ ਧੋਖੇ ਨਾਲ ਵੱਖ-ਵੱਖ ਜਿਊਲਰੀ ਦੀਆਂ ਦੁਕਾਨਾਂ ਵਿਚੋਂ ਚੋਰੀ ਕਰਨ ਵਾਲੀ ਇਕ ਠੱਗ ਅੌਰਤ ਨੂੰ ਸੁਨਿਆਰਿਆਂ ਨੇ ਰੰਗੇ ਹੱਥੀਂ ਕਾਬੂ ਕਰਕੇ ਚੋਰੀ ਕੀਤੇ ਗਏ ਸੋਨੇ ਸਮੇਤ ਕਾਬੂ ਕਰਕੇ ਟਾਂਡਾ ਪੁਲਸ ਹਵਾਲੇ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਚੋਰੀ ਦੇ ਸ਼ਿਕਾਰ ਜਿਊਲਰ ਰਾਜੇਸ਼ ਨੇ ਦੱਸਿਆ ਕਿ ਉਕਤ ਅੌਰਤ ਪਿਛਲੇ ਇਕ ਹਫ਼ਤੇ ਤੋਂ ਸੋਨਾ ਦੇਖਣ ਤੇ ਖਰੀਦਣ ਬਹਾਨੇ ਆਉਂਦੀ ਸੀ ਤੇ ਕੁੱਝ ਸੋਨਾ ਖਰੀਦ ਕੇ ਅਤੇ ਕੁੱਝ ਚੋਰੀ ਕਰਕੇ ਰਫੂਚੱਕਰ ਹੋ ਜਾਂਦੀ ਸੀ। ਇਸ ਚੋਰੀ ਸਬੰਧੀ ਸੁਨਿਆਰਿਆਂ ਨੂੰ ਆਪਣਾ ਸਮਾਨ ਚੈੱਕ ਕਰਨ ਤੋਂ ਬਾਅਦ ਪਤਾ ਲੱਗਦਾ ਸੀ।
ਇਹ ਸਿਲਸਿਲਾ ਪਿਛਲੇ ਕਰੀਬ ਇਕ ਹਫ਼ਤੇ ਤੋਂ ਚਲਦਾ ਆ ਰਿਹਾ ਸੀ। ਇਸੇ ਦੌਰਾਨ ਹੀ ਉਕਤ ਅੌਰਤ ਵੱਖ-ਵੱਖ ਦੁਕਾਨਾਂ ਤੋਂ ਸੋਨਾ ਚੋਰੀ ਕਰ ਚੁੱਕੀ ਸੀ। ਅੱਜ ਜਦੋਂ ਉਹ ਸੋਨੇ ਦੇ ਟਾਪਸ ਦੇਖਣ ਦੇ ਬਹਾਨੇ ਚੋਰੀ ਕਰਕੇ ਲੈ ਗਈ ਅਤੇ ਉਨ੍ਹਾਂ ਨੂੰ ਕਿਸੇ ਦੂਸਰੀ ਦੁਕਾਨ ’ਤੇ ਵੇਚਣ ਲਈ ਗਈ ਤਾਂ ਸੁਨਿਆਰਿਆਂ ਨੇ ਉਸਨੂੰ ਚੋਰੀ ਕੀਤੇ ਸੋਨੇ ਦੇ ਟਾਪਸਾਂ ਸਮੇਤ ਪੁਲਸ ਹਵਾਲੇ ਕਰ ਦਿੱਤਾ।
ਭਾਰਤੀ ਕਿਸਾਨ ਯੂਨੀਅਨ ਵੱਲੋਂ ਐੱਸ.ਡੀ.ਐੱਮ. ਦਫਤਰ ਅੱਗੇ ਨਸ਼ਿਆਂ ਖਿਲਾਫ ਧਰਨਾ
NEXT STORY