ਬਟਾਲਾ(ਸੈਂਡੀ) - ਥਾਣਾ ਸੇਖਵਾਂ ਦੀ ਪੁਲਸ ਨੇ ਦੋ ਧਿਰਾਂ 'ਚ ਹੋਏ ਲੜਾਈ ਝਗੜੇ ਦੌਰਾਨ 12 ਵਿਅਕਤੀਆਂ 'ਤੇ ਕੇਸ ਦਰਜ ਕਰ ਦਿੱਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਏ. ਐਸ. ਆਈ ਦੀਦਾਰ ਸਿੰਘ ਨੇ ਦੱਸਿਆ ਕਿ ਗੁਰਮੀਤ ਸਿੰਘ ਪੁੱਤਰ ਹਰਨਾਮ ਸਿੰਘ ਵਾਸੀ ਕੁਹਾੜ ਨੇ ਰਿਪੋਰਟ ਦਰਜ ਕਰਵਾਈ ਕਿ ਉਹ ਆਪਣੀ ਹਵੇਲੀ 'ਚ ਮੱਝ ਦੀ ਧਾਰ ਕੱਢ ਰਿਹਾ ਸੀ ਕਿ ਜਸਵਿੰਦਰ ਸਿੰਘ, ਹਰਦੇਵ ਸਿੰਘ ਪੁਤਰਾਨ ਨੱਥਾ ਸਿੰੰਘ, ਜਗਰੂਪ ਸਿੰਘ ਪੁੱਤਰ ਜਸਵਿੰਦਰ ਸਿੰਘ, ਹਰਮਨ ਸਿੰਘ ਪੁੱਤਰ ਹਰਦੇਵ ਸਿੰਘ ਵਾਸੀਆਨ ਕੁਹਾੜ ਅਤੇ ਇਕ ਅਣਪਛਾਤੇ ਵਿਅਕਤੀ ਨੇ ਮੇਰੇ 'ਤੇ ਹਮਲਾ ਕਰਕੇ ਮੈਨੂੰ ਜ਼ਖਮੀਂ ਕਰ ਦਿੱਤਾ। ਏ. ਐਸ. ਆਈ. ਨੇ ਗੁਰਮੀਤ ਦੇ ਬਿਆਨਾ 'ਤੇ ਉਕਤ ਵਿਅਕਤੀਆਂ ਖਿਲਾਫ ਕੇਸ ਦਰਜ ਕਰ ਦਿੱਤਾ।
ਇਸੇ ਲੜਾਈ 'ਚ ਦੂਜੀ ਧਿਰ ਦੇ ਜਗਰੂਪ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਕੁਹਾੜ ਨੇ ਰਿਪੋਰਟ ਦਰਜ ਕਰਵਾਈ ਕਿ ਮੈਂ ਆਪਣੀ ਜ਼ਮੀਨ 'ਚ ਪਾਣੀ ਲਗਾਉਣ ਗਿਆ ਅਤੇ ਜਦੋ ਵਾਪਸ ਆਪਣੇ ਚਾਚੇ ਦੇ ਘਰ ਆ ਰਿਹਾ ਸੀ ਤਾਂ ਰਸਤੇ 'ਚ ਦਰਸ਼ਨ ਸਿੰਘ ਪੁੱਤਰ ਹਰਨਾਮ ਸਿੰਘ, ਬਲਰਾਜ ਸਿੰਘ ਪੁੱਤਰ ਪਿਆਰਾ ਸਿੰਘ, ਜਸਮੇਲ ਸਿੰਘ ਪੁੱਤਰ ਹਰਜੀਤ ਸਿੰਘ, ਪਿਆਰਾ ਸਿੰਘ ਪੁੱਤਰ ਹਰਨਾਮ ਸਿੰਘ, ਗੁਰਮੀਤ ਸਿੰਘ ਪੁੱਤਰ ਹਰਨਾਮ ਸਿੰਘ, ਜਸਵਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਅਤੇ ਇਕ ਅਣਪਛਾਤੇ ਵਿਅਕਤੀ ਨੇ ਰੋਕ ਕੇ ਮੇਰੀ ਕੁੱਟਮਾਰ ਕਰਕੇ ਮੈਨੂੰ ਜ਼ਖਮੀਂ ਕਰ ਦਿੱਤਾ। ਏ. ਐਸ. ਆਈ. ਨੇ ਜਗਰੂਪ ਸਿੰਘ ਦੇ ਬਿਆਨਾਂ 'ਤੇ ਉਕਤ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਕੀਤਾ ਗਿਆ ਹੈ।
ਸਾਲਿਆਂ ਅਤੇ ਸਹੁਰੇ ਨੂੰ ਫੱਟੜ ਕਰਨ ਵਾਲਾ ਜਵਾਈ ਕਾਬੂ
NEXT STORY