ਲੁਧਿਆਣਾ : ਇਹ ਜੋ ਦੋ ਚੋਰ ਲੁਧਿਆਣਾ ਪੁਲਸ ਨੇ ਕਾਬੂ ਕੀਤੇ ਹਨ, ਇਹ ਕੋਈ ਆਮ ਚੋਰ ਨਹੀਂ ਹਨ ਬਲਕਿ ਇਹ ਸ਼ਾਤਰ ਚੋਰ ਫਿਲਮਾਂ ਦੀ ਤਰਜ 'ਤੇ ਬੜੀ ਹੀ ਚਾਲਾਕੀ ਨਾਲ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਜੀ ਹਾਂ, ਰਿਸ਼ਤੇ 'ਚ ਭੈਣ-ਭਰਾ ਲੱਗਦੇ ਚੋਰਾਂ ਦੀ ਇਸ ਜੋੜੀ ਨੂੰ ਲੁਧਿਆਣਾ ਪੁਲਸ ਨੇ ਨਾਕਾਬੰਦੀ ਦੌਰਾਨ ਕਾਬੂ ਕੀਤਾ ਹੈ। ਜੋ ਦਿਨ ਸਮੇਂ ਅਮੀਰ ਲੋਕਾਂ 'ਤੇ ਨਜ਼ਰ ਰੱਖਦੇ ਸਨ ਅਤੇ ਰਾਤ ਸਮੇਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ।
ਫਿਲਹਾਲ ਪੁਲਸ ਇਨ੍ਹਾਂ ਚੋਰਾਂ ਤੋਂ ਹੋਰ ਸਾਮਾਨ ਬਰਾਮਦ ਹੋਣ ਉਮੀਦ ਜਤਾ ਰਹੀ ਹੈ। ਪੁਲਸ ਮੁਤਾਬਕ ਪੁੱਛਗਿੱਛ ਦੌਰਾਨ ਇਸ ਚੋਰ ਜੋੜੀ ਪਾਸੋਂ ਹੋਰ ਵੀ ਖੁਲਾਸੇ ਹੋ ਸਕਦੇ ਹਨ ਅਤੇ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਜੋੜੀ ਕਿਨ੍ਹਾਂ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਚੁੱਕੀ ਹੈ।
ਜਦੋਂ ਮੀਡੀਆ ਨਾਲ ਗੱਲ ਕਰ ਰਹੇ ਮਨਪ੍ਰੀਤ ਬਾਦਲ ਨੂੰ ਬੀਬੀ ਭੱਠਲ ਨੇ ਟੋਕਿਆ, ਦੋਹਾਂ 'ਚ ਖੜਕੀ...
NEXT STORY