ਬਟਾਲਾ, (ਸੈਂਡੀ)- ਐੱਸ. ਐੱਸ. ਪੀ. ਬਟਾਲਾ ਦੀਅਾਂ ਸਖ਼ਤ ਹਦਾਇਤਾਂ ’ਤੇ ਚੱਲਦਿਆਂ ਅੱਜ ਟਰੈਫਿਕ ਇੰਚਾਰਜ ਐੱਸ. ਆਈ. ਲਖਵਿੰਦਰ ਸਿੰਘ ਨੇ ਕਾਲੇ ਸ਼ੀਸ਼ਿਆਂ ਤੇ ਨੋ-ਪਾਰਕਿੰਗ ਵਾਲੇ ਵਾਹਨਾਂ ਦੇ ਚਲਾਨ ਕੱਟੇ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿਚ ਵੱਧ ਰਹੀ ਟਰੈਫਿਕ ਸਮੱਸਿਆ ਨੂੰ ਮੁੱਖ ਰੱਖਦੇ ਹੋਏ ਗਾਂਧੀ ਚੌਕ ਵਿਚ ਨਾਕਾਬੰਦੀ ਕੀਤੀ ਗਈ ਸੀ। ਇਸ ਦੌਰਾਨ ਇਕ ਬਲੈਰੋ ਗੱਡੀ ਆਈ, ਜਿਸ ’ਤੇ ਕਾਲੀ ਫਿਲਮ ਲਾਈ ਹੋਈ ਸੀ। ਉਨ੍ਹਾਂ ਨੂੰ ਰੋਕ ਕੇ ਸਭ ਤੋਂ ਪਹਿਲਾਂ ਫਿਲਮ ਉਤਾਰੀ ਤੇ ਫਿਰ ਉਨ੍ਹਾਂ ਦੀ ਗੱਡੀ ਦਾ ਚਲਾਨ ਕੀਤਾ। ਉਨ੍ਹਾਂ ਕਿਹਾ ਕਿ ਇਸੇ ਸਮੇਂ ਇਕ ਵਿਅਕਤੀ ਬਾਜ਼ਾਰ ’ਚ ਆਪਣੀ ਕਾਰ ਖਡ਼੍ਹੀ ਕਰ ਕੇ ਚਲਾ ਗਿਆ ਸੀ, ਜਿਸ ਕਾਰਨ ਟਰੈਫਿਕ ਵਿਚ ਵਿਘਨ ਪਿਆ ਅਤੇ ਰਾਹਗੀਰਾਂ ਨੂੰ ਪ੍ਰੇਸ਼ਾਨੀ ਹੋ ਰਹੀ ਸੀ । ਉਕਤ ਵਿਅਕਤੀ ਦੀ ਕਾਰ ਦਾ ਵੀ ਚਲਾਨ ਕੀਤਾ ਗਿਆ। ਇਸ ਮੌਕੇ ਹੌਲਦਾਰ ਮਨਜਿੰਦਰ ਸਿੰਘ, ਹਰਮਨਪ੍ਰ੍ਰੀਤ ਸਿੰਘ, ਹੈਨਰੀ ਰੰਧਾਵਾ, ਬਲਬੀਰ ਸਿੰਘ, ਗੁਰਨਾਮ ਸਿੰਘ ਆਦਿ ਮੌਜੂਦ ਸਨ।
ਟੁੱਟੀ ਸਡ਼ਕ ਤੋਂ ਪ੍ਰੇਸ਼ਾਨ ਭਾਕਿਯੂ ਨੇ ਕੰਪਨੀ ਖਿਲਾਫ ਸਡ਼ਕ ਜਾਮ ਕਰ ਕੇ ਕੀਤੀ ਨਾਅਰੇਬਾਜ਼ੀ
NEXT STORY