ਨਵਾਂਸ਼ਹਿਰ (ਤ੍ਰਿਪਾਠੀ)— ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਸ ਨੇ 700 ਗ੍ਰਾਮ ਗਾਂਜੇ ਸਮੇਤ 1 ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਐਸ.ਐਚ.À. ਇੰਸਪੈਕਟਰ ਰਾਜ ਕੁਮਾਰ ਨੇ ਦੱਸਿਆ ਕਿ ਐਸ.ਐਸ.ਪੀ. ਸਨੇਹਦੀਪ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਨਸ਼ਾ ਸਮੱਗਲਰਾ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਥਾਣੇਦਾਰ ਨੰਦਲਾਲ ਦੀ ਪੁਲਸ ਪਾਰਟੀ ਗਸ਼ਤ ਦੌਰਾਨ ਜਦੋਂ ਪਿੰਡ ਸਲੋਹ ਵਿਖੇ ਪੁਲ ਸੁਆ ਨਹਿਰ ਕੋਲ ਪੁੱਜੀ ਤਾਂ ਨਵਾਂਸ਼ਹਿਰ ਵਲੋਂ ਆ ਰਹੇ ਇਕ ਵਿਅਕਤੀ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਜਦੋਂ ਉਸਦੀ ਤਲਾਸ਼ੀ ਲਈ ਤਾਂ ਉਸ ਕੋਲੋਂ 700 ਗ੍ਰਾਮ ਗਾਂਜਾ ਬਰਾਮਦ ਹੋਇਆ।
ਗ੍ਰਿਫਤਾਰ ਦੋਸ਼ੀ ਦੀ ਪਛਾਣ ਰਾਮ ਗੁਲਾਮ ਸਾਹਨੀ ਪੁੱਤਰ ਜਨਕ ਸਾਹਨੀ ਵਾਸੀ ਦੇਦਰ ਥਾਣਾ ਰੋਸਰ ਜ਼ਿਲਾ ਸਮਸਤੀਪੁਰ (ਬਿਹਾਰ) ਹਾਲ ਵਾਸੀ ਚੰਡੀਗੜ੍ਹ ਰੋਡ ਨਵਾਂਸ਼ਹਿਰ ਦੇ ਤੌਰ 'ਤੇ ਹੋਈ ਹੈ। ਐਸ.ਐਚ.À.ਨੇ ਦੱਸਿਆ ਕਿ ਗ੍ਰਿਫਤਾਰ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਦੱਸਿਆ ਕਿ ਗ੍ਰਿਫਤਾਰ ਵਿਅਕਤੀ ਨੂੰ ਐਤਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਜਦੋਂ ਲਾੜੀ ਨੂੰ ਚੁੱਕ ਕੇ ਨਹਿਰ 'ਚ ਉਤਰ ਗਿਆ ਲਾੜਾ, ਖਿੜ-ਖਿੜ ਹੱਸ ਪਏ ਬਾਰਾਤੀ (ਤਸਵੀਰਾਂ)
NEXT STORY