ਪਟਿਆਲਾ (ਕੰਵਲਜੀਤ) : ਪਟਿਆਲਾ ਪੁਲਸ ਨੇ ਅੱਜ ਉਸ ਸਮੇਂ ਵੱਡੀ ਸਫਲਤਾ ਹਾਸਿਲ ਕੀਤੀ ਜਦੋਂ ਛੇ ਪਿਸਤੌਲ ਅਤੇ 40 ਤੋਂ 50 ਜਿੰਦਾ ਕਾਰਤੂਸ ਲੈ ਕੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਜਾ ਰਹੇ ਗੋਲਡੀ ਢਿੱਲੋ ਗੈਂਗ ਦੇ ਇੱਕ ਗੈਂਗਸਟਰ ਗੁਰਪ੍ਰੀਤ ਸਿੰਘ ਬੱਬੂ ਨੂੰ ਲਾਈਵ ਐਨਕਾਊਂਟਰ ਦੌਰਾਨ ਕਾਬੂ ਕੀਤਾ।
ਮੌਕੇ 'ਤੇ ਮੌਜੂਦ ਐੱਸਐੱਸਪੀ ਵਰੁਣ ਸ਼ਰਮਾ ਨੇ ਜਾਣਕਾਰੀ ਦਿੱਤੀ ਕਿ ਸੀਆਈਏ ਸਟਾਫ ਦੀ ਟੀਮ ਨੇ ਬੜੀ ਹੀ ਮੁਸਤੈਦੀ ਦੇ ਨਾਲ ਇਸ ਨੂੰ ਮੈਕਸ ਸਿਟੀ ਦੇ ਕੋਲ ਰੋਕਿਆ ਸੀ। ਜਦੋਂ ਇਸ ਨੂੰ ਰੋਕਿਆ ਗਿਆ ਤਾਂ ਇਸ ਨੇ ਪੁਲਸ ਦੇ ਉੱਪਰ ਤਿੰਨ ਗੋਲੀਆਂ ਚਲਾਈਆਂ ਜਿਸ ਵਿੱਚੋਂ ਇੱਕ ਗੋਲੀ ਸੀਆਈਏ ਸਟਾਫ ਦੀ ਬੁਲੈਰੋ ਦੇ ਉੱਪਰ ਲੱਗੀ। ਫਿਲਹਾਲ ਜਾਨੀ ਮਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਇਸ ਦੌਰਾਨ ਪੁਲਸ ਦੀ ਜਵਾਬੀ ਕਾਰਵਾਈ ਦੌਰਾਨ ਮੁਲਜ਼ਮ ਨੂੰ ਇੱਕ ਗੋਲੀ ਲੱਗੀ, ਜਿਸ ਤੋਂ ਬਾਅਦ ਇਸ ਨੂੰ ਜ਼ਖਮੀ ਹਾਲਤ ਵਿੱਚ ਪਟਿਆਲਾ ਦੇ ਰਜਿੰਦਰਾ ਹਸਪਤਾਲ ਲਜਾਇਆ ਗਿਆ। ਜਿੱਥੇ ਇਸ ਦਾ ਇਲਾਜ ਚੱਲ ਰਿਹਾ ਹੈ ਪਰ ਇਸ ਨੂੰ ਕਾਬੂ ਕਰਨ ਤੋਂ ਬਾਅਦ ਜਦੋਂ ਇਸਦਾ ਫੋਨ ਦੇਖਿਆ ਗਿਆ ਤਾਂ ਉਸਦੇ ਵਿੱਚ ਕਈ ਬਿਜਨਸ ਮੈਨ ਦੀਆਂ ਫੋਟੋਜ਼ ਸ਼ਾਮਿਲ ਸੀ ਜੋ ਇਸ ਤੋਂ ਪੁੱਛਗਿੱਛ ਵੀ ਕੀਤੀਆਂ ਜਾਣਗੀਆਂ ਕਿ ਇਸ ਨੇ ਉਨ੍ਹਾਂ ਤੋਂ ਫਿਰੋਤੀ ਲੈਣੀ ਸੀ ਜਾਂ ਫਿਰ ਉਨ੍ਹਾਂ ਦਾ ਕਤਲ ਕਰਨਾ ਸੀ। ਇਸ ਪਾਸੋਂ ਸਾਨੂੰ ਹੁਣ ਛੇ ਪਿਸਤੋਲ ਅਤੇ 40 ਤੋਂ 50 ਜਿੰਦਾ ਕਾਰਤੂਸ ਬਰਾਮਦ ਹੋਏ ਹਨ। ਇਹ ਗੈਂਗਸਟਰ ਪਟਿਆਲਾ ਜ਼ਿਲ੍ਹਾ ਦੇ ਘੱਗਾ ਇਲਾਕੇ ਦਾ ਰਹਿਣ ਵਾਲਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
'30000 ਦੇ ਨ੍ਹੀਂ ਤਾਂ...!' ਹੌਲਦਾਰ ਨੇ ਦਿੱਤੀ ਝੂਠਾ ਪਰਚਾ ਪਾਉਣ ਦੀ ਧਮਕੀ ਤੇ ਫਿਰ ਵਿਜੀਲੈਂਸ ਨੇ ਪਾ'ਤੀ 'ਗੇਮ'
NEXT STORY