ਦੋਰਾਹਾ (ਵਿਨਾਇਕ)-ਦੋਰਾਹਾ ਪੁਲਸ ਨੇ ਪਿੰਡ ਚਣਕੋਈਆਂ ਖੁਰਦ ਵਿਖੇ ਇਕ 63 ਸਾਲਾ ਕਿਸਾਨ ਦਾ ਦਿਨ-ਦਿਹਾੜੇ ਬੜੀ ਬੇਰਹਿਮੀ ਨਾਲ ਕੀਤੇ ਗਏ ਅੰਨ੍ਹੇ ਕਤਲ ਦੀ ਗੱੁਥੀ ਨੂੰ ਕੁਝ ਹੀ ਸਮੇਂ ’ਚ ਹੱਲ ਕਰਨ ਤੇ ਉਸ ’ਚ ਉਸ ਦੇ ਕਲਯੁਗੀ ਪੁੱਤ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਖੰਨਾ ਦੇ ਸੀਨੀਅਰ ਪੁਲਸ ਕਪਤਾਨ ਰਵੀ ਕੁਮਾਰ ਆਈ. ਪੀ. ਐੱਸ. ਐੱਸ. ਐੱਸ. ਪੀ. ਖੰਨਾ ਨੇ ਪ੍ਰੈੱਸ ਕਾਨਫਰੰਸ ’ਚ ਦੱਸਿਆ ਕਿ 8 ਜੁਲਾਈ ਨੂੰ ਕਿਸਾਨ ਜਗਦੇਵ ਸਿੰਘ ਦਾ ਡੰਗਰਾਂ ਵਾਲੇ ਬਾੜੇ ’ਚ ਤੇਜ਼ਧਾਰ ਹਥਿਆਰਾਂ ਨਾਲ ਸਿਰ ਅਤੇ ਸਰੀਰ ਦੇ ਹੋਰ ਅੰਗਾਂ ’ਤੇ ਵਾਰ ਕਰਕੇ ਕਤਲ ਕਰ ਦਿੱਤਾ ਗਿਆ ਸੀ, ਜਿਸ ’ਤੇ ਮੁਕੱਦਮਾ ਨੰਬਰ 72 ਮਿਤੀ 8.7.2022 ਧਾਰਾ 302,452 ਆਈ.ਪੀ.ਸੀ. ਥਾਣਾ ਦੋਰਾਹਾ ਵਿਖੇ ਮ੍ਰਿਤਕ ਦੇ ਪੁੱਤਰ ਜਸਵਿੰਦਰ ਸਿੰਘ ਉਰਫ ਜੱਸੀ ਵਾਸੀ ਚਣਕੋਈਆਂ ਖੁਰਦ ਦੇ ਬਿਆਨਾਂ ’ਤੇ ਨਾਮਾਲੂਮ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ : ਚੋਣ ਵਾਅਦਾ ਪੂਰਾ ਕਰਦਿਆਂ ਮਾਨ ਸਰਕਾਰ ਨਸ਼ਾ ਸਮੱਗਲਰਾਂ ਖ਼ਿਲਾਫ਼ ਕਰ ਰਹੀ ਵੱਡੇ ਪੱਧਰ ’ਤੇ ਕਾਰਵਾਈ : ਰਾਘਵ ਚੱਢਾ
ਐੱਸ. ਐੱਸ. ਪੀ. ਰਵੀ ਕੁਮਾਰ ਨੇ ਦੱਸਿਆ ਕਿ ਅਮਨਦੀਪ ਸਿੰਘ ਬਰਾੜ ਪੁਲਸ ਕਪਤਾਨ (ਆਈ) ਖੰਨਾ ਦੀ ਅਗਵਾਈ ’ਚ ਬਣੀ ਟੀਮ, ਜਿਸ ’ਚ ਮਨਜੀਤ ਸਿੰਘ ਉਪ ਪੁਲਸ ਕਪਤਾਨ (ਆਈ) ਖੰਨਾ, ਹਰਵਿੰਦਰ ਸਿੰਘ ਖਹਿਰਾ ਉਪ-ਪੁਲਸ ਕਪਤਾਨ ਪਾਇਲ, ਇੰਸਪੈਕਟਰ ਵਿਨੋਦ ਕੁਮਾਰ ਇੰਚਾਰਜ ਸੀ. ਆਈ. ਏ. ਖੰਨਾ, ਇੰਚਾਰਜ ਟੈਕਨੀਕਲ ਸੈੱਲ, ਖੰਨਾ, ਇੰਚਾਰਜ ਸਪੈਸ਼ਲ ਬਰਾਂਚ, ਖੰਨਾ ਅਤੇ ਥਾਣੇਦਾਰ ਲਖਵੀਰ ਸਿੰਘ ਮੁੱਖ ਅਫ਼ਸਰ ਥਾਣਾ ਦੋਰਾਹਾ ਨੇ ਬੜੀ ਬਾਰੀਕੀ ਨਾਲ ਜਾਂਚ ਕਰਦਿਆਂ ਉਕਤ ਅੰਨ੍ਹੇ ਕਤਲ ਦਾ ਮਾਮਲਾ ਹੱਲ ਕਰ ਕੇ ਉਸ ਦੇ ਪੁੱਤਰ ਨੂੰ ਹੀ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਜਗਦੇਵ ਸਿੰਘ ਦੇ ਵੱਡੇ ਲੜਕੇ ਜਸਵਿੰਦਰ ਸਿੰਘ ਉਰਫ ਜੱਸੀ ਨੇ ਹੀ ਆਪਣੇ ਪਿਤਾ ਨਾਲ ਲੈਣ-ਦੇਣ ਨੂੰ ਲੈ ਕੇ ਘਰੇਲੂ ਝਗੜਾ ਰਹਿਣ ਕਰਕੇ ਕਤਲ ਕੀਤਾ ਸੀ। ਐੱਸ. ਐੱਸ. ਪੀ. ਰਵੀ ਕੁਮਾਰ ਨੇ ਅੱਗੇ ਦੱਸਿਆ ਕਿ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਕਤਲ ਪਿੱਛੇ ਹੋਰ ਕਿਸ-ਕਿਸ ਵਿਅਕਤੀ ਦੀ ਭੂਮਿਕਾ ਹੈ, ਜਿਨ੍ਹਾਂ ਵਿਰੁੱਧ ਵੀ ਸਖ਼ਤ ਐਕਸ਼ਨ ਲਿਆ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ : ਪੰਜਾਬ ਰੈਵੇਨਿਊ ਆਫੀਸਰਜ਼ ਐਸੋਸੀਏਸ਼ਨ ਵੱਲੋਂ ਹੜਤਾਲ ਦੇ ਸੱਦੇ ’ਤੇ ਕੈਬਨਿਟ ਮੰਤਰੀ ਜਿੰਪਾ ਨੇ ਦਿੱਤੀ ਚਿਤਾਵਨੀ
ਪੁਲਸ ਅਧਿਕਾਰੀ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਮੁਲਜ਼ਮ ਆਪਣੇ ਪਿਤਾ ਜਗਦੇਵ ਸਿੰਘ ਦਾ ਡੰਗਰਾਂ ਵਾਲੇ ਬਾੜੇ ’ਚ ਕਤਲ ਕਰਕੇ ਘਰੋਂ ਭਜ ਗਿਆ ਸੀ ਅਤੇ ਬਾਅਦ ’ਚ ਖੁਦ ਖੰਡ ਮਿੱਲ ਬੁੱਢੇਵਾਲ ਦੀਆਂ ਪੈ ਰਹੀਆਂ ਵੋਟਾਂ ਦਾ ਬਹਾਨਾ ਬਣਾ ਕੇ ਇਸ ਅੰਨ੍ਹੇ ਕਤਲ ਨੂੰ ਛੁਪਾਉਣ ਦਾ ਯਤਨ ਕਰ ਰਿਹਾ ਸੀ। ਜ਼ਿਕਰਯੋਗ ਹੈ ਕਿ ਮ੍ਰਿਤਕ ਪਿੰਡ ਦਾ ਸਾਬਕਾ ਕਾਂਗਰਸੀ ਮੈਂਬਰ ਪੰਚਾਇਤ ਸੀ ਅਤੇ ਅਜੇ 5 ਕੁ ਮਹੀਨੇ ਪਹਿਲਾਂ ਹੀ ਆਪਣੇ ਛੋਟੇ ਲੜਕੇ ਕੋਲੋਂ ਕੈਨੇਡਾ ਤੋਂ ਵਾਪਸ ਆਇਆ ਸੀ ਅਤੇ ਪਿੰਡ ਚਣਕੋਈਆਂ ਖੁਰਦ ਵਿਖੇ ਆਪਣੇ ਵੱਡੇ ਲੜਕੇ ਕੋਲ ਰਹਿ ਰਿਹਾ ਸੀ। ਦੋਰਾਹਾ ਪੁਲਸ ਨੇ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਪਰਿਵਾਰ ਵਾਲਿਆ ਨੂੰ ਸੌਂਪ ਦਿੱਤੀ ਹੈ।
ਸਾਬਕਾ ਅਕਾਲੀ ਮੰਤਰੀ ਦਾ ਭਤੀਜਾ ਗ੍ਰਿਫ਼ਤਾਰ, ਉਥੇ ਵੱਖਰੀ ਵਿਧਾਨ ਸਭਾ ਬਣਾਏਗਾ ਹਰਿਆਣਾ, ਪੜ੍ਹੋ TOP 10
NEXT STORY