ਰੂਪਨਗਰ (ਵਿਜੇ)-ਪਿੰਡ ਗੋਬਿੰਦਪੁਰਾ ’ਚ ਪ੍ਰਵਾਸੀ ਔਰਤ ਦੇ ਅੰਨ੍ਹੇ ਕਤਲ ਦੇ ਮਾਮਲੇ ਨੂੰ ਪੁਲਸ ਨੇ ਸੁਲਝਾ ਲਿਆ ਹੈ ਅਤੇ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜ਼ਿਲ੍ਹਾ ਪੁਲਸ ਮੁਖੀ ਡਾ. ਸੰਦੀਪ ਗਰਗ ਨੇ ਦੱਸਿਆ ਕਿ ਗੋਬਿੰਦਪੁਰਾ ’ਚ ਇਕ ਪ੍ਰਵਾਸੀ ਔਰਤ ਰੰਜੂ ਦੇਵੀ ਦੇ ਹੋਏ ਅੰਨ੍ਹੇ ਕਤਲ ਸਬੰਧੀ ਥਾਣਾ ਸਦਰ ਰੂਪਨਗਰ ਵਿਖੇ ਅਣਪਛਾਤੇ ਵਿਅਕਤੀ ’ਤੇ ਮਾਮਲਾ ਦਰਜ ਹੋਇਆ ਸੀ, ਜਿਸ ਦੇ ਸਬੰਧ ’ਚ ਸੀ. ਆਈ. ਏ. ਰੂਪਨਗਰ ਅਤੇ ਥਾਣਾ ਸਦਰ ਵੱਲੋਂ ਤਫ਼ਤੀਸ਼ ਅਮਲ ’ਚ ਲਿਆਂਦੀ ਗਈ।
ਇਹ ਵੀ ਪੜ੍ਹੋ: ਭੋਗਪੁਰ ਦੇ ਨੌਜਵਾਨ ਦਾ ਇਟਲੀ 'ਚ ਕਤਲ, ਪੰਜਾਬੀਆਂ ਨੇ ਕੀਤਾ ਪਿੱਠ 'ਤੇ ਵਾਰ, ਜਨਵਰੀ 'ਚ ਹੋਣਾ ਸੀ ਵਿਆਹ
ਇਸ ਦੌਰਾਨ ਰਾਮੇਸ਼ਵਰ ਰਾਏ ਉਰਫ਼ ਰਮੇਸ਼ ਨੂੰ ਉਸ ਦੇ ਪਿੰਡ ਚੋਬੇ ਟੋਲਾ ਜ਼ਿਲ੍ਹਾ ਬੇਤੀਆ ਬਿਹਾਰ ਨੂੰ ਉਕਤ ਮਾਮਲੇ ’ਚ ਨਾਮਜ਼ਦ ਕੀਤਾ ਗਿਆ। ਡੀ. ਐੱਸ. ਪੀ. ਤਰਲੋਚਨ ਸਿੰਘ, ਸਦਰ ਥਾਣਾ ਦੇ ਮੁੱਖ ਅਫ਼ਸਰ ਰੋਹਿਤ ਸ਼ਰਮਾ ਦੀ ਨਿਗਰਾਨੀ ’ਚ ਸਪੈਸ਼ਲ ਟੀਮ ਦਾ ਗਠਨ ਕਰਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਸ ਟੀਮ ਨੂੰ ਬਿਹਾਰ ਭੇਜਿਆ ਗਿਆ। ਪੁਲਸ ਟੀਮ ਵੱਲੋਂ ਦੋਸ਼ੀ ਰਾਮੇਸ਼ਵਰ ਰਾਏ ਉਰਫ਼ ਰਮੇਸ਼ ਨੂੰ ਉਸ ਦੇ ਪਿੰਡ ਚੋਬੇ ਟੋਲਾ ਜ਼ਿਲ੍ਹਾ ਬੇਤੀਆ ਬਿਹਾਰ ਨੂੰ ਗ੍ਰਿਫ਼ਤਾਰ ਕਰਕੇ ਪੰਜਾਬ ਲਿਆਂਦਾ ਗਿਆ।
ਇਹ ਵੀ ਪੜ੍ਹੋ: ਨਡਾਲਾ: ਦੀਵਾਲੀ ਦੇ ਤਿਉਹਾਰ ਮੌਕੇ ਮਾਤਮ 'ਚ ਬਦਲੀਆਂ ਖ਼ੁਸ਼ੀਆਂ, ਭਿਆਨਕ ਹਾਦਸੇ 'ਚ 2 ਨੌਜਵਾਨਾਂ ਦੀ ਮੌਤ
ਦੋਸ਼ੀ ਨੂੰ ਰੂਪਨਗਰ ਦੀ ਮਾਨਯੋਗ ਅਦਾਲਤ ’ਚ ਪੇਸ਼ ਕਰਕੇ ਤਿੰਨ ਦਿਨ ਦਾ ਪੁਲਸ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਗਈ। ਦੋਸ਼ੀ ਨੇ ਦੱਸਿਆ ਕਿ ਉਸ ਦੇ ਰੰਜੂ ਦੇਵੀ ਮ੍ਰਿਤਕਾ ਨਾਲ ਨਾਜਾਇਜ਼ ਸੰਬੰਧ ਸਨ, ਜਿਸ ਤੋਂ ਆਪਣਾ ਪਿੱਛਾ ਛੁਡਵਾਉਣ ਲਈ ਉਸ ਨੇ ਰੰਜੂ ਦੇਵੀ ਦਾ ਕਤਲ ਕਰ ਦਿੱਤਾ। ਪੁਲਸ ਅਨੁਸਾਰ ਦੋਸ਼ੀ ਨੇ ਆਪਣਾ ਗੁਨਾਹ ਕਬੂਲ ਲਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਕੇਂਦਰੀ ਜੇਲ੍ਹ ’ਚੋਂ ਬਰਾਮਦ ਹੋਇਆ ਭਾਰੀ ਮਾਤਰਾ ’ਚ ਨਸ਼ੀਲਾ ਪਦਾਰਥ, 2 ’ਤੇ ਮਾਮਲਾ ਦਰਜ
NEXT STORY