ਅੰਮ੍ਰਿਤਸਰ (ਜ. ਬ.)-ਸ੍ਰੀ ਹਰਿਮੰਦਰ ਸਾਹਿਬ ਨੇੜੇ ਹੈਰੀਟੇਜ ਸਟਰੀਟ ’ਚ ਹੋਏ ਦੋ ਬੰਬ ਧਮਾਕਿਆਂ ਦੀ ਜਾਂਚ ਪੰਜਾਬ ਪੁਲਸ ਨੇ ਹੁਣ ਹਾਈਟੈੱਕ ਤਰੀਕੇ ਨਾਲ ਸ਼ੁਰੂ ਕਰ ਦਿੱਤੀ ਹੈ। ਹੁਣ ਪੁਲਸ ਉੱਚ ਤਕਨੀਕ ਰਾਹੀਂ ਸਾਰੀ ਘਟਨਾ ਦੀ ਜਾਂਚ ਕਰੇਗੀ ਕਿ ਇਨ੍ਹਾਂ ਬੰਬਾਂ ਨੂੰ ਉੱਥੇ ਕਿਸ ਨੇ ਇੰਪਲਾਂਟ ਕੀਤਾ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪੁਲਸ ਨੇ ਉਕਤ ਇਲਾਕੇ ਦੇ ਮੋਬਾਇਲ ਟਾਵਰਾਂ ਨੂੰ ਨਿਗਰਾਨੀ ਹੇਠ ਲੈ ਲਿਆ ਹੈ। ਹੁਣ ਪੁਲਸ ਉਕਤ ਮੋਬਾਈਲ ਟਾਵਰਾਂ ਤੋਂ ਮਿਲੇ ਪੂਰੇ ਅੰਕੜਿਆਂ ਦਾ ਵਿਸ਼ਲੇਸ਼ਣ ਕਰਨ ਜਾ ਰਹੀ ਹੈ ਕਿ ਸ਼ਨੀਵਾਰ ਤੇ ਸੋਮਵਾਰ ਨੂੰ ਹੋਏ ਧਮਾਕਿਆਂ ਵਾਲੀ ਥਾਂ ’ਤੇ ਕੌਣ-ਕੌਣ ਮੌਜੂਦ ਸੀ ਅਤੇ ਕਿੰਨੀ ਦੇਰ ਤੱਕ ਅਤੇ ਕਿਸ ਨਾਲ ਸਭ ਤੋਂ ਜ਼ਿਆਦਾ ਗੱਲਬਾਤ ਹੋਈ।
ਇਹ ਖ਼ਬਰ ਵੀ ਪੜ੍ਹੋ : CBSE 10ਵੀਂ-12ਵੀਂ ਦੇ ਨਤੀਜੇ ਸਬੰਧੀ ਵਾਇਰਲ ਹੋਇਆ ਫ਼ਰਜ਼ੀ ਨੋਟਿਸ, ਬੋਰਡ ਨੇ ਟਵੀਟ ਕਰ ਕੀਤਾ ਅਲਰਟ
ਜਾਣਕਾਰੀ ਅਨੁਸਾਰ ਮੌਕੇ ’ਤੇ ਪੁਲਸ ਨੂੰ 4-5 ਸ਼ੱਕੀ ਪਦਾਰਥ ਮਿਲੇ ਸਨ, ਜਿਨ੍ਹਾਂ ਦੀ ਫੋਰੈਂਸਿਕ ਜਾਂਚ ਰਿਪੋਰਟ ਅਜੇ ਤੱਕ ਨਹੀਂ ਆਈ ਹੈ | ਦੂਜੇ ਪਾਸੇ ਐੱਨ. ਆਈ. ਏ. ਤੇ ਐੱਨ. ਐੱਸ. ਜੀ. ਅਧਿਕਾਰੀਆਂ ਦੀਆਂ ਟੀਮਾਂ ਵੀ ਦਹਿਸ਼ਤੀ ਮਾਡਿਊਲ ਸਬੰਧੀ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਵਿਚ ਜੁਟੀਆਂ ਹੋਈਆਂ ਹਨ। ਉਕਤ ਕੇਂਦਰੀ ਸੁਰੱਖਿਆ ਏਜੰਸੀਆਂ ਦੇ ਅਧਿਕਾਰੀ ਫਿਲਹਾਲ ਆਪਣੇ ਪੱਧਰ ’ਤੇ ਕੀਤੀ ਜਾ ਰਹੀ ਜਾਂਚ ਬਾਰੇ ਕੁਝ ਵੀ ਬੋਲਣ ਤੋਂ ਗੁਰੇਜ਼ ਕਰ ਰਹੇ ਹਨ ਪਰ ਸੂਤਰ ਦੱਸਦੇ ਹਨ ਕਿ ਜਾਂਚ ਟੀਮਾਂ ਘਟਨਾ ਤੋਂ ਇਲਾਵਾ ਸ੍ਰੀ ਹਰਿਮੰਦਰ ਸਾਹਿਬ ਦੀਆਂ ਉੱਚੀਆਂ ਇਮਾਰਤਾਂ ਦਾ ਮੁਕੰਮਲ ਖਾਕਾ ਤਿਆਰ ਕਰ ਰਹੀਆਂ ਹਨ।
ਇਹ ਖ਼ਬਰ ਵੀ ਪੜ੍ਹੋ : ਸਰਕਾਰੀ ਦਫ਼ਤਰਾਂ ਦਾ ਸਮਾਂ ਫਿਰ ਤੋਂ ਬਦਲਣ ’ਤੇ ਸਰਕਾਰ ਕਰ ਰਹੀ ਹੈ ਵਿਚਾਰ
ਹਾਈਟੈੱਕ ਵਿਧੀ ਨਾਲ ਜਾਂਚ ਤੋਂ ਬਾਅਦ ਹੀ ਫੜੇ ਗਏ ਸਨ ਗੱਡੀ ’ਚ ਬੰਬ ਰੱਖਣ ਵਾਲੇ ਮੁਲਜ਼ਮ
ਦੱਸ ਦੇਈਏ ਕਿ ਪੰਜਾਬ ਪੁਲਸ ਨੇ ਜਿਸ ਹਾਈਟੈੱਕ ਤਰੀਕੇ ਦੀ ਜਾਂਚ ਸ਼ੁਰੂ ਕੀਤੀ ਹੈ, ਉਸ ਨੂੰ ਅਪਣਾ ਕੇ ਪੁਲਸ ਨੇ ਪਿਛਲੇ ਸਮੇਂ ਵਿਚ ਵੀ ਕਈ ਵੱਡੇ ਮਾਮਲੇ ਸੁਲਝਾ ਲਏ ਸਨ। ਇਨ੍ਹਾਂ ਵਿਚ ਸੀ. ਆਈ. ਏ. ਸਟਾਫ਼ ਅਫ਼ਸਰ ਏ. ਐੱਸ. ਆਈ. ਦਿਲਬਾਗ ਸਿੰਘ ਦੀ ਕਾਰ ਵਿਚ ਬੰਬ ਰੱਖਣ ਦਾ ਮਾਮਲਾ ਪ੍ਰਮੁੱਖ ਹੈ। ਮੋਬਾਈਲ ਟਾਵਰ ਨੂੰ ਨਿਗਰਾਨੀ ਹੇਠ ਲੈ ਕੇ ਉਕਤ ਮਾਮਲੇ ਨੂੰ ਸੁਲਝਾਉਣ ’ਚ ਜੇਕਰ ਪੁਲਸ ਨੇ ਥੋੜ੍ਹੀ ਵੀ ਦੇਰੀ ਕੀਤੀ ਹੁੰਦੀ ਤਾਂ ਉਕਤ ਮਾਮਲੇ ਦੇ ਦੋਸ਼ੀ ਦੇਸ਼ ਛੱਡ ਕੇ ਵਿਦੇਸ਼ ਚਲੇ ਗਏ ਹੁੰਦੇ ਅਤੇ ਫਿਰ ਇਹ ਮਾਮਲਾ ਰਹੱਸ ਬਣਿਆ ਰਹਿੰਦਾ । ਉਕਤ ਮਾਮਲੇ ਦੇ ਮੁਲਜ਼ਮ ਗੈਂਗਸਟਰ ਲੰਡਾ ਦੇ ਕਾਫੀ ਕਰੀਬੀ ਸਨ ਅਤੇ ਬੰਬ ਰੱਖਣ ਵਾਲੇ ਦੋਵਾਂ ਮੁਲਜ਼ਮਾਂ ਨੂੰ ਵਿਦੇਸ਼ ਜਾਣ ਤੋਂ ਪਹਿਲਾਂ ਹੀ ਦਿੱਲੀ ਏਅਰਪੋਰਟ ਤੋਂ ਪੁਲਸ ਟੀਮ ਨੇ ਕਾਬੂ ਕਰ ਲਿਆ ਸੀ। ਦੂਜੇ ਪਾਸੇ ਇਸ ਵਿਸ਼ਵ ਪ੍ਰਸਿੱਧ ਵਿਰਾਸਤੀ ਗਲੀ ਦੀ ਮਹੱਤਤਾ ਨੂੰ ਦੇਖਦੇ ਹੋਏ ਪੁਲਸ ਟੀਮ ਇਸ ਮਾਮਲੇ ਦੀ ਦਹਿਸ਼ਤੀ ਕੌਣ, ਸ਼ਰਾਰਤੀ ਅਨਸਰਾਂ ਅਤੇ ਨਿੱਜੀ ਕਾਰਨਾਂ ਤਹਿਤ ਵੀ ਜਾਂਚ ਕਰ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ : ਜਲੰਧਰ ਲੋਕ ਸਭਾ ਜ਼ਿਮਨੀ ਚੋਣ : ਮੁੱਖ ਚੋਣ ਅਧਿਕਾਰੀ ਸਿਬਿਨ ਸੀ. ਨੇ ਵੋਟਰਾਂ ਦਾ ਕੀਤਾ ਧੰਨਵਾਦ
ਕੀ ਕਹਿੰਦੇ ਹਨ ਡੀ. ਸੀ. ਪੀ.
ਡੀ. ਸੀ. ਪੀ. ਪਰਮਿੰਦਰ ਸਿੰਘ ਭੰਡਾਲ ਦਾ ਕਹਿਣਾ ਹੈ ਕਿ ਇਸ ਘਟਨਾ ਤੋਂ ਬਾਅਦ ਪੁਲਸ ਦੇ ਉੱਚ ਅਧਿਕਾਰੀਆਂ ਨੇ ਸ਼ਹਿਰ ਦੀ ਸਮੁੱਚੀ ਪੁਲਸ ਫੋਰਸ ਨੂੰ ਹਾਈ ਅਲਰਟ ’ਤੇ ਰੱਖ ਦਿੱਤਾ ਹੈ ਤੇ ਪੂਰੇ ਸ਼ਹਿਰ ਦੇ ਐਂਟਰੀ ਅਤੇ ਐਗਜ਼ਿਟ ਪੁਆਇੰਟਾਂ ’ਤੇ ਚੈਕਿੰਗ ਦੇ ਨਾਲ-ਨਾਲ ਸ਼ੱਕੀ ਵਿਅਕਤੀਆਂ ਨੂੰ ਪੁਲਸ ਰਾਊਂਡਅੱਪ ਵੀ ਕਰ ਰਹੀ ਹੈ।
CBSE 10ਵੀਂ-12ਵੀਂ ਦੇ ਨਤੀਜੇ ਸਬੰਧੀ ਵਾਇਰਲ ਹੋਇਆ ਫ਼ਰਜ਼ੀ ਨੋਟਿਸ, ਬੋਰਡ ਨੇ ਟਵੀਟ ਕਰ ਕੀਤਾ ਅਲਰਟ
NEXT STORY