ਸੰਗਰੂਰ (ਵਿਜੈ ਕੁਮਾਰ ਸਿੰਗਲਾ) : ਭਾਰਤ ਸਰਕਾਰ ਦਾ ਗ੍ਰਹਿ ਮੰਤਰਾਲਾ ਦੇਸ਼ ਦੇ ਸਰਵੋਤਮ ਪੁਲਸ ਥਾਣਿਆਂ ਦੀ ਚੋਣ ਕਰਨ ਅਤੇ ਦਰਜਾਬੰਦੀ ਕਰਨ ਲਈ ਪੁਲਸ ਥਾਣਿਆਂ ਦੇ ਮੁਲਾਂਕਣ ਲਈ ਇੱਕ ਸਲਾਨਾ ਸਰਵੇਖਣ ਕਰਵਾਉਂਦਾ ਹੈ। ਚੋਟੀ ਦੇ 10 ਚੁਣੇ ਹੋਏ ਪੁਲਸ ਥਾਣਿਆਂ ਦੇ ਨਾਮ ਦਾ ਐਲਾਨ ਕੀਤਾ ਜਾਂਦਾ ਹੈ ਅਤੇ ਇਸ ਸਬੰਧ ਵਿੱਚ ਵਧੀਆ ਚੁਣੇ ਗਏ ਪੁਲਸ ਥਾਣਿਆਂ ਨੂੰ ਸਰਟੀਫਿਕੇਟ ਵੀ ਪ੍ਰਦਾਨ ਕੀਤਾ ਜਾਂਦਾ ਹੈ। ਸਾਲ-2021 ਲਈ ਸਰਵੇਖਣ ਮੈਸਰਜ਼ ਟ੍ਰਾਂਸ ਰੂਰਲ ਐਗਰੀ ਕੰਸਲਟਿੰਗ ਸਰਵਿਸਿਜ਼ ਪ੍ਰਾਈਵੇਟ ਵੱਲੋਂ ਕਰਵਾਇਆ ਗਿਆ ਸੀ।
ਇਹ ਵੀ ਪੜ੍ਹੋ : ਹਵਸ ਦੀ ਭੁੱਖ 'ਚ ਦਰਿੰਦੇ ਨੇ ਢਾਈ ਸਾਲਾ ਬੱਚੀ ਨਾਲ ਕੀਤੀ ਹੈਵਾਨੀਅਤ, ਭੱਜਦੇ ਹੋਏ ਨੂੰ ਲੋਕਾਂ ਨੇ ਕੀਤਾ ਕਾਬੂ
ਸਰਵੇਖਣ ਦੇ ਆਧਾਰ ਤੇ ਸਭ ਤੋਂ ਪਹਿਲਾਂ 75 ਪੁਲਸ ਸਟੇਸ਼ਨਾਂ ਨੂੰ ਸ਼ਾਰਟਲਿਸਟ ਕੀਤਾ ਗਿਆ ਸੀ ਅਤੇ ਅਖੀਰ 'ਚ ਭਾਰਤ ਵਿੱਚੋਂ 10 ਸਭ ਤੋਂ ਵਧੀਆ ਪੁਲਸ ਥਾਣੇ ਚੁਣੇ ਗਏ। ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਸਲਾਨਾ ਦਰਜਾਬੰਦੀ ਵਿੱਚ ਜ਼ਿਲ੍ਹਾ ਸੰਗਰੂਰ ਦੇ ਪੁਲਸ ਥਾਣਾ ਛਾਜਲੀ ਨੂੰ ਪੰਜਾਬ ਦਾ ਸਰਵੋਤਮ ਪੁਲਸ ਥਾਣਾ ਚੁਣਿਆ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਮੌਸਮ ਨੂੰ ਲੈ ਕੇ ਜ਼ਰੂਰੀ ਖ਼ਬਰ, 27 ਅਤੇ 28 ਤਾਰੀਖ਼ ਨੂੰ ਵਧੇਗਾ 'ਲੂ' ਦਾ ਕਹਿਰ
ਇਸ ਸਬੰਧ ਵਿੱਚ ਅੱਜ ਵੀ. ਕੇ. ਭਾਵਰਾ, ਆਈ. ਪੀ. ਐੱਸ., ਡੀ. ਜੀ. ਪੀ., ਪੰਜਾਬ ਵੱਲੋਂ ਏ. ਡੀ.ਜੀ.ਪੀ (ਐੱਚ. ਆਰ. ਡੀ.) ਸ਼ਸ਼ੀ ਪ੍ਰਭਾ ਆਈ. ਪੀ. ਐੱਸ. ਦੀ ਹਾਜ਼ਰੀ ਵਿੱਚ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਸਰਟੀਫਿਕੇਟ ਆਫ ਐਕਸੀਲੈਂਸ ਮਨਦੀਪ ਸਿੰਘ ਸਿੱਧੂ, (ਆਈ.ਪੀ.ਐਸ.), ਐਸ.ਐਸ.ਪੀ ਸੰਗਰੂਰ ਨੂੰ ਪ੍ਰਦਾਨ ਕੀਤਾ ਗਿਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਰਾਜਾ ਵੜਿੰਗ ਦੀ ਪੰਜਾਬ ਸਰਕਾਰ ’ਤੇ ਚੁਟਕੀ, ਸਵੇਰੇ ਫ਼ੈਸਲਾ ਲੈ ਕੇ ਸ਼ਾਮੀ ਹੋ ਜਾਂਦੈ ਵਾਪਸ
NEXT STORY