ਮਾਲੇਰਕਟੋਲ : ਆਪਣੇ ਹੀ ਥਾਣੇ ਵਿਚ ਚੋਰੀ ਕਰਨ ਦੇ ਦੋਸ਼ ਵਿਚ ਇਕ ਸਹਾਇਕ ਥਾਣੇਦਾਰ ’ਤੇ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁਲਜ਼ਮ ’ਤੇ ਮੁਕੱਦਮਿਆਂ ਵਿਚ ਬਰਾਮਦ ਕੀਤੀ ਗਈ ਰਾਸ਼ੀ ਦੇ 52 ਹਜ਼ਾਰ ਰੁਪਏ ਚੋਰੀ ਕਰਨ ਦਾ ਦੋਸ਼ ਹੈ। ਥਾਣਾ ਸਦਰ ਅਹਿਮਦਗੜ੍ਹ ਦੇ ਐੱਸ. ਆਈ. ਇੰਦਰਜੀਤ ਸਿੰਘ ਨੇ ਦੱਸਿਆ ਕਿ 13 ਜੂਨ ਨੂੰ ਐੱਸ. ਸੀ. ਗੁਰਸੇਵਕ ਸਿੰਘ ਦਾ ਨਾਮ ਐੱਸ. ਐੱਸ. ਪੀ. ਮਾਲੇਰਕੋਟਲਾ ਵਲੋਂ ਇਕ ਦਿਨ ਦੇ ਕੋਰਸ ਲਈ ਪੀ. ਪੀ. ਏ. ਫਿਲੌਰ ਲਈ ਚੁਣਿਆ ਗਿਆ। ਜਦੋਂ ਐੱਸ. ਸੀ. ਗੁਰਸੇਵਕ ਸਿੰਘ 14 ਜੂਨ ਨੂੰ ਥਾਣੇ ਪਹੁੰਚਿਆ ਤਾਂ ਦੇਖਿਆ ਕਿ ਅਲਮਾਰੀ ਦੀਆਂ ਚਾਬੀਆਂ ਨਹੀਂ ਸਨ। ਸਟਾਫ ਨੂੰ ਵੀ ਨਹੀਂ ਪਤਾ ਸੀ। ਸ਼ਾਮ ਨੂੰ ਸਹਾਇਕ ਥਾਣੇਦਾਰ ਗੁਰਮੇਲ ਸਿੰਘ ਆਇਆ ਅਤੇ ਕਿਹਾ ਕਿ ਚਾਬੀਆਂ ਮਿਲ ਗਈਆਂ ਹਨ ਅਤੇ ਚਾਬੀ ਫੜਾ ਦਿੱਤੀ। 15 ਜੂਨ ਨੂੰ ਜਦੋਂ ਐੱਸ. ਸੀ. ਗੁਰਸੇਵਕ ਸਿੰਘ ਨੇ ਅਲਮਾਰੀ ਖੋਲ੍ਹੀ ਤਾਂ ਪੁਲੰਦੇ, ਲਿਫਾਫੇ ਆਦਿ ਹੇਠਾਂ ਡਿੱਗ ਗਏ, ਜਿਸ ਤੋਂ ਪਤਾ ਲੱਗਾ ਕਿ ਅਲਮਾਰੀ ਨਾਲ ਛੇੜਛਾੜ ਕੀਤੀ ਗਈ ਸੀ।
ਇਹ ਵੀ ਪੜ੍ਹੋ : ਇਕ ਛੋਟੀ ਜਿਹੀ ਗ਼ਲਤੀ ਨਾਲ ਫੜੀ ਗਈ 8.49 ਕਰੋੜ ਦੀ ਲੁੱਟ ਨੂੰ ਅੰਜਾਮ ਦੇਣ ਵਾਲੀ ‘ਡਾਕੂ ਹਸੀਨਾ’
ਉਨ੍ਹਾਂ ਨੇ ਸਟਾਫ ਤੋਂ ਪੁੱਛਿਆ ਤਾਂ ਸਟਾਫ ਨੇ ਕਿਹਾ ਕਿ ਉਨ੍ਹਾਂ ਨੇ ਅਲਮਾਰੀ ਨਹੀਂ ਖੋਲ੍ਹੀ ਹੈ। ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ ਤਾਂ ਗੁਰਮੇਲ ਸਿੰਘ ਅਲਮਾਰੀ ਵਿਚੋਂ 52 ਹਜ਼ਾਰ ਰੁਪਏ ਚੋਰੀ ਕਰਦਾ ਪਾਇਆ ਗਿਆ। ਗੁਰਮੇਲ ਸਿੰਘ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ 380, 381 ਦੇ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਿਸ ਤੋਂ ਬਾਅਦ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ ਗਿਆ। ਏ. ਐੱਸ. ਆਈ. ਨੂੰ ਮੁਅੱਤਲ ਕਰਨ ਲਈ ਉੱਚ ਅਧਿਕਾਰੀਆਂ ਨੂੰ ਲਿਖਿਆ ਗਿਆ ਹੈ।
ਇਹ ਵੀ ਪੜ੍ਹੋ : ਮੋਗਾ ’ਚ ਲੁੱਟ ਦੌਰਾਨ ਜਿਊਲਰ ਦਾ ਕਤਲ ਕਰਨ ਵਾਲੇ ਗ੍ਰਿਫ਼ਤਾਰ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani
ਫਾਜ਼ਿਲਕਾ 'ਚ 2 ਨੌਜਵਾਨ ਕੁੜੀਆਂ ਨਾਲ ਗੈਂਗਰੇਪ, ਢਾਬੇ 'ਤੇ ਰੋਟੀ ਖਾਣ ਆਈਆਂ ਨੂੰ ਕੀਤਾ ਗਿਆ ਅਗਵਾ
NEXT STORY