ਮਜੀਠਾ (ਪ੍ਹਿਥੀਪਾਲ ਹਰੀਆਂ)- ਜ਼ਿਲਾ ਪੁਲਸ ਮੁਖੀ ਧਰੁਵ ਦਹੀਆ ਦੇ ਹੁਕਮਾਂ ਤਹਿਤ ਪੁਲਸ ਥਾਣਾ ਮਜੀਠਾ ਵਿਖੇ ਇੰਸਪੈਕਟਰ ਸਰਵਨਪਾਲ ਸਿੰਘ ਨੇ ਬਤੌਰ ਐਸਐਚਓ ਅਹੁਦਾ ਸੰਭਾਲਦਿਆਂ ਪੱਤਰਕਾਰਾਂ ਨਾਲ ਮੀਟਿੰਗ ਕੀਤੀ। ਮੀਟਿੰਗ ਦੌਰਾਨ ਉਨ੍ਹਾਂ ਨੇ ਕਿਹਾ ਕਿ ਅਮਨ ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣਾ ਉਨ੍ਹਾਂ ਦੀ ਪ੍ਰਮੁੱਖ ਤਰਜੀਹ ਹੋਵੇਗੀ। ਕਿਸੇ ਵੀ ਸ਼ਰਾਰਤੀ ਅਨਸਰ ਨੂੰ ਅਮਨ ਕਾਨੂੰਨ ਹੱਥਾਂ ਵਿੱਚ ਨਹੀ ਲੈਣ ਦਿੱਤਾ ਜਾਵੇਗਾ। ਨਸ਼ਾ ਤਸਕਰਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਆਪਣਾ ਗੋਰਖ ਧੰਦਾ ਤੁਰੰਤ ਬੰਦ ਕਰ ਦੇਣ ਨਹੀ ਤਾਂ ਕਾਨੂੰਨ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ-ਨਾਬਾਲਿਗਾ ਦੇ ਢਿੱਡ ’ਚ ਹੋਇਆ ਦਰਦ, ਚੈੱਕਅਪ ਕਰਵਾਉਣ ’ਤੇ ਨਿਕਲੀ ਗਰਭਵਤੀ
ਉਨ੍ਹਾਂ ਨੇ ਇਲਾਕੇ ਦੇ ਸੂਝਵਾਨ ਨਾਗਰਿਕਾਂ ਨੂੰ ਵੀ ਇਸ ਬਾਬਤ ਸਹਿਯੋਗ ਕਰਨ ਲਈ ਕਿਹਾ। ਇਸ ਦੇ ਨਾਲ ਹੀ ਉਨ੍ਹਾਂ ਨੇ ਮਜੀਠਾ ਸ਼ਹਿਰ ਦੇ ਬਜ਼ਾਰਾਂ ਗਲੀਆਂ ਵਿੱਚ ਬੁਲੇਟ ਮੋਟਰਸਾਈਕਲ ਦੇ ਪਟਾਕੇ ਮਾਰਨ ਵਾਲੇ ਨੌਜਵਾਨਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਪਟਾਕੇ ਮਾਰਨ ਵਾਲੇ ਨੌਜਵਾਨਾਂ ਦੇ ਫੜੇ ਜਾਣ 'ਤੇ ਉਨ੍ਹਾਂ ਦੇ ਮਾਪਿਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਇਸ ਕਰਕੇ ਇਨ੍ਹਾਂ ਨੌਜਵਾਨਾਂ ਦੇ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਦੇ ਸਹੀ ਦੇਖ ਭਾਲ ਕਰਨ। ਉਨ੍ਹਾਂ ਨੇ ਕੋਰੋਨਾਂ ਮਹਾਂਮਾਰੀ ਦੇ ਵਧਦੇ ਮਾਮਲਿਆਂ ਤੇ ਚਿੰਤਾ ਪ੍ਰਗਟ ਕਰਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਕਿ ਘਰੋਂ ਬਾਹਰ ਨਿਕਲਦੇ ਸਮੇਂ ਮੂੰਹ ਤੇ ਮਾਸਕ ਪਾਇਆ ਜਾਵੇ, ਆਪਸ ਵਿੱਚ ਸਮਾਜਿਕ ਦੂਰੀ ਬਣਾ ਕੇ ਰੱਖੀ ਜਾਵੇ। ਜਨਤਕ ਇਕੱਠਾਂ ਵਿੱਚ ਨਾਂ ਜਾਇਆ ਜਾਵੇ। ਕੋਰੋਨਾ ਵੈਕਸੀਨ ਦਾ ਟੀਕਾਕਰਣ ਕਰਵਾਇਆ ਜਾਵੇ ਜਿਹੜਾ ਕਿ ਬਿਲਕੁਲ ਮਨੁੱਖੀ ਸਰੀਰ ਵਾਸਤੇ ਸੇਫ ਹੈ ਇਸ ਦੇ ਕੋਈ ਬੁਰੇ ਪ੍ਰਭਾਵ ਨਹੀ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਪੁਲਸ ਸਟੇਸ਼ਨ ਮਜੀਠਾ ਦੇ ਸਮੂਹ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।
ਨੋਟ-ਤੁਹਾਨੂੰ ਇਹ ਖਬਰ ਕਿਹੋ ਜਿਹੀ ਲੱਗੀ, ਆਪਣਾ ਕੀਮਤੀ ਕੁਮੈਂਟ ਕਰ ਕੇ ਜ਼ਰੂਰ ਦੱਸੋ।
ਸਿਵਲ ਹਸਪਤਾਲ ਦੀ ਨਰਸ ’ਤੇ ਲਾਇਆ ਗਲਤ ਤਰੀਕੇ ਨਾਲ ਗਰਭਪਾਤ ਕਰਵਾਉਣ ਦਾ ਦੋਸ਼
NEXT STORY