ਜਲੰਧਰ (ਵਰੁਣ)–ਜੈਜ਼ੀ ਬੀ. ਦੇ ਪੰਜਾਬੀ ਗਾਣੇ ‘ਥੱਲੇ ਜੱਟ ਦੇ ਕਾਲੀ ਬੁਗਾਟੀ...ਅੱਖ ’ਤੇ ਚਸ਼ਮਾ ਕਾਲਾ’ ਗਾਣੇ ’ਤੇ ਰੀਲ ਬਣਾ ਕੇ ਕਾਰ ਨਾਲ ਸਟੰਟ ਮਾਰਨ ਦੀ ਰੀਲ ਵਾਇਰਲ ਹੋਣ ਤੋਂ ਬਾਅਦ ਪੁਲਸ ਨੇ ਐਕਸ਼ਨ ਲੈ ਲਿਆ, ਜਿਸ ਨੇ ਕਾਰ ਦਾ ਨੰਬਰ ਟ੍ਰੇਸ ਕਰ ਕੇ ਉਸ ਦੇ ਮਾਲਕ ਨੂੰ ਤਲਬ ਕੀਤਾ ਅਤੇ ਗੱਡੀ ਦਾ ਮੋਟਾ ਚਲਾਨ ਕੱਟ ਦਿੱਤਾ। ਈ. ਆਰ. ਐੱਸ. ਦੇ ਇੰਚਾਰਜ ਇੰਸ. ਰਸ਼ਮਿੰਦਰ ਸਿੰਘ ਨੇ ਦੱਸਿਆ ਕਿ ਸੋਸ਼ਲ ਮੀਡੀਆ ’ਤੇ ਇਕ ਰੀਲ ਵਾਇਰਲ ਹੋਈ ਸੀ, ਜਿਸ ਵਿਚ ਵਾਕਸ ਵੈਗਨ ਗੱਡੀ ਦੇ ਸ਼ੀਸ਼ਿਆਂ ’ਤੇ ਜ਼ੈੱਡ ਬਲੈਕ ਫਿਲਮ ਲੱਗੀ ਹੋਈ ਸੀ। ਐਕਸਟਰਾ ਚੌੜੇ ਟਾਇਰ ਸਨ ਅਤੇ ਲਾਈਟਿੰਗ ਵੀ ਟ੍ਰੈਫਿਕ ਨਿਯਮਾਂ ਦੇ ਉਲਟ ਸੀ।

ਇਹ ਵੀ ਪੜ੍ਹੋ : ਜਲੰਧਰ ਤੋਂ ਦੁਖ਼ਦਾਈ ਖ਼ਬਰ, ਸੱਸ ਦਾ ਵਿਛੋੜਾ ਨਾ ਸਹਾਰ ਸਕੀ ਨੂੰਹ, ਮੌਤ ਦੀ ਖ਼ਬਰ ਸੁਣਦਿਆਂ ਹੀ ਤੋੜਿਆ ਦਮ
ਜਿਵੇਂ ਹੀ ਵੀਡੀਓ ਉਨ੍ਹਾਂ ਕੋਲ ਆਈ ਤਾਂ ਉਨ੍ਹਾਂ ਨੇ ਕਾਰ ਦਾ ਨੰਬਰ ਟ੍ਰੇਸ ਕੀਤਾ ਅਤੇ ਕਾਰ ਦੇ ਮਾਲਕ ਨੂੰ ਟ੍ਰੈਫਿਕ ਪੁਲਸ ਥਾਣੇ ਤਲਬ ਕੀਤਾ। ਟ੍ਰੈਫਿਕ ਪੁਲਸ ਨੇ ਗੱਡੀ ’ਤੇ ਲੱਗੀ ਸਾਰੀ ਕਾਲੀ ਫਿਲਮ ਉਤਾਰੀ, ਜਿਸ ਤੋਂ ਬਾਅਦ ਮੋਟਾ ਚਲਾਨ ਕੱਟਿਆ ਗਿਆ। ਟ੍ਰੈਫਿਕ ਪੁਲਸ ਨੇ ਗੱਡੀ ਦੇ ਮਾਲਕ ਨੂੰ ਟਾਇਰ ਵੀ ਬਦਲਣ ਨੂੰ ਕਿਹਾ ਹੈ।

ਇੰਸ. ਰਸ਼ਮਿੰਦਰ ਸਿੰਘ ਨੇ ਕਿਹਾ ਕਿ ਕਾਰ ਦੇ ਚਾਲਕ ਨੇ ਰੋਡ ’ਤੇ ਗੱਡੀ ਚਲਾਉਂਦੇ ਹੋਏ ਸਟੰਟ ਮਾਰਦਿਆਂ ਕਾਰ ਦਾ ਦਰਵਾਜ਼ਾ ਵੀ ਖੋਲ੍ਹ ਦਿੱਤਾ ਸੀ, ਜਿਸ ਨਾਲ ਕੋਈ ਹਾਦਸਾ ਵੀ ਹੋ ਸਕਦਾ ਸੀ। ਜੇਕਰ ਕਿਸੇ ਨੇ ਵੀ ਇਸ ਤਰ੍ਹਾਂ ਦੀ ਵੀਡੀਓ ਬਣਾਈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੁਲਸ ਦੀ ਨਜ਼ਰ ਸੋਸ਼ਲ ਮੀਡੀਆ ਦੇ ਹਰ ਪਲੇਟਫਾਰਮ ’ਤੇ ਹੈ। ਜੇਕਰ ਕਿਸੇ ਨੇ ਵੀ ਸੋਸ਼ਲ ਮੀਡੀਆ ’ਤੇ ਇਸ ਤਰ੍ਹਾਂ ਦੀ ਵੀਡੀਓ ਪਾਈ ਜਾਂ ਫਿਰ ਕਿਸੇ ਰਾਹਗੀਰ ਨੇ ਉਨ੍ਹਾਂ ਤਕ ਅਜਿਹੇ ਸਟੰਟ ਕਰਨ ਦੀ ਵੀਡੀਓ ਬਣਾ ਕੇ ਪਹੁੰਚਾਈ ਤਾਂ ਉਸ ਖ਼ਿਲਾਫ਼ ਕਾਰਵਾਈ ਤੈਅ ਹੈ।

ਇਹ ਵੀ ਪੜ੍ਹੋ : ਨਾਇਬ ਤਹਿਸੀਲਦਾਰ ਦਾ ਰੀਡਰ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ, ਹੋਇਆ ਵੱਡਾ ਖ਼ੁਲਾਸਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੁਲਸ ਵੱਲੋਂ ਐਨਕਾਊਂਟਰ ਕੀਤੇ ਮੋਹਿਤ ਦਾ ਪਰਿਵਾਰ ਆਇਆ ਸਾਹਮਣੇ, ਦੱਸੀਆਂ ਇਹ ਗੱਲਾਂ
NEXT STORY