ਸ੍ਰੀ ਅਨੰਦਪੁਰ ਸਾਹਿਬ ( ਚੋਵੇਸ਼ ਲੁਟਾਵਾ)- ਪੰਜਾਬ ਸਰਕਾਰ ਨੇ 'ਯੁੱਧ ਨਸ਼ੇ ਵਿਰੁੱਧ' ਦੀ ਸ਼ੁਰੂਆਤ ਕੀਤੀ ਹੋਈ ਹੈ, ਉਥੇ ਹੀ ਹੋਲੇ- ਮਹੱਲੇ ਮੌਕੇ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਵੀ ਪੁਲਸ ਪੂਰੀ ਐਕਸ਼ਨ ਮੋਡ ਵਿੱਚ ਹੈ। ਹੁਣ ਹੋਲੇ-ਮਹੱਲੇ ਦੀ ਸੰਗਤ ਨੂੰ ਭੰਗ ਦੇ ਪਕੌੜੇ, ਘੋਟਿਆਦ ਦੀਆਂ ਚੀਜ਼ਾਂ ਮੇਲੇ ਵਿੱਚ ਨਹੀਂ ਮਿਲਣਗੀਆਂ। ਡੀ. ਐੱਸ. ਪੀ. ਅਨੰਦਪੁਰ ਸਾਹਿਬ ਅਜੇ ਸਿੰਘ ਨੇ ਮੇਲੇ ਵਿੱਚ ਭੰਗ ਘੋਟਾ ਵੇਚਣ ਵਾਲਿਆਂ ਦੀਆਂ ਦੁਕਾਨਾਂ ਤੋਂ ਸਾਮਾਨ ਚੁਕਵਾ ਦਿੱਤਾ।

ਇਹ ਵੀ ਪੜ੍ਹੋ : Punjab: ਮਾਪਿਆਂ ਦੇ ਇਕਲੌਤੇ ਸੋਹਣੇ-ਸੁਨੱਖੇ ਪੁੱਤ ਦੀ ਸੜਕ ਹਾਦਸੇ 'ਚ ਮੌਤ, ਨਹੀਂ ਵੇਖ ਹੁੰਦੀ ਵਿਲਕਦੀ ਮਾਂ
ਦੱਸ ਦਈਏ ਕਿ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਡੀ. ਐੱਸ. ਪੀ. ਅਜੇ ਸਿੰਘ ਨੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਮੋਰਚਾ ਸਾਂਭ ਲਿਆ ਹੈ, ਜੋ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਦਾ ਹੈ, ਉਸ ਦੇ ਚਲਾਨ ਕੀਤੇ ਜਾ ਰਹੇ ਹਨ ਅਤੇ ਨਸ਼ਾ ਵੇਚਣ ਵਾਲਿਆਂ ਦਾ ਸਾਰਾ ਹੀ ਸਾਮਾਨ ਥਾਣੇ ਜ਼ਬਤ ਕੀਤਾ ਜਾ ਰਿਹਾ ਹੈ। ਸ੍ਰੀ ਆਨੰਦਪੁਰ ਸਾਹਿਬ ਦੀਆਂ ਹੋਲੇ-ਮਹੱਲੇ ਮੌਕੇ ਲੱਗੀਆਂ ਹੋਈਆਂ ਦੁਕਾਨਾਂ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿੱਥੇ ਡੀ. ਐੱਸ. ਪੀ. ਅਜੇ ਸਿੰਘ ਨੇ ਆਪਣੀ ਪੁਲਸ ਪਾਰਟੀ ਸਮੇਤ ਦੁਕਾਨਾਂ ਚੁਕਵਾ ਕੇ ਇਕ ਵੱਖਰੀ ਹੀ ਮਿਸਾਲ ਪੇਸ਼ ਕੀਤੀ ਹੈ। ਇਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ।

ਇਹ ਵੀ ਪੜ੍ਹੋ : ਪੰਜਾਬ ਤੋਂ ਵੱਡੀ ਖ਼ਬਰ: ਇੰਡੀਆ ਦੇ ਟਰਾਫੀ ਜਿੱਤਣ ਮਗਰੋਂ ਗੋਲ਼ੀਆਂ ਨਾਲ ਕੰਬਿਆ ਇਹ ਇਲਾਕਾ, ਇੱਧਰ-ਉੱਧਰ ਭੱਜੇ ਲੋਕ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨਾਜਾਇਜ਼ ਮਾਈਨਿੰਗ ਕਰਨ ਦੇ ਦੋਸ਼ ’ਚ 3 ਨਾਮਜ਼ਦ
NEXT STORY