ਜਲੰਧਰ (ਵਿਸ਼ੇਸ਼) : ਪਿਛਲੇ ਕੁਝ ਸਮੇਂ ਤੋਂ ਪੰਜਾਬ ਦੇ ਕਈ ਸ਼ਹਿਰਾਂ ਅਤੇ ਇਲਾਕਿਆਂ ਵਿਚ ਵਪਾਰੀ ਅਤੇ ਦੁਕਾਨਦਾਰ ਇਕ ਅਣਜਾਣ ਡਰ ਦੇ ਸਾਏ ਹੇਠ ਜੀਅ ਰਹੇ ਹਨ। ਮੋਬਾਈਲ ਫੋਨ ਦੀ ਘੰਟੀ ਵੱਜਦੇ ਹੀ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ ਅਤੇ ਲੱਗਦਾ ਹੈ—ਕਿਤੇ ਫਿਰ ਉਹੀ ਧਮਕੀ ਭਰੀ ਆਵਾਜ਼ ਤਾਂ ਨਹੀਂ। ਕਦੇ ਵਿਦੇਸ਼ ਤੋਂ ਕਾਲ ਆਉਣ ਦਾ ਦਾਅਵਾ, ਤਾਂ ਕਦੇ ਖੁਦ ਨੂੰ ਕਿਸੇ ਵੱਡੇ ਗੈਂਗਸਟਰ ਦਾ ਆਦਮੀ ਦੱਸ ਕੇ ਲੱਖਾਂ ਰੁਪਏ ਦੀ ਮੰਗ। ਜੇਕਰ ਪੈਸੇ ਦੇਣ ਤੋਂ ਇਨਕਾਰ ਕੀਤਾ ਤਾਂ ਜਵਾਬ ’ਚ ਗੋਲੀ ਮਾਰਨ ਜਾਂ ਪਰਿਵਾਰ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ।
ਪੜ੍ਹੋ ਇਹ ਵੀ - 25000 ਰੁਪਏ ਕਮਾਉਣ ਵਾਲੇ ਲੋਕ ਬਣ ਸਕਦੇ ਹਨ ਕਰੋੜਪਤੀ, ਜਾਣ ਲਓ ਇਹ ਖ਼ਾਸ ਤਰੀਕਾ
ਇਸ ਡਰ ਨੇ ਸਿਰਫ਼ ਕਾਰੋਬਾਰ ਨੂੰ ਹੀ ਨਹੀਂ, ਸਗੋਂ ਆਮ ਜ਼ਿੰਦਗੀ ਨੂੰ ਵੀ ਜਕੜ ਲਿਆ ਹੈ। ਕਈ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਸਮੇਂ ਤੋਂ ਪਹਿਲਾਂ ਬੰਦ ਕਰਨੀਆਂ ਸ਼ੁਰੂ ਕਰ ਦਿੱਤੀਆਂ, ਤਾਂ ਕਈ ਹੁਣ ਦੇਰ ਰਾਤ ਤੱਕ ਕੰਮ ਕਰਨ ਤੋਂ ਡਰਨ ਲੱਗੇ ਹਨ। ਕੁਝ ਨੇ ਤਾਂ ਬੱਚਿਆਂ ਨੂੰ ਸਕੂਲ ਭੇਜਣ ’ਚ ਵੀ ਝਿਜਕ ਮਹਿਸੂਸ ਕੀਤੀ ਹੈ ਪਰ ਹੁਣ ਪੰਜਾਬ ਪੁਲਸ ਨੇ ਇਸ ਮਾਮਲੇ ’ਚ ਲੇਟੈਸਟ ਤਕਨੀਕ ਦੀ ਵਰਤੋਂ ਕਰ ਕੇ ਧਮਕੀ ਦੇਣ ਵਾਲਿਆਂ ’ਤੇ ਸ਼ਿਕੰਜਾ ਕੱਸਣ ਦੀ ਯੋਜਨਾ ’ਤੇ ਕੰਮ ਸ਼ੁਰੂ ਕੀਤਾ ਹੈ।
ਪੜ੍ਹੋ ਇਹ ਵੀ - ਇਹ ਨੌਜਵਾਨ ਮੇਰਾ ਪਤੀ! ਇਥੇ ਕੁੜੀਆਂ ਮਰਜ਼ੀ ਨਾਲ ਕਰਵਾਉਂਦੀਆਂ ਵਿਆਹ, ਮੁੰਡਾ ਨਹੀਂ ਕਰ ਸਕਦਾ ਨਾ-ਨੁੱਕਰ
ਜੇਲ੍ਹ ’ਚ ਬੰਦ ਗੈਂਗਸਟਰਾਂ ’ਤੇ ਸ਼ਿਕੰਜਾ
ਇਨ੍ਹਾਂ ਲਗਾਤਾਰ ਵਧਦੀਆਂ ਸ਼ਿਕਾਇਤਾਂ ਤੋਂ ਬਾਅਦ ਪੰਜਾਬ ਪੁਲਸ ਨੇ ਇਕ ਅਹਿਮ ਅਤੇ ਸਖ਼ਤ ਕਦਮ ਚੁੱਕਿਆ ਹੈ। ਰਾਜ ਦੀਆਂ ਵੱਖ-ਵੱਖ ਜੇਲ੍ਹਾਂ ’ਚ ਬੰਦ ਬਦਨਾਮ ਗੈਂਗਸਟਰਾਂ ਅਤੇ ਅਪਰਾਧੀਆਂ ਦੇ ਵੁਆਇਸ ਸੈਂਪਲ ਲਏ ਗਏ। ਪੁਲਸ ਦਾ ਮੰਨਣਾ ਹੈ ਕਿ ਕਈ ਧਮਕੀ ਭਰੀਆਂ ਕਾਲਾਂ ਜੇਲ੍ਹ ਅੰਦਰੋਂ ਜਾਂ ਜੇਲ ’ਚ ਬੈਠੇ ਗੈਂਗਸਟਰਾਂ ਦੇ ਇਸ਼ਾਰੇ ’ਤੇ ਕੀਤੀਆਂ ਜਾ ਰਹੀਆਂ ਹਨ। ਪੁਲਸ ਸੂਤਰਾਂ ਨੇ ਦੱਸਿਆ ਕਿ ਆਧੁਨਿਕ ਤਕਨੀਕ ਦੀ ਮਦਦ ਨਾਲ ਇਨ੍ਹਾਂ ਵੁਆਇਸ ਸੈਂਪਲਾਂ ਨੂੰ ਧਮਕੀ ਭਰੀਆਂ ਕਾਲਾਂ ਦੀ ਰਿਕਾਰਡਿੰਗ ਨਾਲ ਮਿਲਾਇਆ ਜਾਵੇਗਾ। ਜੇਕਰ ਕਿਸੇ ਵੀ ਦੋਸ਼ੀ ਦੀ ਆਵਾਜ਼ ਮੈਚ ਹੁੰਦੀ ਹੈ ਤਾਂ ਉਸ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਜੇਲ੍ਹ ਅੰਦਰ ਮਿਲੀਭੁਗਤ ਦੀ ਵੀ ਜਾਂਚ ਹੋਵੇਗੀ।
ਪੜ੍ਹੋ ਇਹ ਵੀ - ਅੱਜ ਤੋਂ ਨਹੀਂ ਵੱਜਣਗੀਆਂ ਵਿਆਹ ਦੀਆਂ ‘ਸ਼ਹਿਨਾਈਆਂ’, ਲੱਖਾਂ ਰਹਿਣਗੇ ਕੁਆਰੇ!
ਧਮਕੀ ਦੀ ਦਹਿਸ਼ਤ
ਦੂਜੇ ਪਾਸੇ ਨਾਂ ਨਾ ਪ੍ਰਕਾਸ਼ਿਤ ਕਰਨ ਦੀ ਸ਼ਰਤ ’ਤੇ ਵਪਾਰੀਆਂ ਦਾ ਕਹਿਣਾ ਹੈ ਕਿ ਇਹ ਕਾਲਾਂ ਸਿਰਫ਼ ਪੈਸਿਆਂ ਦੀ ਮੰਗ ਤੱਕ ਸੀਮਤ ਨਹੀਂ ਹੁੰਦੀਆਂ। ਕਾਲ ਕਰਨ ਵਾਲੇ ਪੂਰੀ ਜਾਣਕਾਰੀ ਰੱਖਦੇ ਹਨ, ਜਿਵੇਂ ਕਿ ਦੁਕਾਨ ਦਾ ਪਤਾ, ਬੱਚਿਆਂ ਦੇ ਨਾਂ, ਰੋਜ਼ਾਨਾ ਦੀ ਰੁਟੀਨ ਤੱਕ। ਇਸ ਨਾਲ ਇਹ ਡਰ ਹੋਰ ਡੂੰਘਾ ਹੋ ਜਾਂਦਾ ਹੈ ਕਿ ਕਿਤੇ ਕੋਈ ਨੇੜੇ ਹੀ ਤਾਂ ਨਹੀਂ ਹੈ। ਲੁਧਿਆਣਾ ਦੇ ਇਕ ਕੱਪੜਾ ਵਪਾਰੀ ਨੇ ਨਾਂ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਫੋਨ ’ਤੇ ਕਿਹਾ ਗਿਆ ਕਿ ਪੈਸੇ ਦੇ ਦਿਓ, ਨਹੀਂ ਤਾਂ ਅਗਲੀ ਸਵੇਰ ਦੁਕਾਨ ਦਾ ਸ਼ਟਰ ਨਹੀਂ ਖੁੱਲ੍ਹੇਗਾ। ਆਵਾਜ਼ ਇੰਨੀ ਬੇਖੌਫ਼ ਸੀ ਕਿ ਰਾਤ ਭਰ ਨੀਂਦ ਨਹੀਂ ਆਈ।
ਪੜ੍ਹੋ ਇਹ ਵੀ - ਸਕੂਲਾਂ ਦਾ ਬਦਲਿਆ ਸਮਾਂ, ਜਾਣੋ 8ਵੀਂ ਤੱਕ ਦੇ ਬੱਚਿਆਂ ਦੀ ਕੀ ਹੈ ਨਵੀਂ Timing
ਵੱਡੀ ਖ਼ਬਰ: ਲੁਧਿਆਣਾ ਸੈਂਟਰਲ ਜੇਲ ’ਚ ਕੈਦੀਆਂ ਵਿਚਾਲੇ ਖੂਨੀ ਝੜਪ, ਜੇਲ ਸੁਪਰਡੈਂਟ ਦਾ ਪਾੜਿਆ ਸਿਰ
NEXT STORY