ਲੁਧਿਆਣਾ (ਰਾਜ) : ਲੁਧਿਆਣਾ 'ਚ 17 ਸਾਲਾ ਮੁੰਡੇ 'ਤੇ ਪੁਲਸ ਥਾਣੇ 'ਚ ਥਰਡ ਡਿਗਰੀ ਟਾਰਚਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਸਬੰਧੀ ਥਾਣਾ ਡਵੀਜ਼ਨ ਨੰਬਰ-8 ਦੇ ਐੱਸ. ਐੱਚ. ਓ. ਇੰਸਪੈਕਟਰ ਬਲਵਿੰਦਰ ਕੌਰ ਦਾ ਕਹਿਣਾ ਹੈ ਕਿ ਸ਼ਨੀਵਾਰ ਨੂੰ ਰਖ ਬਾਗ ਦੇ ਬਾਹਰ ਪੁਲਸ ਨੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ 2 ਮੁੰਡੇ ਮੋਟਰਸਾਈਕਲ 'ਤੇ ਜਾ ਰਹੇ ਸਨ। ਪੁਲਸ ਵਲੋਂ ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਇਕ ਮੁੰਡਾ ਭੱਜ ਗਿਆ, ਜਦੋਂ ਕਿ ਦੂਜੇ ਨੂੰ ਪੁਲਸ ਨੇ ਫੜ੍ਹ ਲਿਆ।
ਇਹ ਵੀ ਪੜ੍ਹੋ : ਚੰਡੀਗੜ੍ਹ ਪੇਪਰ ਦੇਣ ਜਾਂਦੀ ਕੁੜੀ ਨੂੰ ਅਚਾਨਕ ਆਈ ਮੌਤ, ਧਾਹਾਂ ਮਾਰਦੀ ਮਾਂ ਨੂੰ ਦੇਖ ਹਰ ਕਿਸੇ ਦੇ ਨਿਕਲੇ ਹੰਝੂ
ਮੋਟਰਸਾਈਕਲ ਦੀ ਨੰਬਰ ਪਲੇਟ ਨਾ ਹੋਣ 'ਤੇ ਉਸ ਨੂੰ ਪੁੱਛਗਿੱਛ ਲਈ ਥਾਣੇ ਲਿਆਂਦਾ ਗਿਆ। ਉਸ ਨੇ ਕਿਹਾ ਕਿ ਮੋਟਰਸਾਈਕਲ ਮੇਰਾ ਹੈ ਪਰ ਜਾਂਚ ਕਰਨ 'ਤੇ ਮੋਟਰਸਾਈਕਲ ਉਸ ਦਾ ਨਹੀਂ ਨਿਕਲਿਆ। ਇਸ ਤੋਂ ਬਾਅਦ ਦੋਸ਼ ਲਾਏ ਕਿ ਮੁੰਡੇ ਨੂੰ ਥਾਣੇ 'ਚ ਥਰਡ ਡਿਗਰੀ ਟਾਰਚਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬੀਆਂ ਲਈ ਖ਼ੁਸ਼ਖ਼ਬਰੀ! ਸੂਬੇ 'ਚ ਪਵੇਗਾ ਭਾਰੀ ਮੀਂਹ, ਇਨ੍ਹਾਂ 11 ਜ਼ਿਲ੍ਹਿਆਂ ਲਈ ਜਾਰੀ ਹੋਇਆ Alert
ਪਰਿਵਾਰ ਵਾਲਿਆਂ ਨੇ ਦੋਸ਼ ਲਾਏ ਕਿ ਪੁਲਸ ਨੇ ਮੁੰਡੇ ਨੂੰ ਥਰਡ ਡਿਗਰੀ ਟਾਰਚਰ ਕੀਤਾ ਹੈ। ਇਸ ਮਾਮਲੇ ਸਬੰਧੀ ਮਾਪਿਆਂ ਨੇ ਪੁਲਸ ਦੇ ਸੀਨੀਅਰ ਅਧਿਕਾਰੀਆਂ, ਚਾਈਲਡ ਰਾਈਟ ਕਮਿਸ਼ਨ ਅਤੇ ਹਾਈਕੋਰਟ ਦੇ ਚੀਫ ਜਸਟਿਸ, ਮੁੱਖ ਮੰਤਰੀ ਅਤੇ ਰਾਜਪਾਲ ਨੂੰ ਮਾਮਲੇ ਦੀ ਸ਼ਿਕਾਇਤ ਭੇਜੀ ਹੈ। ਫਿਲਹਾਲ ਪੁਲਸ ਨੇ ਪਰਿਵਾਰ ਵਾਲਿਆਂ ਦੇ ਆਉਣ 'ਤੇ ਲਿਖ਼ਤੀ ਕਾਰਵਾਈ ਕਰਕੇ ਨੌਜਵਾਨ ਨੂੰ ਘਰ ਭੇਜ ਦਿੱਤਾ ਹੈ। ਐੱਸ. ਐੱਚ. ਓ. ਦਾ ਕਹਿਣਾ ਹੈ ਕਿ ਨੌਜਵਾਨ ਨਾਲ ਕੋਈ ਕੁੱਟਮਾਰ ਨਹੀਂ ਕੀਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ETT ਕਾਡਰ ਦੀਆਂ 5994 ਅਸਾਮੀਆਂ, ਭਰਤੀ ਪ੍ਰੀਖਿਆ 'ਚ 15,205 ਪ੍ਰੀਖਿਆਰਥੀਆਂ ਨੇ ਲਿਆ ਹਿੱਸਾ
NEXT STORY